Cristiano Ronaldo ਦੇ ਸੋਸ਼ਲ ਮੀਡੀਆ ‘ਤੇ ਹੋਏ 1 ਬਿਲੀਅਨ ਫਾਲੋਅਰ, ਅਜਿਹਾ ਕਰਨ ਵਾਲੇ ਪਹਿਲੇ ਵਿਅਕਤੀ ਬਣੇ ਰੋਨਾਲਡੋ

ਕ੍ਰਿਸਟੀਆਨੋ ਰੋਨਾਲਡੋ (Cristiano Ronaldo) ਫੁੱਟਬਾਲ ਦਾ ਅਜਿਹਾ ਮਸ਼ਹੂਰ ਖਿਡਾਰੀ ਹੈ ਜਿਸ ਨੂੰ ਉਹ ਲੋਕ ਵੀ ਜਾਣਦੇ ਹਨ ਜਿਨ੍ਹਾਂ ਨੇ ਕਦੇ ਫੁੱਟਬਾਲ ਦੇਖਿਆ ਤੱਕ ਨਹੀਂ। ਪੁਰਤਗਾਲ ਦੇ ਸਟਾਰ ਫੁੱਟਬਾਲ ਖਿਡਾਰੀ ਆਪਣੀ ਸ਼ਾਨਦਾਰ ਖੇਡ ਲਈ ਪੂਰੀ ਦੁਨੀਆ ਵਿਚ ਮਸ਼ਹੂਰ ਹਨ। ਰੋਨਾਲਡੋ (Cristiano Ronaldo) ਨੂੰ ਇਸ ਸਮੇਂ ਫੁੱਟਬਾਲ ਜਗਤ ਦਾ ਸਰਵੋਤਮ ਖਿਡਾਰੀ ਕਿਹਾ ਜਾਂਦਾ ਹੈ।
ਸੋਸ਼ਲ ਮੀਡੀਆ ‘ਤੇ ਵੀ ਉਨ੍ਹਾਂ ਦੀ ਫਾਲੋਇੰਗ ਕਰੋੜਾਂ ਵਿੱਚ ਹੈ। ਉਹ ਇੰਸਟਾਗ੍ਰਾਮ ‘ਤੇ ਦੁਨੀਆ ਦੇ ਸਭ ਤੋਂ ਵੱਧ ਫਾਲੋ ਕੀਤੇ ਜਾਣ ਵਾਲੇ ਵਿਅਕਤੀ ਹਨ। ਹੁਣ ਰੋਨਾਲਡੋ (Cristiano Ronaldo) ਨੇ ਦੱਸਿਆ ਕਿ ਉਸ ਨੇ ਸੋਸ਼ਲ ਮੀਡੀਆ ‘ਤੇ ਸਾਰੇ ਪਲੇਟਫਾਰਮਾਂ ਨੂੰ ਮਿਲਾ ਕੇ 1 ਬਿਲੀਅਨ ਫਾਲੋਅਰਜ਼ ਪੂਰੇ ਕਰ ਲਏ ਹਨ। ਰੋਨਾਲਡੋ (Cristiano Ronaldo) ਦੇ ਇੰਸਟਾਗ੍ਰਾਮ ‘ਤੇ ਲਗਭਗ 638 ਮਿਲੀਅਨ ਫਾਲੋਅਰਜ਼, ਫੇਸਬੁੱਕ ‘ਤੇ 170 ਮਿਲੀਅਨ ਫਾਲੋਅਰਜ਼ ਅਤੇ ਐਕਸ (ਪਹਿਲਾਂ ਟਵਿੱਟਰ) ‘ਤੇ 113 ਮਿਲੀਅਨ ਫਾਲੋਅਰਜ਼ ਹਨ। X (ਪਹਿਲਾਂ ਟਵਿਟਰ) ‘ਤੇ ਇੱਕ ਪੋਸਟ ਸ਼ੇਅਰ ਕਰਦੇ ਹੋਏ ਕ੍ਰਿਸਟੀਆਨੋ ਰੋਨਾਲਡੋ (Cristiano Ronaldo) ਨੇ ਆਪਣੇ 1 ਬਿਲੀਅਨ ਫਾਲੋਅਰਜ਼ ਬਾਰੇ ਜਾਣਕਾਰੀ ਦਿੱਤੀ। ਇਸ ਖਾਸ ਮੌਕੇ ‘ਤੇ ਰੋਨਾਲਡੋ (Cristiano Ronaldo) ਨੇ ਆਪਣੇ ਪ੍ਰਸ਼ੰਸਕਾਂ ਲਈ ਬਹੁਤ ਹੀ ਭਾਵੁਕ ਪੋਸਟ ਲਿਖੀ।
ਰੋਨਾਲਡੋ (Cristiano Ronaldo) ਨੇ ਲਿਖਿਆ, “ਅਸੀਂ ਇਤਿਹਾਸ ਰਚਿਆ ਹੈ – 1 ਬਿਲੀਅਨ ਫਾਲੋਅਰਜ਼! ਇਹ ਸਿਰਫ ਇੱਕ ਨੰਬਰ ਤੋਂ ਕਿਤੇ ਵੱਧ ਹੈ – ਇਹ ਸਾਡੇ ਸਾਂਝੇ ਜਨੂੰਨ, ਉਤਸ਼ਾਹ ਅਤੇ ਖੇਡ ਲਈ ਅਤੇ ਇਸ ਤੋਂ ਅੱਗੇ ਪਿਆਰ ਦਾ ਪ੍ਰਮਾਣ ਹੈ”। ਉਨ੍ਹਾਂ ਨੇ ਅੱਗੇ ਲਿਖਿਆ, “ਮਡੇਰਾ ਦੀਆਂ ਗਲੀਆਂ ਤੋਂ ਲੈ ਕੇ ਦੁਨੀਆ ਦੇ ਸਭ ਤੋਂ ਵੱਡੇ ਮੰਚ ਤੱਕ, ਮੈਂ ਹਮੇਸ਼ਾ ਆਪਣੇ ਪਰਿਵਾਰ ਅਤੇ ਤੁਹਾਡੇ ਲਈ ਖੇਡਿਆ ਹੈ, ਅਤੇ ਹੁਣ ਅਸੀਂ 1 ਬਿਲੀਅਨ ਇਕੱਠੇ ਖੜ੍ਹੇ ਹਾਂ। ਤੁਸੀਂ ਮੇਰੇ ਹਰ ਕਦਮ, ਹਰ ਉਤਾਰ-ਚੜ੍ਹਾਅ ਵਿਚ ਮੇਰੇ ਨਾਲ ਰਹੇ ਹੋ। ਇਹ ਯਾਤਰਾ ਸਾਡੀ ਯਾਤਰਾ ਹੈ, ਅਤੇ ਅਸੀਂ ਮਿਲ ਕੇ ਦਿਖਾਇਆ ਹੈ ਕਿ ਅਸੀਂ ਜੋ ਪ੍ਰਾਪਤ ਕਰ ਸਕਦੇ ਹਾਂ ਉਸ ਦੀ ਕੋਈ ਸੀਮਾ ਨਹੀਂ ਹੈ। ਮੇਰੇ ਵਿੱਚ ਵਿਸ਼ਵਾਸ ਕਰਨ ਲਈ, ਤੁਹਾਡੇ ਸਮਰਥਨ ਲਈ ਅਤੇ ਮੇਰੀ ਜ਼ਿੰਦਗੀ ਦਾ ਹਿੱਸਾ ਬਣਨ ਲਈ ਤੁਹਾਡਾ ਧੰਨਵਾਦ। ਸਭ ਤੋਂ ਵਧੀਆ ਅਜੇ ਆਉਣਾ ਬਾਕੀ ਹੈ, ਅਤੇ ਅਸੀਂ ਇਕੱਠੇ ਕੋਸ਼ਿਸ਼ ਕਰਦੇ ਰਹਾਂਗੇ, ਜਿੱਤਾਂਗੇ ਅਤੇ ਇਤਿਹਾਸ ਰਚਦੇ ਰਹਾਂਗੇ।”
ਤੁਹਾਨੂੰ ਦੱਸ ਦੇਈਏ ਕਿ ਰੋਨਾਲਡੋ (Cristiano Ronaldo) ਨੇ ਹਾਲ ਹੀ ‘ਚ ਆਪਣਾ ਯੂਟਿਊਬ ਚੈਨਲ ਬਣਾਇਆ ਸੀ, ਜਿਸ ਤੋਂ ਬਾਅਦ ਉਸ ਨੂੰ ਰਿਕਾਰਡ ਤੋੜ ਸਬਸਕ੍ਰਾਈਬਰ ਮਿਲੇ ਹਨ। ਆਪਣੇ YouTube ਚੈਨਲ ਦੇ ਨਾਲ, ਉਹ ਲਗਭਗ ਹਰ ਦਿਨ ਕੋਈ ਨਾ ਕੋਈ ਰਿਕਾਰਡ ਤੋੜ ਰਹੇ ਸੀ। ਇਸ ਵੇਲੇ ਉਨ੍ਹਾਂ ਦੇ ਯੂਟਿਊਬ ਉੱਤੇ 60.7 ਮੀਲੀਅਨ ਸਬਸਕ੍ਰਾਈਬਰ ਹਨ। ਇਹ ਖਬਰ ਪਬਲਿਸ਼ ਹੋਣ ਤੱਕ ਇਹ ਨੰਬਰ ਵੱਧ ਵੀ ਸਕਦਾ ਹੈ।