International

ਆਸਟਰੇਲੀਆ ਗਏ ਪੰਜਾਬੀਆਂ ਦੀਆਂ ਮੌਜਾਂ!, ਨਵਾਂ ਕਾਨੂੰਨ ਹੋਇਆ ਲਾਗੂ…


ਆਸਟਰੇਲੀਆ ਵਿਚ ਵਿਦੇਸ਼ੀ ਕਾਮਿਆਂ ਤੋਂ ਘੱਟ ਤਨਖਾਹ ਉਤੇ ਕੰਮ ਕਰਵਾਉਣ ਦੀਆਂ ਸ਼ਿਕਾਇਤਾਂ ਅਕਸਰ ਆਉਂਦੀਆਂ ਰਹਿੰਦੀਆਂ ਹਨ। ਖਾਸ ਕਰਕੇ ਭਾਰਤੀਆਂ ਨੂੰ ਅਜਿਹੇ ਸੋਸ਼ਣ ਦਾ ਅਕਸਰ ਸ਼ਿਕਾਰ ਹੋਣਾ ਪਿਆ ਹੈ। ਹੁਣ ਇਥੋਂ ਦੀ ਸਰਕਾਰ ਨੇ ਨਵਾਂ ਕਾਨੂੰਨ ਲਾਗੂ ਕਰ ਦਿੱਤਾ ਹੈੈ।

ਦਰਅਸਲ, ਸਰਕਾਰ ਨੇ ਕਾਮਿਆਂ ਦਾ ਸ਼ੋਸ਼ਣ ਰੋਕਣ ਲਈ ਸਖਤੀ ਕਰਨੀ ਸ਼ੁਰੂ ਕਰ ਕੀਤੀ ਹੈ। ਇਸ ਸਬੰਧੀ ਨਵਾਂ ਕਾਨੂੰਨ ਪਹਿਲੀ ਜਨਵਰੀ ਤੋਂ ਲਾਗੂ ਹੋ ਗਿਆ ਹੈ। ਹੁਣ ਕਿਸੇ ਮੁਲਾਜ਼ਮ ਨੂੰ ਘੱਟ ਤਨਖ਼ਾਹ ਦੇਣ ਜਾਂ ਹੱਕਾਂ ਤੋਂ ਵਾਂਝੇ ਰੱਖਣ ਦੀ ਅਣਗਹਿਲੀ ਇਕ ਸਜ਼ਾਯੋਗ ਜੁਰਮ ਹੋਵੇਗੀ। ਕਈ ਕਾਰੋਬਾਰੀ ਅਜਿਹੇ ਕਾਮਿਆਂ ਨੂੰ ਸਸਤੀ ਲੇਬਰ ਦੇ ਤੌਰ ਉਤੇ ਵਰਤਦੇ ਸਨ।

ਇਸ਼ਤਿਹਾਰਬਾਜ਼ੀ

ਅਜਿਹੇ ਕਈ ਮਾਮਲੇ ਸਾਹਮਣੇ ਆਏ ਸਨ, ਜਿਥੇ ਕਾਰੋਬਾਰੀ ਕਾਮਿਆਂ ਨੂੰ ਘੱਟ ਤਨਖ਼ਾਹ ਦੇ ਕੇ ਉਨ੍ਹਾਂ ਦਾ ਸ਼ੋਸ਼ਣ ਕਰਦੇ ਸਨ। ਖਾਸਕਰ ਭਾਰਤ ਸਮੇਤ ਹੋਰਨਾਂ ਮੁਲਕਾਂ ਤੋਂ ਆਏ ਸਟੂਡੈਂਟਸ, ਕੱਚੇ ਵੀਜ਼ੇ ਵਾਲੇ ਪਰਵਾਸੀ ਵਰਕਰ ਵਧੇਰੇ ਇਸ ਆਰਥਿਕ ਲੁੱਟ ਦੇ ਸ਼ਿਕਾਰ ਹੁੰਦੇ ਸਨ।

ਆਸਟਰੇਲੀਆ ਦੇ ਕੰਮ ਕਾਜ ਦੀਆਂ ਥਾਵਾਂ ਤੇ ਕਿਰਤ ਕਾਨੂੰਨਾਂ ਬਾਰੇ ਫੇਅਰ ਵਰਕ ਓਮਬਡਸਮੈਨ ਦੀ ਮੁਖੀ ਸ੍ਰੀਮਤੀ ਐਨਾ ਬੂਥ ਨੇ ਦੱਸਿਆ ਕਿ ਦੋਸ਼ੀ ਪਾਏ ਜਾਣ ਵਾਲੇ ਵਿਅਕਤੀਆਂ ਨੂੰ ਅਦਾਲਤ ਵੱਲੋਂ ਵੱਧ ਤੋਂ ਵੱਧ 10 ਸਾਲ ਦੀ ਕੈਦ 16.5 ਲੱਖ ਡਾਲਰ ਤੱਕ ਦਾ ਜੁਰਮਾਨਾ ਵੀ ਲਗਾਇਆ ਜਾ ਸਕਦਾ ਹੈ।

ਇਸ਼ਤਿਹਾਰਬਾਜ਼ੀ

ਤਾਕਤਵਰ ਪਾਸਪੋਰਟ ਦੀ ਸੂਚੀ ’ਚ ਭਾਰਤ ਨੂੰ ਲੱਗਾ ਝਟਕਾ
ਸਾਲ 2025 ਲਈ ਦੁਨੀਆਂ ਦੇ ਸੱਭ ਤੋਂ ਸ਼ਕਤੀਸ਼ਾਲੀ ਪਾਸਪੋਰਟਾਂ ਦੀ ਰੈਂਕਿੰਗ ਆ ਗਈ ਹੈ। ਇਹ ਦਰਜਾਬੰਦੀ ਵੱਕਾਰੀ ਸੰਸਥਾ ਹੈਨਲੇ ਐਂਡ ਪਾਰਟਨਰਜ਼ ਵਲੋਂ ਜਾਰੀ ਕੀਤੀ ਗਈ ਹੈ। ਪਹਿਲੇ ਛੇ ਮਹੀਨਿਆਂ ਲਈ ਦੁਨੀਆਂ ਦੇ ਸੱਭ ਤੋਂ ਸ਼ਕਤੀਸ਼ਾਲੀ ਪਾਸਪੋਰਟਾਂ ਦੀ ਰੈਂਕਿੰਗ ਜਾਰੀ ਕੀਤੀ ਗਈ ਹੈ। ਸਿੰਗਾਪੁਰ ਦੇ ਪਾਸਪੋਰਟ ਨੂੰ ਦੁਨੀਆਂ ਦੇ ਸੱਭ ਤੋਂ ਸ਼ਕਤੀਸ਼ਾਲੀ ਪਾਸਪੋਰਟ ਦਾ ਦਰਜਾ ਦਿਤਾ ਗਿਆ ਹੈ। ਇਸ ਰੈਂਕਿੰਗ ਵਿਚ ਭਾਰਤ ਨੂੰ ਝਟਕਾ ਲੱਗਾ ਹੈ। ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਭਾਰਤੀ ਪਾਸਪੋਰਟ ਦੀ ਰੈਂਕਿੰਗ ਵਿਚ 6 ਸਥਾਨਾਂ ਦੀ ਗਿਰਾਵਟ ਆਈ ਹੈ।

ਇਸ਼ਤਿਹਾਰਬਾਜ਼ੀ

ਇਹ ਸੂਚਕਾਂਕ ਇਸ ਆਧਾਰ ’ਤੇ ਪਾਸਪੋਰਟਾਂ ਦੀ ਰੈਂਕਿੰਗ ਤਿਆਰ ਕਰਦਾ ਹੈ ਕਿ ਉਸ ਪਾਸਪੋਰਟ ਦਾ ਧਾਰਕ ਕਿੰਨੇ ਦੇਸ਼ਾਂ ਵਿਚ ਬਿਨਾਂ ਵੀਜ਼ਾ ਦੇ ਜਾ ਸਕਦਾ ਹੈ। ਰੈਂਕਿੰਗ ਮੁਤਾਬਕ ਸਿੰਗਾਪੁਰ ਦਾ ਪਾਸਪੋਰਟ ਦੁਨੀਆਂ ਦਾ ਸੱਭ ਤੋਂ ਸ਼ਕਤੀਸ਼ਾਲੀ ਪਾਸਪੋਰਟ ਹੈ। ਇਸ ਨੂੰ ਰੱਖਣ ਵਾਲੇ ਲੋਕ ਦੁਨੀਆਂ ਦੇ 195 ਦੇਸ਼ਾਂ ਦੀ ਵੀਜ਼ਾ ਮੁਫ਼ਤ ਯਾਤਰਾ ਕਰ ਸਕਦੇ ਹਨ।

ਇਸ਼ਤਿਹਾਰਬਾਜ਼ੀ

ਜਦਕਿ ਸ਼ਕਤੀਸ਼ਾਲੀ ਪਾਸਪੋਰਟ ਦੀ ਰੈਂਕਿੰਗ ’ਚ ਜਾਪਾਨ ਦੂਜੇ ਸਥਾਨ ਉਤੇ ਹੈ। ਜਾਪਾਨੀ ਪਾਸਪੋਰਟ ਰਾਹੀਂ ਲੋਕ 193 ਦੇਸ਼ਾਂ ਦੀ ਵੀਜ਼ਾ ਮੁਫ਼ਤ ਯਾਤਰਾ ਕਰ ਸਕਦੇ ਹਨ। ਜਾਪਾਨ ਤੋਂ ਬਾਅਦ ਦਖਣੀ ਕੋਰੀਆ, ਫਰਾਂਸ, ਜਰਮਨੀ, ਇਟਲੀ, ਸਪੇਨ ਅਤੇ ਫ਼ਿਨਲੈਂਡ ਸਾਂਝੇ ਤੌਰ ਉਤੇ ਤੀਜੇ ਸਥਾਨ ਉਤੇ ਕਾਬਜ਼ ਹਨ।

Source link

Related Articles

Leave a Reply

Your email address will not be published. Required fields are marked *

Back to top button