International
'ਚਿੱਟੀ ਤਬਾਹੀ', ਪਾਰਾ ਪਹੁੰਚਿਆ ਮਾਈਨਸ, 30 ਸਾਲਾਂ ਦਾ ਰਿਕਾਰਡ ਟੁੱਟਿਆ

US Snow Storm: ਅਮਰੀਕਾ ‘ਚ ਬਰਫੀਲੇ ਤੂਫਾਨ ਨੇ ਸਭ ਕੁਝ ਠੱਪ ਹੋ ਕਰ ਦਿੱਤਾ ਹੈ। ਦੱਖਣੀ ਹਿੱਸੇ ਦੇ ਘੱਟੋ-ਘੱਟ 7 ਰਾਜ ਪ੍ਰਭਾਵਿਤ ਹੋਏ ਹਨ। 6.2 ਕਰੋੜ ਲੋਕ ਹਨੇਰੇ ਵਿੱਚ ਰਾਤ ਕੱਟਣ ਲਈ ਮਜਬੂਰ ਹਨ। ਇੱਥੇ ਰਿਕਾਰਡ 17 ਇੰਚ ਬਰਫਬਾਰੀ ਹੋਈ ਹੈ। ਵਾਸ਼ਿੰਗਟਨ ਡੀਸੀ ਵਿੱਚ 5 ਇੰਚ ਤੱਕ ਬਰਫਬਾਰੀ ਹੋਈ ਹੈ। ਇਸ ਦੇ ਨਾਲ ਹੀ ਤਾਪਮਾਨ ਮਾਈਨਸ ਤੱਕ ਪਹੁੰਚ ਗਿਆ ਹੈ। ਇਸ ‘ਚਿੱਟੇ’ ਤੂਫਾਨ ‘ਚ ਹੁਣ ਤੱਕ ਪੰਜ ਲੋਕਾਂ ਦੀ ਮੌਤ ਹੋ ਚੁੱਕੀ ਹੈ। ਅਮਰੀਕਾ ਦੇ ਦੱਖਣੀ ਹਿੱਸੇ ‘ਚ ਲਗਭਗ 6 ਕਰੋੜ ਲੋਕਾਂ ਲਈ ਅਲਰਟ ਜਾਰੀ ਕੀਤਾ ਗਿਆ ਹੈ। ਬਰਫੀਲੇ ਤੂਫਾਨ ਕਾਰਨ ਵੱਡੇ ਪੱਧਰ ‘ਤੇ ਸਕੂਲ ਬੰਦ ਕਰ ਦਿੱਤੇ ਗਏ ਹਨ, ਹਵਾਈ, ਸੜਕ ਅਤੇ ਰੇਲ ਸੇਵਾਵਾਂ ਲਗਭਗ ਠੱਪ ਹੋ ਗਈਆਂ ਹਨ। ਬਿਜਲੀ ਦਾ ਵੱਡਾ ਕੱਟ ਲੱਗ ਗਿਆ ਹੈ। ਲਗਭਗ 1.9 ਕਰੋੜ ਲੋਕ ਹਨੇਰੇ ਵਿੱਚ ਰਹਿਣ ਲਈ ਮਜਬੂਰ ਹਨ। ਆਓ ਜਾਣਦੇ ਹਾਂ ਇਸ ਬਾਰੇ। (ਫੋਟੋਆਂ- AP)