ਸੁੱਟਣ ਦੀ ਥਾਂ ਸੰਭਾਲ ਕੇ ਰੱਖੋ ਫ਼ੋਨ ਦਾ ਬਾਕਸ, 5 ਤਰੀਕਿਆਂ ਨਾਲ ਆ ਸਕਦਾ ਹੈ ਤੁਹਾਡੇ ਕੰਮ

ਕਈ ਲੋਕਾਂ ਨੂੰ ਫੋਨ ਦੀ ਵਰਤੋਂ ਕਰਦੇ ਸਮੇਂ ਪੁਰਾਣੇ ਫੋਨ ਦੇ ਡੱਬੇ ਨੂੰ ਕੁਝ ਸਮੇਂ ਲਈ ਰੱਖਣ ਤੋਂ ਬਾਅਦ ਸੁੱਟ ਦੇਣ ਦੀ ਆਦਤ ਹੁੰਦੀ ਹੈ। ਕੁਝ ਲੋਕ ਫ਼ੋਨ ਦੇ ਡੱਬੇ ਨੂੰ ਕਈ ਸਾਲਾਂ ਤੱਕ ਸੰਭਾਲ ਕੇ ਰੱਖਦੇ ਹਨ। ਪਰ, ਕਈ ਵਾਰ ਉਹ ਆਖਰਕਾਰ ਫੋਨ ਬਾਕਸ ਨੂੰ ਸੁੱਟ ਦਿੰਦੇ ਹਨ। ਜਦੋਂ ਕਿ ਤੁਹਾਨੂੰ ਅਜਿਹਾ ਨਹੀਂ ਕਰਨਾ ਚਾਹੀਦਾ ਹੈ। ਤੁਹਾਡੇ ਮਨ ਵਿੱਤ ਸਵਾਲ ਹੋਵੇਗਾ ਕਿ ਤੁਹਾਨੂੰ ਫੋਨ ਦਾ ਬਾਕਸ ਕਿਉਂ ਨਹੀਂ ਸੁੱਟਣਾ ਚਾਹੀਦਾ ਹੈ। ਬਹੁਤ ਸਾਰੇ ਲੋਕ ਇਨ੍ਹਾਂ ਗੱਲਾਂ ਬਾਰੇ ਨਹੀਂ ਜਾਣਦੇ ਹਨ। ਅਜਿਹੇ ‘ਚ ਅਸੀਂ ਤੁਹਾਨੂੰ ਇੱਥੇ ਕੁੱਝ ਕਾਰਨਾਂ ਬਾਰੇ ਦੱਸਾਂਗੇ…
ਫੋਨ ਦੀ ਰੀਸੇਲ ਵੈਲਿਊ: ਜੇਕਰ ਤੁਸੀਂ ਭਵਿੱਖ ਵਿੱਚ ਆਪਣੇ ਫ਼ੋਨ ਨੂੰ ਵੇਚਣ ਦਾ ਫ਼ੈਸਲਾ ਕਰਦੇ ਹੋ, ਤਾਂ ਅਸਲੀ ਬਾਕਸ ਹੋਣ ਨਾਲ ਇਸ ਦਾ ਰੀਸੇਲ ਪ੍ਰਾਈਜ਼ ਵਧ ਸਕਦਾ ਹੈ। ਖਰੀਦਦਾਰ ਅਕਸਰ ਅਸਲ ਪੈਕੇਜਿੰਗ ਵਾਲੇ ਉਤਪਾਦਾਂ ਨੂੰ ਖਰੀਦਣ ਨੂੰ ਤਰਜੀਹ ਦਿੰਦੇ ਹਨ ਕਿਉਂਕਿ ਇਹ ਦਰਸਾਉਂਦਾ ਹੈ ਕਿ ਉਤਪਾਦ ਨੂੰ ਸਹੀ ਢੰਗ ਨਾਲ ਮੇਂਟੇਨ ਕਰਕੇ ਰੱਖਿਆ ਗਿਆ ਹੈ।
ਵਾਰੰਟੀ ਅਤੇ ਮੁਰੰਮਤ: ਬਾਕਸ ਵਿੱਚ ਅਕਸਰ ਮਹੱਤਵਪੂਰਨ ਜਾਣਕਾਰੀ ਹੁੰਦੀ ਹੈ ਜਿਵੇਂ ਕਿ ਸੀਰੀਅਲ ਨੰਬਰ ਅਤੇ IMEI ਨੰਬਰ। ਇਹ ਜਾਣਕਾਰੀ ਵਾਰੰਟੀ ਦੇ ਕਲੇਮ ਜਾਂ ਰਿਪੇਅਰ ਲਈ ਜ਼ਰੂਰੀ ਹੁੰਦੀ ਹੈ।
ਸਟੋਰੇਜ ਅਤੇ ਸੁਰੱਖਿਆ: ਇਹ ਬਾਕਸ ਵਰਤੋਂ ਵਿੱਚ ਨਾ ਹੋਣ ‘ਤੇ ਫ਼ੋਨ ਅਤੇ ਇਸ ਦੇ ਸਹਾਇਕ ਉਪਕਰਣਾਂ ਨੂੰ ਰੱਖਣ ਲਈ ਇੱਕ ਸੁਰੱਖਿਅਤ ਥਾਂ ਪ੍ਰਦਾਨ ਕਰਦਾ ਹੈ। ਇਹ ਡਿਵਾਈਸ ਨੂੰ ਧੂੜ, ਸਕ੍ਰੈਚਾਂ ਅਤੇ ਹੋਰ ਨੁਕਸਾਨਾਂ ਤੋਂ ਬਚਾਉਂਦਾ ਹੈ।
ਤੋਹਫ਼ੇ ਵਜੋਂ ਫੋਨ ਦੇਣਾ: ਜੇ ਤੁਸੀਂ ਫ਼ੋਨ ਕਿਸੇ ਹੋਰ ਨੂੰ ਦੇਣਾ ਚਾਹੁੰਦੇ ਹੋ। ਫਿਰ ਵੀ, ਫੋਨ ਨੂੰ ਇਸ ਦੇ ਅਸਲੀ ਬਾਕਸ ਵਿੱਚ ਤੋਹਫ਼ੇ ਵਜੋਂ ਦੇਣਾ ਇਸ ਨੂੰ ਕਾਫ਼ੀ ਵਧੀਆ ਬਣਾਉਂਦਾ ਹੈ। ਨਾਲ ਹੀ ਇਹ ਫੋਨ ਬਾਕਸ ਨਾਲ ਇੱਕ ਪੂਰਾ ਪੈਕੇਜ ਬਣਾਉਂਦਾ ਹੈ।
ਸਪੈਸ਼ਲ ਐਡੀਸ਼ਨ ਬਾਕਸ: ਬਹੁਤ ਸਾਰੇ ਫ਼ੋਨ ਵਿਸ਼ੇਸ਼ ਐਡੀਸ਼ਨ ਬਾਕਸ ਵਿੱਚ ਪੈਕ ਕੀਤੇ ਜਾਂਦੇ ਹਨ। ਅਜਿਹੇ ਬਕਸੇ ਨੂੰ ਖਾਸ ਤੌਰ ‘ਤੇ ਧਿਆਨ ਨਾਲ ਰੱਖਿਆ ਜਾਣਾ ਚਾਹੀਦਾ ਹੈ। ਕਿਉਂਕਿ, ਉਹ ਆਪਣੇ ਆਪ ਵਿੱਚ ਵਿਲੱਖਣ ਹਨ ਅਤੇ ਕੁਝ ਸਮੇਂ ਬਾਅਦ ਉਹ ਕੀਮਤੀ ਹੋ ਸਕਦੇ ਹਨ ਤੇ ਲੋਕ ਉਸ ਨੂੰ ਮੁੜ ਖਰੀਦਣ ਲਈ ਮੋਟੀ ਰਕਮ ਵੀ ਦੇ ਸਕਦੇ ਹਨ।