ਜਾਣੋ ਕਿਵੇਂ ਮਨਾਈ ਜਾਵੇਗੀ ਛੋਟੇ ਸਿੱਧੂ ਮੂਸੇਵਾਲਾ ਦੀ ਪਹਿਲੀ ਲੋਹੜੀ?

ਮਰਹੂਮ ਗਾਇਕ ਸਿੱਧੂ ਮੂਸੇਵਾਲੇ ਦੇ ਜਾਣ ਤੋਂ ਬਾਅਦ ਪਰਿਵਾਰ ‘ਚ ਉਸ ਸਮੇਂ ਕੁਝ ਖੁਸ਼ੀਆਂ ਆਈਆਂ ਜਦੋਂ ਗਾਇਕ ਦੀ ਮਾਂ ਨੇ ਸਰੋਗੇਸੀ ਰਾਹੀਂ ਬੇਟੇ ਨੂੰ ਜਨਮ ਦਿੱਤਾ। ਆਪਣੇ ਬੇਟੇ ਦੀ ਮੌਤ ਤੋਂ ਕੁਝ ਸਮੇਂ ਬਾਅਦ ਹੀ ਉਨ੍ਹਾਂ ਨੇ ਆਪਣੇ ਛੋਟੇ ਬੇਟੇ ਸ਼ੁਭਦੀਪ ਦਾ ਸਵਾਗਤ ਕੀਤਾ। ਸ਼ੁਭਦੀਪ ਨੂੰ ਛੋਟਾ ਸਿੱਧੂ ਮੂਸੇਵਾਲਾ ਵੀ ਕਿਹਾ ਜਾਂਦਾ ਹੈ। ਉਹ ਜਨਮ ਤੋਂ ਹੀ ਇਸ ਨਾਂ ਨਾਲ ਮਸ਼ਹੂਰ ਹੈ। ਉਸਦੀ ਇੱਕ ਝਲਕ ਵੇਖਣ ਲਈ ਲੋਕ ਉਤਸ਼ਾਹਿਤ ਰਹਿੰਦੇ ਹਨ।
ਇਸ ਸਾਲ ਸ਼ੁਭਦੀਪ ਦੀ ਪਹਿਲੀ ਲੋਹੜੀ ਮਨਾਈ ਜਾਵੇਗੀ। ਛੋਟਾ ਸਿੱਧੂ ਮੂਸੇਵਾਲਾ ਦੀ ਪਹਿਲੀ ਲੋਹੜੀ ਵੇਖਣ ਲਈ ਕਾਫ਼ੀ ਉਤਸ਼ਾਹਿਤ ਹਨ। ਹਾਲਾਂਕਿ ਮਾਤਾ ਚਰਨ ਕੌਰ ਅਤੇ ਪਿਤਾ ਬਲਕੌਰ ਸਿੰਘ ਵੱਲੋਂ ਹਾਲੇ ਕੋਈ ਵੀ ਗੱਲ ਸਾਹਮਣੇ ਨਹੀਂ ਆਈ ਹੈ ਕਿ ਉਹ ਇਸ ਤਿਉਹਾਰ ਨੂੰ ਕਿਵੇਂ ਮਨਾਉਣਗੇ। ਦੱਸ ਦੇਈਏ ਕਿ ਛੋਟੇ ਮੂਸੇਵਾਲਾ ਦੇ ਮਾਤਾ-ਪਿਤਾ ਨੇ ਕੁਝ ਸਮਾਂ ਪਹਿਲਾਂ ‘ਤੇ ਇੱਕ ਪੋਸਟ ਸ਼ੇਅਰ ਕੀਤੀ ਸੀ, ਜਿਸ ਵਿੱਚ ਉਨ੍ਹਾਂ ਨੇ ਆਪਣੇ ਛੋਟੇ ਬੇਟੇ ਅਤੇ ਸਿੱਧੂ ਮੂਸੇਵਾਲਾ ਦੇ ਭਰਾ ਸ਼ੁਭਦੀਪ ਦਾ ਚਿਹਰਾ ਲੋਕਾਂ ਨੂੰ ਦਿਖਾਇਆ ਸੀ।
ਤਸਵੀਰ ‘ਚ ਨਜ਼ਰ ਆ ਰਹੀ ਛੋਟੀ ਸ਼ੁਭਦੀਪ ਦੀ Cuteness ਨੂੰ ਦੇਖ ਕੇ ਲੋਕ ਦੀਵਾਨੇ ਹੋ ਰਹੇ ਸਨ। ਤਸਵੀਰ ਵਿੱਚ ਬਲਕੌਰ ਸਿੰਘ ਅਤੇ ਉਨ੍ਹਾਂ ਦੀ ਪਤਨੀ ਚਰਨ ਕੌਰ ਆਪਣੇ ਪੁੱਤਰ ਨਾਲ ਗੋਦੀ ਵਿੱਚ ਬੈਠੇ ਸਨ। ਛੋਟਾ ਸ਼ੁਭਦੀਪ ਵੀ ਗੋਦੀ ਵਿੱਚ ਬੈਠ ਕੇ ਬਹੁਤ ਹੀ ਪਿਆਰੀ ਮੁਸਕਰਾਹਟ ਨਾਲ ਫੋਟੋ ਖਿਚਵਾ ਰਿਹਾ ਸੀ। ਛੋਟੇ ਸ਼ੁਭਦੀਪ ਨੇ ਗੁਲਾਬੀ ਰੰਗ ਦੀ ਪੱਗ ਬੰਨ੍ਹੀ ਹੋਈ ਸੀ, ਜਿਸ ਵਿੱਚ ਉਹ ਬਹੁਤ ਹੀ ਪਿਆਰਾ ਲੱਗ ਰਿਹਾ ਸੀ।
ਜਿਕਰਯੋਗ ਹੈ ਕਿ 29 ਮਈ 2022 ਨੂੰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਮਾਨਸਾ ਦੇ ਪਿੰਡ ਜਵਾਹਰਕੇ ’ਚ ਗੈਂਗਸਟਰਾਂ ਨੇ ਸ਼ਰੇਆਮ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਸਿੱਧੂ ਮੂਸੇਵਾਲਾ ਦੇ ਪਰਿਵਾਰ ਅਤੇ ਉਸ ਦੇ ਚਾਹੁਣ ਵਾਲਿਆਂ ਵੱਲੋਂ ਲਗਾਤਾਰ ਇਨਸਾਫ਼ ਦੀ ਗੁਹਾਰ ਲਗਾਈ ਜਾ ਰਹੀ ਹੈ।
- First Published :