ਫਲਸਤੀਨੀ ਪ੍ਰਦਰਸ਼ਨਕਾਰੀਆਂ ਵੱਲੋਂ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਨਾਲ ਛੇੜਛਾੜ – News18 ਪੰਜਾਬੀ

ਕੈਨੇਡਾ (Canada’s) ਦੇ ਬਰੈਂਪਟਨ (Brampton) ਸੂਬੇ ‘ਚ ਕੁਝ ਨਕਾਬਪੋਸ਼ ਫਲਸਤੀਨੀਆਂ (Palestinian) ਨੇ ਮਹਾਰਾਜਾ ਰਣਜੀਤ ਸਿੰਘ (statue of Maharaja Ranjit Singh) ਦੇ ਬੁੱਤ ਨੂੰ ਤੋੜਨ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਨੇ ਮਹਾਰਾਜਾ ਦੇ ਬੁੱਤ ‘ਤੇ ਫਲਸਤੀਨ ਦਾ ਝੰਡਾ ਵੀ ਲਗਾਇਆ। ਇਸ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਿਆ ਹੈ।
ਬਰੈਂਪਟਨ ਵਿੱਚ ਵਿਰੋਧ ਪ੍ਰਦਰਸ਼ਨ ਦੌਰਾਨ, ਇੱਕ ਸ਼ਹਿਰ ਦੇ ਚੌਰਾਹੇ ‘ਤੇ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਦੀ ਭੰਨਤੋੜ ਕੀਤੀ ਗਈ। ਇਸ ਘਟਨਾ ਤੋਂ ਬਾਅਦ ਲੋਕਾਂ ‘ਚ ਗੁੱਸਾ ਹੈ। ਸੋਸ਼ਲ ਮੀਡੀਆ ‘ਤੇ ਇਸ ਸਬੰਧੀ ਕਈ ਪੋਸਟਾਂ ਪਾਈਆਂ ਜਾ ਰਹੀਆਂ ਹਨ।
ਵਾਇਰਲ ਹੋ ਰਿਹਾ ਇਹ ਵੀਡੀਓ ਕਰੀਬ 37 ਸੈਕਿੰਡ ਦਾ ਹੈ। ਇਸ ‘ਚ ਦੋ ਦੋਸ਼ੀ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਦੇ ਥੜ੍ਹੇ ‘ਤੇ ਚੜ੍ਹ ਕੇ ਆਪਣੇ ਘੋੜੇ ‘ਤੇ ਫਲਸਤੀਨ ਦਾ ਝੰਡਾ ਲਾਉਂਦੇ ਨਜ਼ਰ ਆ ਰਹੇ ਹਨ। ਦੋਵਾਂ ਬਦਮਾਸ਼ਾਂ ਦੇ ਮੂੰਹ ‘ਤੇ ਮਾਸਕ ਹਨ। ਇਸ ਦੇ ਨਾਲ ਹੀ ਕਈ ਲੋਕ ਹੇਠਾਂ ਖੜ੍ਹੇ ਹਨ। ਵੀਡੀਓ ‘ਚ ਮਹਾਰਾਜਾ ਰਣਜੀਤ ਸਿੰਘ ਦੇ ਘੋੜੇ ‘ਤੇ ਇਕ ਵਿਅਕਤੀ ਕੱਪੜਾ ਬੰਨ੍ਹਦਾ ਨਜ਼ਰ ਆ ਰਿਹਾ ਹੈ।
Jihadists in Brampton, Canada attack and deface a statue of Maharaja Ranjit Singh.
An exemplary and strong sikh ruler, he successfully repelled many Afghan attacks and loved by south asians
Another Muslim Brotherhood achievement! pic.twitter.com/eZ9yHadv65
— Megh Updates 🚨™ (@MeghUpdates) September 28, 2024
ਦੱਸ ਦਈਏ ਕਿ ਮਹਾਰਾਜਾ ਰਣਜੀਤ ਸਿੰਘ ਇੱਕ ਮਹਾਨ ਸਿੱਖ ਸ਼ਾਸਕ ਸੀ। ਉਨ੍ਹਾਂ ਪੰਜਾਬ ਵਿੱਚ ਬਹੁਤ ਸਾਰੇ ਅਫਗਾਨ ਹਮਲਿਆਂ ਨੂੰ ਸਫਲਤਾਪੂਰਵਕ ਰੋਕਿਆ ਅਤੇ ਦੇਸ਼ ਨੂੰ ਹਮਲੇ ਤੋਂ ਬਚਾਇਆ। ਮਹਾਰਾਜਾ ਰਣਜੀਤ ਸਿੰਘ ਨੂੰ ਅਕਸਰ ‘ਸ਼ੇਰ-ਏ-ਪੰਜਾਬ’ ਕਿਹਾ ਜਾਂਦਾ ਹੈ। ਉਹ ਸਿੱਖ ਸਾਮਰਾਜ ਦੇ ਸੰਸਥਾਪਕ ਅਤੇ ਪਹਿਲੇ ਸ਼ਾਸਕ ਸਨ। ਉਨ੍ਹਾਂ ਨੇ 19ਵੀਂ ਸਦੀ ਦੇ ਸ਼ੁਰੂ ਵਿੱਚ ਆਪਣਾ ਸਾਮਰਾਜ ਬਣਾਇਆ। ਉਹ ਬਚਪਨ ਵਿੱਚ ਚੇਚਕ ਦੇ ਕਾਰਨ ਇੱਕ ਅੱਖ ਦੀ ਨਜ਼ਰ ਗੁਆ ਬੈਠੇ ਸੀ। ਇਸ ਦੇ ਬਾਵਜੂਦ ਉਸ ਨੇ ਕਈ ਜੰਗਾਂ ਲੜੀਆਂ ਅਤੇ ਅਫ਼ਗਾਨਾਂ ਅਤੇ ਅੰਗਰੇਜ਼ਾਂ ਨੂੰ ਵੰਗਾਰਿਆ।
ਦੱਸ ਦਈਏ ਕਿ ਮੱਧ ਪੂਰਬ (Middle East) ਵਿੱਚ ਸੰਘਰਸ਼ ਲਗਾਤਾਰ ਵਧਦਾ ਜਾ ਰਿਹਾ ਹੈ। ਇਸ ਦੇ ਮੱਦੇਨਜ਼ਰ ਫਲਸਤੀਨ ਪੱਖੀ ਪ੍ਰਦਰਸ਼ਨਕਾਰੀਆਂ ਨੇ ਇਜ਼ਰਾਈਲ (Israel.) ਲਈ ਅਮਰੀਕਾ ਦੀ ਫੌਜੀ (America’s military) ਹਮਾਇਤ ਵਿਰੁੱਧ ਪ੍ਰਦਰਸ਼ਨ ਕੀਤਾ। ਮੰਗਲਵਾਰ ਸ਼ਾਮ ਨੂੰ ਨਿਊਯਾਰਕ ਸਿਟੀ ਦੇ ਹੇਰਾਲਡ ਸਕੁਏਅਰ ਵਿੱਚ ਦਰਜਨਾਂ ਪ੍ਰਦਰਸ਼ਨਕਾਰੀ ਬੈਨਰ ਲੈ ਕੇ ਇਕੱਠੇ ਹੋਏ ਅਤੇ ਨਾਅਰੇਬਾਜ਼ੀ ਕਰ ਰਹੇ ਸਨ। ਇਨ੍ਹਾਂ ਕਾਰਕੁਨਾਂ ਨੇ ਇਜ਼ਰਾਈਲ ਵਿਰੁੱਧ ਹਥਿਆਰਾਂ ਦੀ ਪਾਬੰਦੀ ਦੀ ਮੰਗ ਕੀਤੀ ਹੈ।