Entertainment

ਤੂੰਬਾ ਇਸ਼ਕੇ ਦਾ’ ਰਾਹੀਂ ਸੂਫ਼ੀ ਰੂਹਾਨੀਅਤ ਨੂੰ ਪੌਪ ਦੀ ਊਰਜਾ ਨਾਲ ਜੋੜ ਕੇ ਨਵੇਂ ਆਯਾਮ ਤੱਕ ਪਹੁੰਚਾਉਣਗੇ ਜਸਬੀਰ ਜੱਸੀ


ਜਸਬੀਰ ਜੱਸੀ ‘ਤੂੰਬਾ ਇਸ਼ਕੇ ਦਾ’ ਨਾਲ ਨਵੀਂ ਧਾਰਾ ਸੂਫ਼ੀ ਪੌਪ ਨੂੰ ਜਨਮ ਦੇਣ ਜਾ ਰਹੇ ਹਨ। ਜੋ ਸੰਗੀਤ ਦੀ ਦੁਨੀਆ ‘ਚ ਨਵਾਂ ਇਤਿਹਾਸ ਬਣਾਵੇਗਾ। ਲਗਭਗ 30 ਸਾਲ ਤੋਂ ਪੌਪ ਮਿਊਜ਼ਿਕ ਦੀ ਦੁਨੀਆ ‘ਤੇ ਰਾਜ ਕਰਨ ਵਾਲੇ ਜੱਸੀ ਹੁਣ ਸੂਫ਼ੀ ਰੂਹਾਨੀਅਤ ਨੂੰ ਪੌਪ ਦੀ ਊਰਜਾ ਨਾਲ ਜੋੜ ਕੇ ਨਵੇਂ ਆਯਾਮ ਤੱਕ ਪਹੁੰਚਾਉਣਗੇ।

ਇਸ਼ਤਿਹਾਰਬਾਜ਼ੀ

ਪੰਜਾਬੀ ਸੰਗੀਤ ਜਗਤ ਵਿੱਚ ਆਪਣੀ ਖਾਸ ਪਹਿਚਾਣ ਬਣਾ ਚੁੱਕੇ ਪੰਜਾਬ ਦੇ ਉੱਘੇ ਗਾਇਕ ਜਸਬੀਰ ਜੱਸੀ ਨਵਾਂ ਗਾਣਾ ਲੈ ਕੇ ਆ ਰਹੇ ਹਨ। ਦਰਅਸਲ ਪੰਜਾਬੀ ਗਾਇਕ ਜਸਬੀਰ ਜੱਸੀ ਅਤੇ ਸ਼ਿਵਜੋਤ ਅਪਣੇ ਇੱਕ ਮੋਲੋਡੀਅਸ ਟ੍ਰੈਕ ‘ਤੂੰਬਾ ਇਸ਼ਕੇ ਦਾ’ ਲਈ ਪਹਿਲੀ ਵਾਰ ਇਕੱਠੇ ਹੋ ਰਹੇ ਹਨ। ਇਨ੍ਹਾਂ ਦੋਹਾਂ ਦੀ ਸ਼ਾਨਦਾਰ ਕਲੋਬ੍ਰੇਸ਼ਨ ਦਾ ਇਜ਼ਹਾਰ ਕਰਵਾਉਂਣ ਜਾ ਰਿਹਾ ਇਹ ਗਾਣਾ ਜਲਦ ਵੱਖ-ਵੱਖ ਸੰਗ਼ੀਤਕ ਪਲੇਟਫ਼ਾਰਮ ‘ਤੇ ਜਾਰੀ ਹੋਣ ਜਾ ਰਿਹਾ ਹੈ।

ਇਸ਼ਤਿਹਾਰਬਾਜ਼ੀ

ਜੇ ਜੇ ਮਿਊਜ਼ਿਕ ਵੱਲੋਂ ਪੇਸ਼ ਕੀਤੇ ਜਾ ਰਹੇ ਇਸ ਗਾਣੇ ਨੂੰ ਅਵਾਜ਼ ਦੇਣ ਦੇ ਨਾਲ-ਨਾਲ ਇਸ ਦੀ ਕੰਪੋਜੀਸ਼ਨ ਵੀ ਜਸਬੀਰ ਜੱਸੀ ਵੱਲੋ ਖੁਦ ਕੀਤੀ ਗਈ ਹੈ। ਜੱਸੀ ਮੁਤਾਬਕ ਪੁਰਾਤਨ ਸੰਗ਼ੀਤ ਸੁਮੇਲਤਾ ਅਧੀਨ ਸਾਹਮਣੇ ਲਿਆਂਦਾ ਜਾ ਰਿਹਾ ਇਹ ਟ੍ਰੈਕ ਸੁਣਨ ਅਤੇ ਵੇਖਣ ਵਾਲਿਆ ਨੂੰ ਅਨੂਠੀ ਸੰਗ਼ੀਤਕ ਤਰੋਤਾਜ਼ਗੀ ਦਾ ਅਹਿਸਾਸ ਕਰਵਾਏਗਾ। ਇਸ ਵਿੱਚ ਰਵਾਇਤੀ ਸਾਜਾਂ ਦਾ ਵੀ ਪ੍ਰਭਾਵਪੂਰਨਤਾ ਰੂਪ ਵਿਚ ਇਸਤੇਮਾਲ ਕੀਤਾ ਗਿਆ ਹੈ।

ਇਸ਼ਤਿਹਾਰਬਾਜ਼ੀ

ਇਸ ਗੀਤ ਨੂੰ ਲੰਮੇਰੀ ਸੰਗ਼ੀਤਕ ਮਿਹਨਤ ਅਤੇ ਰਿਆਜ਼ ਬਾਅਦ ਸਰੋਤਿਆ ਅਤੇ ਦਰਸ਼ਕਾਂ ਸਨਮੁੱਖ ਕੀਤਾ ਜਾ ਰਿਹਾ ਹੈ। ਨਵੇਂ ਸਾਲ ਦੀ ਮੁੱਢਲੀ ਬੇਹਤਰੀਣ ਪੇਸ਼ਕਸ਼ ਵਜੋ ਸੰਗ਼ੀਤਕ ਗਲਿਆਰਿਆ ਵਿੱਚ ਛਾ ਜਾਣ ਵੱਲ ਵੱਧ ਚੁੱਕੇ ਇਸ ਟ੍ਰੈਕ ਦਾ ਸੰਗ਼ੀਤਕ ਵੀਡੀਓ ਵੀ ਬੇਹੱਦ ਸ਼ਾਨਦਾਰ ਬਣਾਇਆ ਗਿਆ ਹੈ, ਜਿਸ ਵਿੱਚ ਪੰਜਾਬੀ ਵੰਨਗੀਆਂ ਅਤੇ ਅਸਲ ਪੰਜਾਬ ਦੀ ਗਰਿਮਾ ਨੂੰ ਮੁੜ ਸੁਰਜੀਤ ਕਰਦੇ ਕਈ ਰੰਗ ਦੇਖਣ ਨੂੰ ਮਿਲਣਗੇ।

ਇਸ਼ਤਿਹਾਰਬਾਜ਼ੀ

ਗੀਤ ‘ਤੂੰਬਾ ਇਸ਼ਕੇ ਦਾ’ ਵੱਡੇ ਪੱਧਰ ‘ਤੇ ਸੰਗ਼ੀਤਕ ਮਾਰਕੀਟ ਵਿੱਚ ਰਿਲੀਜ਼ ਕੀਤਾ ਗਿਆ ਹੈ । ਗਾਇਕ ਜਸਬੀਰ ਜੱਸੀ ਅਤੇ ਸ਼ਿਵਜੋਤ ਆਪਣੇ ਇਸ ਪਹਿਲੇ ਅਤੇ ਸੁਯੰਕਤ ਗਾਇਕੀ ਉਦਮ ਨੂੰ ਲੈ ਕੇ ਕਾਫ਼ੀ ਉਤਸ਼ਾਹਿਤ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਇਸ ਸਬੰਧਤ ਅਪਣੀਆਂ ਭਾਵਨਾਵਾਂ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਇਹ ਗੀਤ ਪੰਜਾਬੀ ਸੰਗੀਤ ਜਗਤ ਨੂੰ ਨਵੇਂ ਅਯਾਮ ਦੇਣ ਵਿੱਚ ਵੀ ਅਹਿਮ ਭੂਮਿਕਾ ਨਿਭਾਵੇਗਾ।

ਇਸ਼ਤਿਹਾਰਬਾਜ਼ੀ

Source link

Related Articles

Leave a Reply

Your email address will not be published. Required fields are marked *

Back to top button