ਐਸ਼ਵਰਿਆ ਰਾਏ ਨਾਲ ਇੰਟੀਮੇਟ ਸੀਨ ‘ਤੇ ਰਣਬੀਰ ਕਪੂਰ ਦੇ ਬਿਆਨ ਤੋਂ ਨਾਰਾਜ਼ ਸੀ ਬੱਚਨ ਪਰਿਵਾਰ, ਅਦਾਕਾਰ ਨੂੰ ਦੇਣਾ ਪਿਆ ਸਪਸ਼ਟੀਕਰਨ

ਰਣਬੀਰ ਕਪੂਰ ਅਤੇ ਐਸ਼ਵਰਿਆ ਰਾਏ ਬੱਚਨ ਪਹਿਲੀ ਵਾਰ 2016 ਵਿੱਚ ਰਿਲੀਜ਼ ਹੋਈ ਫਿਲਮ ‘ਐ ਦਿਲ ਹੈ ਮੁਸ਼ਕਲ’ ਵਿੱਚ ਵੱਡੇ ਪਰਦੇ ‘ਤੇ ਇਕੱਠੇ ਕੰਮ ਕਰਦੇ ਨਜ਼ਰ ਆਏ ਸਨ। ਭਾਵੇਂ ਦੋਵਾਂ ਵਿਚਕਾਰ ਉਮਰ ਦਾ ਬਹੁਤ ਵੱਡਾ ਅੰਤਰ ਸੀ, ਪਰ ਉਨ੍ਹਾਂ ਵਿਚਕਾਰ ਜ਼ਬਰਦਸਤ ਕੈਮਿਸਟਰੀ ਨੇ ਦਰਸ਼ਕਾਂ ਦਾ ਦਿਲ ਜਿੱਤ ਲਿਆ। ਇਸ ਜੋੜੀ ਨੇ ਪਰਦੇ ‘ਤੇ ਬਹੁਤ ਧੂਮ ਮਚਾਈ ਸੀ। ਹਾਲਾਂਕਿ, ਇੱਕ ਰੇਡੀਓ ਇੰਟਰਵਿਊ ਦੌਰਾਨ, ਰਣਬੀਰ ਨੇ ਮਜ਼ਾਕ ਵਿੱਚ ਕੁਝ ਅਜਿਹਾ ਕਿਹਾ ਸੀ ਜੋ ਬੱਚਨ ਪਰਿਵਾਰ ਨੂੰ ਪਸੰਦ ਨਹੀਂ ਆਇਆ ਸੀ।
ਰਣਬੀਰ ਨੇ ਦੱਸਿਆ ਕਿ ਉਹ ਐਸ਼ਵਰਿਆ ਨਾਲ ਇੱਕ ਇੰਟੀਮੇਟ ਸੀਨ ਕਰਦੇ ਸਮੇਂ ਘਬਰਾ ਗਏ ਸੀ। ਰਣਬੀਨ ਨੇ ਕਿਹਾ “ਮੈਨੂੰ ਉਨ੍ਹਾਂ ਦੀ ਗੱਲ੍ਹ ਨੂੰ ਛੂਹਣ ਤੋਂ ਵੀ ਝਿਜਕ ਮਹਿਸੂਸ ਹੋਈ। ਪਰ ਐਸ਼ਵਰਿਆ ਨੇ ਮੈਨੂੰ ਰਿਲੈਕਸ ਰਹਿਣ ਲਈ ਕਿਹਾ ਅਤੇ ਸਮਝਾਇਆ ਕਿ ਇਹ ਸਿਰਫ਼ ਅਦਾਕਾਰੀ ਦਾ ਇੱਕ ਹਿੱਸਾ ਸੀ।
ਰਣਬੀਰ ਹੱਸਿਆ ਅਤੇ ਕਿਹਾ, ‘ਫਿਰ ਮੈਂ ਸੋਚਿਆ, ਮੈਨੂੰ ਇੰਝ ਕਰਨ ਦਾ ਦੁਬਾਰਾ ਮੌਕਾ ਨਹੀਂ ਮਿਲੇਗਾ, ਇਸ ਲਈ ਮੈਂ ਮੌਕੇ ‘ਤੇ ਹੀ ਚੌਕਾ ਮਾਰ ਦਿੱਤਾ!’ ਬੱਚਨ ਪਰਿਵਾਰ ਨੂੰ ਉਨ੍ਹਾਂ ਦਾ ਇਹ ਬਿਆਨ ਪਸੰਦ ਨਹੀਂ ਆਇਆ ਸੀ।
ਇੱਕ ਅਖ਼ਬਾਰ ਦੀ ਰਿਪੋਰਟ ਦੇ ਅਨੁਸਾਰ, ਪਰਿਵਾਰ ਦੇ ਇੱਕ ਕਰੀਬੀ ਸੂਤਰ ਨੇ ਕਿਹਾ ਕਿ ਬੱਚਨ ਪਰਿਵਾਰ ਨੂੰ ਫਿਲਮ ਵਿੱਚ ਦਿਖਾਏ ਗਏ ਬੋਲਡ ਅਤੇ ਇੰਟੀਮੇਟ ਦ੍ਰਿਸ਼ਾਂ ਤੋਂ ਕੋਈ ਇਤਰਾਜ਼ ਨਹੀਂ ਸੀ, ਪਰ ਉਨ੍ਹਾਂ ਨੂੰ ਰਣਬੀਰ ਦਾ ਬਿਆਨ ਇਤਰਾਜ਼ਯੋਗ ਅਤੇ ਅਸਹਿਜ ਲੱਗਿਆ। ਇਸ ਬਿਆਨ ਤੋਂ ਬਾਅਦ ਇਹ ਮਾਮਲਾ ਸੁਰਖੀਆਂ ਵਿੱਚ ਆ ਗਿਆ ਅਤੇ ਰਣਬੀਰ ਨੂੰ ਟ੍ਰੋਲਿੰਗ ਦਾ ਸਾਹਮਣਾ ਕਰਨਾ ਪਿਆ। ਜਦੋਂ ਵਿਵਾਦ ਵਧਿਆ ਤਾਂ ਰਣਬੀਰ ਨੇ ਤੁਰੰਤ ਸਪਸ਼ਟੀਕਰਨ ਦਿੱਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਬਿਆਨ ਨੂੰ ਗਲਤ ਤਰੀਕੇ ਨਾਲ ਲਿਆ ਗਿਆ ਹੈ ਅਤੇ ਉਨ੍ਹਾਂ ਨੂੰ ਐਸ਼ਵਰਿਆ ਪ੍ਰਤੀ ਬਹੁਤ ਸਤਿਕਾਰ ਹੈ।
ਉਨ੍ਹਾਂ ਨੇ ਐਸ਼ਵਰਿਆ ਨੂੰ ਇੱਕ ਮਹਾਨ ਅਦਾਕਾਰਾ ਅਤੇ ਪਰਿਵਾਰ ਦੀ ਦੋਸਤ ਦੱਸਿਆ। ਰਣਬੀਰ ਨੇ ਕਿਹਾ, ‘ਐਸ਼ਵਰਿਆ ਭਾਰਤ ਦੀਆਂ ਸਭ ਤੋਂ ਪ੍ਰਤਿਭਾਸ਼ਾਲੀ ਅਤੇ ਸਤਿਕਾਰਤ ਔਰਤਾਂ ਵਿੱਚੋਂ ਇੱਕ ਹੈ।’ ‘ਐ ਦਿਲ ਹੈ ਮੁਸ਼ਕਲ’ ਵਿੱਚ ਇੰਨੀ ਸ਼ਾਨਦਾਰ ਭੂਮਿਕਾ ਨਿਭਾਉਣ ਲਈ ਮੈਂ ਹਮੇਸ਼ਾ ਉਨ੍ਹਾਂ ਦਾ ਧੰਨਵਾਦੀ ਰਹਾਂਗਾ। ਮੈਂ ਉਨ੍ਹਾਂ ਦਾ ਕਦੇ ਅਪਮਾਨ ਨਹੀਂ ਕਰ ਸਕਦਾ।’
ਦਿਲਚਸਪ ਗੱਲ ਇਹ ਹੈ ਕਿ ਰਣਬੀਰ ਅਤੇ ਐਸ਼ਵਰਿਆ ਇੱਕ ਦੂਜੇ ਨੂੰ ਲੰਬੇ ਸਮੇਂ ਤੋਂ ਜਾਣਦੇ ਹਨ। 1999 ਵਿੱਚ ਰਿਲੀਜ਼ ਹੋਈ ਫਿਲਮ ‘ਆ ਅਬ ਲੌਟ ਚਲੇਂ’ ਵਿੱਚ ਐਸ਼ਵਰਿਆ ਮੁੱਖ ਭੂਮਿਕਾ ਵਿੱਚ ਸੀ। ਇਸ ਫਿਲਮ ਦੇ ਨਿਰਦੇਸ਼ਕ ਰਣਬੀਰ ਦੇ ਪਿਤਾ ਰਿਸ਼ੀ ਕਪੂਰ ਸਨ। ਉਸ ਸਮੇਂ ਰਣਬੀਰ ਸਹਾਇਕ ਨਿਰਦੇਸ਼ਕ ਵਜੋਂ ਕੰਮ ਕਰ ਰਹੇ ਸਨ। ਇਸ ਲਈ, ‘ਐ ਦਿਲ ਹੈ ਮੁਸ਼ਕਲ’ ਵਿੱਚ ਦੋਵਾਂ ਦੀ ਜੋੜੀ ਨੂੰ ਦੇਖਣਾ ਦਰਸ਼ਕਾਂ ਲਈ ਵੀ ਇੱਕ ਖਾਸ ਅਨੁਭਵ ਸੀ। ਹਾਲਾਂਕਿ, ਇਹ ਵਿਵਾਦ ਹੌਲੀ-ਹੌਲੀ ਠੰਢਾ ਹੋ ਗਿਆ, ਪਰ ਪ੍ਰਸ਼ੰਸਕਾਂ ਨੂੰ ਅਜੇ ਵੀ ਰਣਬੀਰ ਅਤੇ ਐਸ਼ਵਰਿਆ ਦੀ ਜੋੜੀ ਯਾਦ ਹੈ।