ਕਿਸਾਨਾਂ ਨੂੰ ਵੱਡੀ ਰਾਹਤ, ਮੋਗਾ ਵਿਚ ਜ਼ਮੀਨ ਐਕੁਆਇਰ ਕਰਨ ਉਤੇ ਲੱਗੀ ਰੋਕ Supreme Court stays NHAI Bharatmala project in Punjab – News18 ਪੰਜਾਬੀ

ਸੁਪਰੀਮ ਕੋਰਟ ਨੇ ਪੰਜਾਬ ਦੇ ਮੋਗਾ ਵਿਚ ਐਨਐਚਏਆਈ ਦੇ ਭਾਰਤ ਮਾਲਾ ਪ੍ਰੋਜੈਕਟ (NHAI Bharatmala project) ਦੇ ਕੁਝ ਹਿੱਸੇ ਉਤੇ ਰੋਕ ਲਗਾ ਦਿੱਤੀ ਹੈ। ਉੱਚ ਅਦਾਲਤ ਨੇ ਮੋਗਾ ਦੇ ਪਿੰਡ ਬੁੱਗੀਪੁਰਾ ਵਿਚ ਐਕੁਆਇਰ ਕੀਤੀ ਜ਼ਮੀਨ ਦੇ ਮੁਆਵਜ਼ੇ ਦੇ ਨਿਬੇੜੇ ਤੱਕ ਇਹ ਰੋਕ ਲਾਈ ਹੈ। ਅਦਾਲਤ ਨੇ ਮੌਜੂਦਾ ਸਥਿਤੀ ਬਰਕਰਾਰ ਰੱਖਣ ਲਈ ਆਖਿਆ ਹੈ। ਭਾਰਤ ਮਾਲਾ ਪ੍ਰੋਜੈਕਟ ਦੇ ਇੱਕ ਹਿੱਸੇ ‘ਤੇ ਸੁਪਰੀਮ ਕੋਰਟ ਨੇ ਰੋਕ ਲਾਈ ਹੈ। ਕੋਰਟ ਨੇ ਮੌਜੂਦਾ ਸਥਿਤੀ ਬਰਕਰਾਰ ਰੱਖਣ ਦਾ ਆਦੇਸ਼ ਦਿੱਤਾ ਹੈ। ਦਰਅਸਲ, ਇਹ ਮੋਗਾ ਦੇ ਪਿੰਡ ਬੁੱਗੀਪੁਰਾ ਤੇ ਖੇੜਾ ਸਵਾਦ ਦੀ ਜ਼ਮੀਨ ਦਾ ਮਾਮਲਾ ਹੈ। ਕਿਸਾਨਾਂ ਨੇ ਸੁਪਰੀਮ ਕੋਰਟ ਵਿਚ ਪਟੀਸ਼ਨ ਪਾਈ ਸੀ। ਮੁਆਵਜ਼ੇ ਦੀ ਪੂਰੀ ਰਕਮ ਨਾ ਦੇਣ ਦੀ ਦਲੀਲ ਦਿੱਤੀ ਗਈ ਸੀ।
ਦੱਸ ਦਈਏ ਕਿ ਪੰਜਾਬ ਵਿਚ ਇਸ ਤਹਿਤ ਸਭ ਤੋਂ ਵੱਡਾ ਪ੍ਰੋਜੈਕਟ ਦਿੱਲੀ-ਅੰਮ੍ਰਿਤਸਰ-ਕਟੜਾ ਐਕਸਪ੍ਰੈੱਸਵੇਅ ਬਣ ਰਿਹਾ ਹੈ। ਇਸ ਲਈ ਜ਼ਮੀਨ ਐਕੁਆਇਰ ਕੀਤੀ ਜਾ ਚੁੱਕੀ ਹੈ ਪਰ ਇਸ ਸਬੰਧੀ ਮੁਆਵਜ਼ੇ ਨੂੰ ਲੈ ਕੇ ਕਈ ਥਾਈਂ ਕੰਮ ਰੁਕਿਆ ਹੋਇਆ ਹੈ। ਇਸ ਸਬੰਧੀ ਅਦਾਲਤ ਵਿਚ ਕਈ ਪਟੀਸ਼ਨ ਦਾਖਲ ਕੀਤੀਆਂ ਗਈਆਂ ਹਨ।
ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ ਦਿੱਲੀ-ਅੰਮ੍ਰਿਤਸਰ-ਕਟੜਾ ਗ੍ਰੀਨਫੀਲਡ ਐਕਸਪ੍ਰੈਸਵੇਅ, 669 ਕਿਲੋਮੀਟਰ ਦਾ ਨਿਰਮਾਣ ਕਰ ਰਹੀ ਹੈ। ਇਸ ਦਾ ਕੰਮ ਕਈ ਪੜਾਵਾਂ ਵਿੱਚ ਚੱਲ ਰਿਹਾ ਹੈ। ਹਰਿਆਣਾ ਵਿੱਚ KMP (ਸੋਨੀਪਤ ਤੋਂ ਪਾਤੜਾਂ, ਕੈਥਲ) ਤੱਕ 113 ਕਿਲੋਮੀਟਰ ਦਾ ਕੰਮ ਪੂਰਾ ਹੋ ਗਿਆ ਹੈ, ਯਾਨੀ ਸੋਨੀਪਤ ਤੋਂ ਪੰਜਾਬ ਬਾਰਡਰ ਤੱਕ ਐਕਸਪ੍ਰੈੱਸ ਵੇਅ ਪੂਰੀ ਤਰ੍ਹਾਂ ਤਿਆਰ ਹੈ। ਇਸ ਦੇ ਸ਼ੁਰੂ ਹੋਣ ਤੋਂ ਬਾਅਦ ਪੰਜਾਬ ਦੀ ਸਰਹੱਦ ਤੱਕ ਆਸਾਨੀ ਨਾਲ ਸਫ਼ਰ ਕਰਨਾ ਸੰਭਵ ਹੋ ਜਾਵੇਗਾ। ਇਹ ਹਾਈਵੇਅ ਸਭ ਤੋਂ ਵੱਧ ਪੰਜਾਬ ਵਿਚੋਂ ਲੰਘੇਗਾ, ਪਰ ਇਸ ਦਾ ਕੰਮ ਥੋੜਾ ਹੌਲੀ ਚੱਲ ਰਿਹਾ ਹੈ। ਇਹ ਹਾਈਵੇਅ ਜੰਮੂ-ਕਟੜਾ ਤੱਕ ਜਾਵੇਗਾ।
- First Published :