ਸਰਕਾਰ ਵੱਲੋਂ ਸਕੂਲਾਂ ਵਿਚ 19 ਜਨਵਰੀ ਤੱਕ ਛੁੱਟੀਆਂ ਕਰਨ ਦੇ ਹੁਕਮ Tamil Nadu Government declared public holidays from January 14 to January 19 special occasion of Pongal – News18 ਪੰਜਾਬੀ

Public Holidays: ਤਾਮਿਲਨਾਡੂ ਸਰਕਾਰ ਨੇ ਪੋਂਗਲ ਦੇ ਵਿਸ਼ੇਸ਼ ਮੌਕੇ ਉਤੇ 14 ਜਨਵਰੀ ਤੋਂ 19 ਜਨਵਰੀ 2025 ਤੱਕ ਰਾਜ ਵਿੱਚ 5 ਦਿਨਾਂ ਦੀ ਜਨਤਕ ਛੁੱਟੀਆਂ ਦਾ ਐਲਾਨ ਕੀਤਾ ਹੈ। ਇਸ ਦੌਰਾਨ ਸਾਰੇ ਸਕੂਲ, ਕਾਲਜ ਅਤੇ ਸਰਕਾਰੀ ਦਫ਼ਤਰ ਬੰਦ ਰਹਿਣਗੇ। ਇਹ ਫੈਸਲਾ ਵਿਦਿਆਰਥੀਆਂ ਅਤੇ ਕਰਮਚਾਰੀਆਂ ਨੂੰ ਤਿਉਹਾਰ ਦੌਰਾਨ ਆਪਣੇ ਪਰਿਵਾਰਾਂ ਨਾਲ ਸਮਾਂ ਬਿਤਾਉਣ ਅਤੇ ਪੋਂਗਲ ਦਾ ਤਿਉਹਾਰ ਧੂਮ-ਧਾਮ ਨਾਲ ਮਨਾਉਣ ਦੇ ਉਦੇਸ਼ ਨਾਲ ਲਿਆ ਗਿਆ ਹੈ।
ਤਾਮਿਲਨਾਡੂ ਸਰਕਾਰ ਨੇ ਆਪਣੀ ਪ੍ਰੈਸ ਰਿਲੀਜ਼ ਵਿੱਚ ਕਿਹਾ ਕਿ 17 ਜਨਵਰੀ ਨੂੰ ਵਾਧੂ ਛੁੱਟੀ ਘੋਸ਼ਿਤ ਕੀਤੀ ਗਈ ਹੈ। ਜਿਸ ਨੂੰ ਪਹਿਲਾਂ ਵਰਕਿੰਗ ਡੇਅ ਵਜੋਂ ਰੱਖਿਆ ਗਿਆ ਸੀ। ਪੋਂਗਲ ਦਾ ਤਿਉਹਾਰ 14 ਜਨਵਰੀ ਤੋਂ ਸ਼ੁਰੂ ਹੋਵੇਗਾ। ਇਸ ਤੋਂ ਬਾਅਦ 15 ਜਨਵਰੀ ਨੂੰ ਤਿਰੂਵੱਲੂਵਰ ਦਿਵਸ, 16 ਜਨਵਰੀ ਨੂੰ ਉਝਾਵਰ ਥਿਰੂਨਲ ਅਤੇ 18-19 ਜਨਵਰੀ ਨੂੰ ਛੁੱਟੀਆਂ ਵੀ ਰਹਿਣਗੀਆਂ।
ਸਰਕਾਰ ਦਾ ਉਦੇਸ਼ ਵਿਦਿਆਰਥੀਆਂ ਅਤੇ ਕਰਮਚਾਰੀਆਂ ਨੂੰ ਆਪਣੇ ਘਰਾਂ ਵਿੱਚ ਜਾਣ ਅਤੇ ਆਪਣੇ ਪਰਿਵਾਰਾਂ ਨਾਲ ਤਿਉਹਾਰ ਮਨਾਉਣ ਦਾ ਮੌਕਾ ਦੇਣਾ ਹੈ। ਇਹ ਫੈਸਲਾ ਵੱਖ-ਵੱਖ ਵਰਗਾਂ ਦੀਆਂ ਮੰਗਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਲਿਆ ਗਿਆ ਹੈ। ਇਹ ਵਿਦਿਆਰਥੀਆਂ ਅਤੇ ਕਰਮਚਾਰੀਆਂ ਲਈ ਵੱਡੀ ਰਾਹਤ ਵਾਲੀ ਖਬਰ ਹੈ। ਸਰਕਾਰ ਦੇ ਐਲਾਨ ਤੋਂ ਬਾਅਦ ਤਾਮਿਲਨਾਡੂ ‘ਚ ਵਿਦਿਆਰਥੀਆਂ ਅਤੇ ਕਰਮਚਾਰੀਆਂ ਲਈ ਇਹ ਲੰਬੀ ਛੁੱਟੀ ਕਿਸੇ ਤੋਹਫੇ ਤੋਂ ਘੱਟ ਨਹੀਂ ਹੈ।
ਉੱਤਰੀ ਭਾਰਤ ਵਿੱਚ ਲੋਹੜੀ, ਮਕਰ ਸੰਕ੍ਰਾਂਤੀ ਅਤੇ ਹਜ਼ਰਤ ਅਲੀ ਦੇ ਜਨਮ ਉਤੇ ਇਹ ਛੁੱਟੀਆਂ ਰਹਿਣਗੀਆਂ। ਦੱਖਣ ਭਾਰਤ ਵਿੱਚ ਪੋਂਗਲ, ਤਿਰੂਵੱਲੂਵਰ ਦਿਵਸ ਅਤੇ ਉਝਾਵਰ ਥਿਰੁਨਲ ਮਨਾਇਆ ਜਾਵੇਗਾ। ਇਸ ਲਈ ਰਾਜਾਂ ਨੇ ਛੁੱਟੀਆਂ ਦਾ ਐਲਾਨ ਕਰਨਾ ਸ਼ੁਰੂ ਕਰ ਦਿੱਤਾ ਹੈ। ਕੁਝ ਰਾਜਾਂ ਵਿਚ 4 ਦਿਨ ਦੀ ਛੁੱਟੀ ਹੋਵੇਗੀ ਅਤੇ ਕੁਝ ਵਿੱਚ 5 ਦਿਨਾਂ ਦੀ ਜਨਤਕ ਛੁੱਟੀ ਹੋਵੇਗੀ। ਇਸ ਵਿਚਾਲੇ ਐਤਵਾਰ ਅਤੇ ਦੂਜੇ ਸ਼ਨੀਵਾਰ ਦੀ ਛੁੱਟੀ ਵੀ ਹੋਵੇਗੀ। ਦੱਖਣੀ ਭਾਰਤ ਦੇ ਰਾਜਾਂ ਵਿੱਚ ਇੱਕ ਹਫ਼ਤੇ ਦੀ ਛੁੱਟੀ ਹੋਣ ਵਾਲੀ ਹੈ।
ਤੇਲੰਗਾਨਾ ‘ਚ 5 ਦਿਨਾਂ ਦੀ ਛੁੱਟੀ ਰਹੇਗੀ
ਰਿਪੋਰਟ ਮੁਤਾਬਕ ਤੇਲੰਗਾਨਾ ਸਰਕਾਰ ਦੇ ਸਿੱਖਿਆ ਵਿਭਾਗ ਨੇ 2024-25 ਲਈ ਸਕੂਲ ਕੈਲੰਡਰ ਜਾਰੀ ਕੀਤਾ ਸੀ। ਕੈਲੰਡਰ ਮੁਤਾਬਕ ਸੂਬੇ ‘ਚ 13 ਤੋਂ 17 ਜਨਵਰੀ ਤੱਕ ਮਕਰ ਸੰਕ੍ਰਾਂਤੀ ਦੀਆਂ ਛੁੱਟੀਆਂ ਹੋਣਗੀਆਂ। 11 ਜਨਵਰੀ ਦੂਜਾ ਸ਼ਨੀਵਾਰ ਹੈ ਅਤੇ 12 ਜਨਵਰੀ ਐਤਵਾਰ ਹੈ। ਸੋਮਵਾਰ, 13 ਜਨਵਰੀ ਨੂੰ ਰਾਜ ਸਰਕਾਰ ਦੇ ਕਰਮਚਾਰੀ ਇੱਕ ਦਿਨ ਦੀ ਵਾਧੂ ਛੁੱਟੀ ਲੈ ਸਕਦੇ ਹਨ। ਅਜਿਹੇ ‘ਚ ਇਸ ਸੂਬੇ ‘ਚ ਵੀਕੈਂਡ ਲੰਬਾ ਹੋਣ ਵਾਲਾ ਹੈ।
ਉੱਤਰੀ ਭਾਰਤ ਵਿਚ 3 ਤੋਂ 4 ਦਿਨਾਂ ਦੀ ਛੁੱਟੀ
Informal News.com ਦੇ ਅਨੁਸਾਰ 11 ਜਨਵਰੀ ਨੂੰ ਦੂਜਾ ਸ਼ਨੀਵਾਰ ਹੈ, ਤਾਂ ਬੈਂਕ ਬੰਦ ਰਹਿਣਗੇ। ਕਈ ਸਰਕਾਰੀ ਦਫ਼ਤਰਾਂ ਵਿੱਚ ਦੂਜੇ ਸ਼ਨੀਵਾਰ ਨੂੰ ਵੀ ਛੁੱਟੀ ਰਹੇਗੀ। ਇਹ ਦਿਨ ਮਿਸ਼ਨਰੀ ਦਿਵਸ/ਇਮੋਇਨੂ ਇਰਤਪਾ ਵੀ ਹੈ। ਇਸ ਲਈ ਉੱਤਰ-ਪੂਰਬੀ ਭਾਰਤ ਦੇ ਆਈਜ਼ੌਲ ਅਤੇ ਇੰਫਾਲ ਵਿੱਚ ਛੁੱਟੀ ਰਹੇਗੀ। 12 ਜਨਵਰੀ ਨੂੰ ਐਤਵਾਰ ਹੋਣ ਕਾਰਨ ਪੂਰੇ ਦੇਸ਼ ਵਿੱਚ ਛੁੱਟੀ ਰਹੇਗੀ। ਲੋਹੜੀ ਦਾ ਤਿਉਹਾਰ 13 ਜਨਵਰੀ ਨੂੰ ਹੈ, ਇਸ ਲਈ ਪੰਜਾਬ (ਰਾਖਵੀਂ), ਹਰਿਆਣਾ, ਹਿਮਾਚਲ ਪ੍ਰਦੇਸ਼, ਰਾਜਸਥਾਨ, ਜੰਮੂ-ਕਸ਼ਮੀਰ ਵਿੱਚ ਛੁੱਟੀ ਰਹੇਗੀ, ਕਿਉਂਕਿ ਇਨ੍ਹਾਂ ਰਾਜਾਂ ਵਿੱਚ ਲੋਹੜੀ ਧੂਮਧਾਮ ਨਾਲ ਮਨਾਈ ਜਾਂਦੀ ਹੈ। ਮਕਰ ਸੰਕ੍ਰਾਂਤੀ ਦਾ ਤਿਉਹਾਰ 14 ਜਨਵਰੀ ਨੂੰ ਹੈ, ਇਸ ਲਈ ਉੱਤਰੀ ਭਾਰਤ ਦੇ ਕਈ ਰਾਜਾਂ ਵਿੱਚ ਛੁੱਟੀ ਰਹੇਗੀ।