ਤਿਆਰ ਹੋ ਰਹੀ ਹੈ ਆਮ ਆਦਮੀ ਲਈ ਸਪੈਸ਼ਲ ਟਰੇਨ, ਰੇਲ ਮੰਤਰੀ ਨੇ ਦੱਸੀ ਇੱਕ-ਇੱਕ ਖੂਬੀ , Amrit Bharat 2-0 Modular Toilets bldc fan Jerk-Free Rides Vistadome Coaches know all about new train – News18 ਪੰਜਾਬੀ

ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਸ਼ੁੱਕਰਵਾਰ ਨੂੰ ਚੇਨਈ ਸਥਿਤ ਇੰਟੈਗਰਲ ਕੋਚ ਫੈਕਟਰੀ (ICF) ਦਾ ਦੌਰਾ ਕੀਤਾ ਅਤੇ ਇੱਥੇ ਬਣਾਈ ਜਾ ਰਹੀ ਅੰਮ੍ਰਿਤ ਭਾਰਤ ਟਰੇਨ ਦਾ ਨਿਰੀਖਣ ਕੀਤਾ। ਰੇਲ ਮੰਤਰੀ ਨੇ ਕਿਹਾ ਕਿ ਨਵੀਂ ਅੰਮ੍ਰਿਤ ਭਾਰਤ ਰੇਲਗੱਡੀ ਖਾਸ ਤੌਰ ‘ਤੇ ਮੱਧ ਅਤੇ ਘੱਟ ਆਮਦਨ ਵਰਗ ਦੇ ਲੋਕਾਂ ਨੂੰ ਧਿਆਨ ‘ਚ ਰੱਖ ਕੇ ਤਿਆਰ ਕੀਤੀ ਗਈ ਹੈ। ਅੰਮ੍ਰਿਤ ਭਾਰਤ ਦਾ ਸੰਸਕਰਣ-2 ਪੀਐਮ ਮੋਦੀ ਦੁਆਰਾ ਲਾਂਚ ਕੀਤੀ ਗਈ ਰੇਲਗੱਡੀ ਦੇ ਤਜ਼ਰਬੇ ਦੇ ਅਧਾਰ ‘ਤੇ ਤਿਆਰ ਕੀਤਾ ਗਿਆ ਹੈ। ਪਹਿਲੀ ਅੰਮ੍ਰਿਤ ਭਾਰਤ ਟਰੇਨ 30 ਦਸੰਬਰ 2023 ਨੂੰ ਚਲਾਈ ਗਈ ਸੀ।
ਰੇਲ ਮੰਤਰੀ ਨੇ ਕਿਹਾ ਕਿ ਅੰਮ੍ਰਿਤ ਭਾਰਤ 2.O ਵਿੱਚ ਕਈ ਸੁਧਾਰ ਕੀਤੇ ਗਏ ਹਨ। 12 ਵੱਡੇ ਬਦਲਾਅ ਕੀਤੇ ਗਏ ਹਨ। ਅੰਮ੍ਰਿਤ ਭਾਰਤ ਦਾ ਸੰਸਕਰਣ-2 ਕਈ ਨਵੀਆਂ ਵਿਸ਼ੇਸ਼ਤਾਵਾਂ ਨਾਲ ਲੈਸ ਹੋਵੇਗਾ। ਕਪਲਰ ਅਤੇ ਪੈਂਟਰੀ ਕਾਰ ਦੇ ਡਿਜ਼ਾਈਨ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ ਗਿਆ ਹੈ। ਏਅਰ ਵਿੰਡੋ ਦਾ ਡਿਜ਼ਾਈਨ ਵੀ ਪੂਰੀ ਤਰ੍ਹਾਂ ਬਦਲਿਆ ਗਿਆ ਹੈ। ਇਹ ਬਹੁਤ ਹੀ ਕਿਫਾਇਤੀ ਸੇਵਾ ਅਤੇ ਬਹੁਤ ਉੱਚ ਗੁਣਵੱਤਾ ਯਾਤਰਾ ਅਨੁਭਵ ਪ੍ਰਦਾਨ ਕਰਨਗੇ। ਅੰਮ੍ਰਿਤ ਭਾਰਤ ਰੇਲ ਆਮ ਨਾਗਰਿਕਾਂ ਲਈ ਬਣਾਈ ਗਈ ਹੈ। ਸਾਧਾਰਨ ਕੋਚ ਵਿੱਚ ਕਿਸੇ ਵੀ ਪ੍ਰੀਮੀਅਮ ਕੋਚ ਵਾਂਗ ਹੀ ਸੁਵਿਧਾਵਾਂ ਹੁੰਦੀਆਂ ਹਨ।