ਕਨੌਜ ਰੇਲਵੇ ਸਟੇਸ਼ਨ ‘ਤੇ ਵੱਡਾ ਹਾਦਸਾ, ਅਚਾਨਕ ਡਿੱਗੀ ਨਿਰਮਾਣ ਅਧੀਨ ਛੱਤ, ਮਲਬੇ ‘ਚ ਤਕਰੀਬਨ 20 ਮਜ਼ਦੂਰਾਂ ਦੇ ਦੱਬੇ ਹੋਣ ਦਾ ਖ਼ਦਸ਼ਾ

ਕਨੌਜ: ਉੱਤਰ ਪ੍ਰਦੇਸ਼ ਦੇ ਕਨੌਜ ਵਿੱਚ ਇੱਕ ਵੱਡਾ ਹਾਦਸਾ ਵਾਪਰ ਗਿਆ। ਇੱਥੇ ਨਿਰਮਾਣ ਅਧੀਨ ਰੇਲਵੇ ਸਟੇਸ਼ਨ ਦੀ ਛੱਤ ਦੀ ਸਲੈਬ ਸ਼ਨੀਵਾਰ ਨੂੰ ਅਚਾਨਕ ਡਿੱਗ ਗਈ। 20 ਮਜ਼ਦੂਰਾਂ ਦੇ ਫਸੇ ਹੋਣ ਦਾ ਖ਼ਦਸ਼ਾ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਰੇਲਵੇ ਸੁਰੱਖਿਆ ਬਲ (RPF) ਅਤੇ ਸਰਕਾਰੀ ਰੇਲਵੇ ਪੁਲਿਸ (GRP) ਮੌਕੇ ‘ਤੇ ਮੌਜੂਦ ਹੋਣ ਕਾਰਨ ਬਚਾਅ ਕਾਰਜ ਜਾਰੀ ਹੈ।
ਉੱਤਰ ਪ੍ਰਦੇਸ਼ ਦੇ ਕਨੌਜ ਦੇ ਰੇਲਵੇ ਸਟੇਸ਼ਨ ‘ਤੇ ਸ਼ਨੀਵਾਰ ਦੁਪਹਿਰ ਨੂੰ ਇੱਕ ਵੱਡਾ ਹਾਦਸਾ ਵਾਪਰ ਗਿਆ। ਉਸਾਰੀ ਅਧੀਨ ਸਟੇਸ਼ਨ ਦਾ ਲਿੰਟਰ ਡਿੱਗ ਗਿਆ। ਜਿਸ ਵਿੱਚ ਹੇਠਾਂ ਕੰਮ ਕਰਦੇ ਕਈ ਲੋਕਾਂ ਦੇ ਦੱਬੇ ਜਾਣ ਦਾ ਖਦਸ਼ਾ ਹੈ। ਸੂਤਰਾਂ ਮੁਤਾਬਕ ਉਥੇ ਕੰਮ ਕਰ ਰਹੇ 20 ਮਜ਼ਦੂਰਾਂ ਦੇ ਦੱਬੇ ਹੋਣ ਦਾ ਖਦਸ਼ਾ ਹੈ। ਸ਼ਟਰਿੰਗ ਦੇ ਹਿੱਲਣ ਕਾਰਨ ਸਲੈਬ ਜ਼ੋਰਦਾਰ ਧਮਾਕੇ ਨਾਲ ਡਿੱਗ ਗਈ। ਸਥਾਨਕ ਪ੍ਰਸ਼ਾਸਨ ਬਚਾਅ ‘ਚ ਲੱਗਾ ਹੋਇਆ ਹੈ। RPF ਅਤੇ GRP ਦੀਆਂ ਟੀਮਾਂ ਫਸੇ ਲੋਕਾਂ ਨੂੰ ਬਾਹਰ ਕੱਢ ਰਹੀਆਂ ਹਨ।
ਰੇਲਵੇ ਸਟੇਸ਼ਨ ਹਾਦਸੇ ‘ਚ ਬਚਾਅ ਕਾਰਜ ਜਾਰੀ ਹੈ। ਹੁਣ ਤੱਕ 23 ਮਜ਼ਦੂਰਾਂ ਨੂੰ ਮਲਬੇ ਤੋਂ ਬਾਹਰ ਕੱਢਿਆ ਜਾ ਚੁੱਕਾ ਹੈ। 3 ਦੀ ਹਾਲਤ ਨਾਜ਼ੁਕ ਹੋਣ ਕਾਰਨ ਉਨ੍ਹਾਂ ਨੂੰ ਲਖਨਊ ਰੈਫਰ ਕਰ ਦਿੱਤਾ ਗਿਆ ਹੈ। ਬਾਕੀ ਫਸੇ ਮਜ਼ਦੂਰਾਂ ਨੂੰ ਬਚਾਉਣ ਲਈ ਲਖਨਊ ਤੋਂ SDRF ਨੂੰ ਬੁਲਾਇਆ ਗਿਆ ਸੀ। ਇਸ ਦੇ ਨਾਲ ਹੀ ਮੰਤਰੀ ਅਸੀਮ ਅਰੁਣ ਨੇ ਕਿਹਾ ਕਿ ਬਚਾਅ ਕਾਰਜ ਜਾਰੀ ਹੈ, ਜਲਦੀ ਹੀ ਸਾਰੇ ਫਸੇ ਮਜ਼ਦੂਰਾਂ ਨੂੰ ਬਾਹਰ ਕੱਢ ਲਿਆ ਜਾਵੇਗਾ। ਅਜੇ ਵੀ 15 ਤੋਂ 20 ਮਜ਼ਦੂਰਾਂ ਦੇ ਮਲਬੇ ਹੇਠਾਂ ਦੱਬੇ ਹੋਣ ਦਾ ਖ਼ਦਸ਼ਾ ਹੈ।