ਚੀਨੀ ਔਰਤ ਨੇ ਭਾਰਤੀ ਖਾਣੇ ਦਾ ਉਡਾਇਆ ਮਜ਼ਾਕ, ਭਾਰਤੀ ਯੂਟਿਊਬਰ ਨੇ ਆਪਣੇ ਹੀ ਅੰਦਾਜ਼ ‘ਚ ਦਿੱਤਾ ਜਵਾਬ – News18 ਪੰਜਾਬੀ

ਆਪਣੇ ਦੇਸ਼ ਵਿੱਚ ਭਾਵੇਂ ਅਸੀਂ ਜਿਵੇਂ ਮਰਜ਼ੀ ਰਹੀਏ ਪਰ ਜੇ ਕੋਈ ਦੂਜਾ ਸਾਡੇ ਦੇਸ਼ ਬਾਰੇ ਕੁੱਝ ਕਹੇ ਤਾਂ ਅਸੀਂ ਸਹਿ ਨਹੀਂ ਸਕਦੇ। ਅਜਿਹਾ ਇੱਕ ਕਿੱਸਾ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਿਹਾ ਹੈ। ਇੱਕ ਚੀਨੀ ਔਰਤ ਵੱਲੋਂ ਭਾਰਤੀ ਭੋਜਨ ਦਾ ਮਜ਼ਾਕ ਉਡਾਉਣ ‘ਤੇ ਇੱਕ ਭਾਰਤੀ ਯੂਟਿਊਬਰ ਨੇ ਜਿਸ ਸ਼ਾਂਤ ਅਤੇ ਸੁਚੱਜੇ ਢੰਗ ਨਾਲ ਪ੍ਰਤੀਕਿਰਿਆ ਦਿੱਤੀ, ਉਸ ਨੇ ਲੋਕਾਂ ਦਾ ਦਿਲ ਜਿੱਤ ਲਿਆ ਹੈ।
ਵਾਇਰਲ ਹੋ ਰਹੀ ਇਸ ਵੀਡੀਓ ਵਿੱਚ, ਭਾਰਤ ਦੇ ਮਸ਼ਹੂਰ ਟਰੈਵਲ ਵਲਾਗਰ ‘ਪੈਸੇਂਜਰ ਪਰਮਵੀਰ’ ਇੱਕ ਚੀਨੀ ਔਰਤ ਨਾਲ ਬਹਿਸ ਕਰਦੇ ਨਜ਼ਰ ਆ ਰਹੇ ਹਨ। ਇਸ ਦੌਰਾਨ ਚੀਨੀ ਔਰਤ ਆਪਣੇ ਫੋਨ ‘ਤੇ ਕੁਝ ਟਿੱਕਟੌਕ ਵੀਡੀਓ ਦਿਖਾਉਂਦੀ ਹੈ ਅਤੇ ਉਨ੍ਹਾਂ ਨੂੰ ਕਹਿੰਦੀ ਹੈ- ਭਾਰਤੀ ਭੋਜਨ ਬਹੁਤ ਗੰਦਾ ਹੈ।
ਹੈਰਾਨ ਕਰਨ ਵਾਲੀਆਂ ਕਲਿੱਪਾਂ ਵਿੱਚ ਇੱਕ ਵੀਡੀਓ ਸ਼ਾਮਲ ਹੈ ਜਿਸ ਵਿੱਚ ਇੱਕ ਵਿਕਰੇਤਾ ਆਟੇ ਦੀ ਇੱਕ ਗੇਂਦ ਨੂੰ ਗੋਲ ਆਕਾਰ ਵਿੱਚ ਬਣਾਉਣ ਲਈ ਆਪਣੀ ਕੱਛ ਦੀ ਵਰਤੋਂ ਕਰਦਾ ਹੈ, ਜਦੋਂ ਕਿ ਇੱਕ ਹੋਰ ਵਿੱਚ ਇੱਕ ਰਸੋਈਏ ਖਾਣਾ ਬਣਾਉਣ ਵੇਲੇ ਪੈਨ ਵਿੱਚ ਆਪਣੇ ਹੱਥ ਧੋਣਾ ਸ਼ੁਰੂ ਕਰਦਾ ਹੈ।
ਹਾਲਾਂਕਿ, ਵੀਡੀਓ ਦੇਖਣ ਤੋਂ ਬਾਅਦ, ਵਲਾਗਰ ਪਰਮਵੀਰ ਹੱਸਣਾ ਸ਼ੁਰੂ ਕਰ ਦਿੰਦਾ ਹੈ ਅਤੇ ਕੈਮਰੇ ਵੱਲ ਦੇਖਦਾ ਹੈ ਅਤੇ ਕਹਿੰਦਾ ਹੈ,‘ਮੈਨੂੰ ਨਹੀਂ ਪਤਾ ਕਿ ਤੁਹਾਨੂੰ ਅਜਿਹੇ ਵੀਡੀਓ ਕਿੱਥੋਂ ਮਿਲਦੇ ਹਨ। ਪਰ ਯਕੀਨ ਕਰੋ, ਜੇਕਰ ਤੁਸੀਂ ਕਿਸੇ ਸਾਫ਼-ਸੁਥਰੀ ਥਾਂ ‘ਤੇ ਜਾਂਦੇ ਹੋ, ਤਾਂ ਤੁਹਾਨੂੰ ਭਾਰਤੀ ਫਲੇਵਰਜ਼ ਨਾਲ ਪਿਆਰ ਹੋ ਜਾਵੇਗਾ ਤੇ ਤੁਸੀਂ ਚੀਨੀ ਖਾਣਾ ਭੁੱਲ ਜਾਓਗੇ।
A Chinese woman shows an Indian vlogger dirty street food videos to make him feel embarrassed and feel disgusted for himself.
Instead, the kind vlogger takes her to a good Indian restaurant, and treats her with amazing Indian cuisine in China. pic.twitter.com/mYRNmVDjxV
— FedAmshaa (@FedAmsha) October 19, 2024
ਇਸ ਤੋਂ ਬਾਅਦ ਪਰਮਵੀਰ ਚੀਨੀ ਔਰਤ ਨੂੰ ਇੱਕ ਚੰਗੇ ਭਾਰਤੀ ਰੈਸਟੋਰੈਂਟ ਵਿੱਚ ਲੈ ਕੇ ਜਾਂਦਾ ਹੈ, ਜਿੱਥੇ ਉਹ ਦਾਲ ਮਖਨੀ, ਸ਼ਾਹੀ ਪਨੀਰ ਅਤੇ ਨਾਨ ਦਾ ਆਨੰਦ ਲੈਂਦਾ ਹੈ। ਵੀਡੀਓ ਵਿੱਚ ਤੁਸੀਂ ਦੇਖੋਗੇ ਕਿ ਜਿਵੇਂ ਹੀ ਔਰਤ ਭਾਰਤੀ ਸੁਆਦਾਂ ਦਾ ਆਨੰਦ ਮਾਣਦੀ ਹੈ, ਉਸ ਦੇ ਸ਼ੱਕ ਦੂਰ ਹੋ ਜਾਂਦੇ ਹਨ ਅਤੇ ਉਹ ਕਹਿੰਦੀ ਹੈ, ਇਹ ਸੱਚਮੁੱਚ ਬਹੁਤ ਸੁਆਦੀ ਹੈ।
2 ਮਿੰਟ 21 ਸੈਕਿੰਡ ਦੀ ਇਸ ਵੀਡੀਓ ਕਲਿੱਪ ਨੂੰ @FedAmsha ਹੈਂਡਲ ਨਾਲ ਸ਼ੇਅਰ ਕਰਦੇ ਹੋਏ ਯੂਜ਼ਰ ਨੇ ਕੈਪਸ਼ਨ ‘ਚ ਲਿਖਿਆ, ਚੀਨੀ ਔਰਤ ਭਾਰਤੀ ਯੂਟਿਊਬਰ ਨੂੰ ਗੰਦੇ ਸਟ੍ਰੀਟ ਫੂਡ ਦਾ ਵੀਡੀਓ ਦਿਖਾਉਂਦੀ ਹੈ, ਤਾਂ ਜੋ ਉਹ ਸ਼ਰਮਿੰਦਾ ਮਹਿਸੂਸ ਕਰੇ। ਪਰ ਇਸ ਦੀ ਬਜਾਏ ਵਲੌਗਰ ਉਸ ਨੂੰ ਇੱਕ ਚੰਗੇ ਭਾਰਤੀ ਰੈਸਟੋਰੈਂਟ ਵਿੱਚ ਲਿਜਾਂਦਾ ਹੈ ਅਤੇ ਉਸ ਨੂੰ ਭਾਰਤੀ ਸੁਆਦ ਚਖਾਉਂਦਾ ਹੈ। ਇਕ ਯੂਜ਼ਰ ਨੇ ਇਸ ਉੱਤੇ ਕੁਮੈਂਟ ਕੀਤਾ ਕਿ ਇਹ ਮੰਦਭਾਗਾ ਹੈ ਕਿ ਕੁਝ ਲੋਕ ਕੁਝ ਵੀਡੀਓਜ਼ ਦੇ ਆਧਾਰ ‘ਤੇ ਭਾਰਤੀ ਪਕਵਾਨਾਂ ਨੂੰ ਜੱਜ ਕਰਦੇ ਹਨ। ਖੁਸ਼ੀ ਹੋਈ ਕਿ ਪਰਮਵੀਰ ਨੇ ਉਸ ਨੂੰ ਅਸਲੀਅਤ ਦਿਖਾਈ।