ਬਾਬਰ ਆਜ਼ਮ ਨੇ ਤੋੜਿਆ ਵਿਰਾਟ ਕੋਹਲੀ ਦਾ ਟੀ-20 ਰਿਕਾਰਡ, ਹੁਣ ਸਿਰਫ ਰੋਹਿਤ ਸ਼ਰਮਾ ਤੋਂ ਪਿੱਛੇ

ਪਾਕਿਸਤਾਨ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਬਾਬਰ ਆਜ਼ਮ ਨੇ ਟੀ-20 ਇੰਟਰਨੈਸ਼ਨਲ ‘ਚ ਦੌੜਾਂ ਬਣਾਉਣ ਦੇ ਮਾਮਲੇ ‘ਚ ਵਿਰਾਟ ਕੋਹਲੀ ਨੂੰ ਪਿੱਛੇ ਛੱਡ ਦਿੱਤਾ ਹੈ। ਬਾਬਰ ਆਜ਼ਮ ਆਸਟ੍ਰੇਲੀਆ ਖਿਲਾਫ ਤੀਜੇ ਮੈਚ ‘ਚ 41 ਦੌੜਾਂ ਦੀ ਪਾਰੀ ਦੌਰਾਨ ਟੀ-20 ਅੰਤਰਰਾਸ਼ਟਰੀ ‘ਚ ਦੂਜੇ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਬਣ ਗਏ। ਸਾਬਕਾ ਭਾਰਤੀ ਕਪਤਾਨ ਰੋਹਿਤ ਸ਼ਰਮਾ ਪਹਿਲੇ ਸਥਾਨ ‘ਤੇ ਕਾਬਜ਼ ਹਨ। ਭਾਰਤੀ ਦਿੱਗਜਾਂ ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਨੇ ਟੀ-20 ਵਿਸ਼ਵ ਕੱਪ ਜਿੱਤਣ ਤੋਂ ਬਾਅਦ ਇਸ ਫਾਰਮੈਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਸੀ।
ਪਾਕਿਸਤਾਨ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਬਾਬਰ ਆਜ਼ਮ ਨੇ ਟੀ-20 ਇੰਟਰਨੈਸ਼ਨਲ ‘ਚ ਖਾਸ ਉਪਲੱਬਧੀ ਹਾਸਲ ਕੀਤੀ ਹੈ। ਉਹ ਇਸ ਫਾਰਮੈਟ ‘ਚ ਸਭ ਤੋਂ ਵੱਧ ਦੌੜਾਂ ਬਣਾਉਣ ਦੇ ਮਾਮਲੇ ‘ਚ ਦੂਜੇ ਸਥਾਨ ‘ਤੇ ਪਹੁੰਚ ਗਿਆ ਹੈ। ਬਾਬਰ ਆਜ਼ਮ ਨੇ ਆਸਟ੍ਰੇਲੀਆ ਖਿਲਾਫ ਟੀ-20 ਸੀਰੀਜ਼ ਦੌਰਾਨ ਇਹ ਖਾਸ ਉਪਲੱਬਧੀ ਹਾਸਲ ਕੀਤੀ। ਪਾਕਿਸਤਾਨ ਨੂੰ ਤਿੰਨ ਮੈਚਾਂ ਦੀ ਲੜੀ ਵਿੱਚ ਸ਼ਰਮਨਾਕ ਹਾਰ ਦਾ ਸਾਹਮਣਾ ਕਰਨਾ ਪਿਆ। ਪਿਛਲੇ ਮੈਚ ‘ਚ ਬਾਬਰ ਆਜ਼ਮ ਨੇ 41 ਦੌੜਾਂ ਦੀ ਪਾਰੀ ਖੇਡੀ ਅਤੇ ਸਭ ਤੋਂ ਜ਼ਿਆਦਾ ਟੀ-20 ਸਕੋਰਾਂ ਦੇ ਮਾਮਲੇ ‘ਚ ਵਿਰਾਟ ਕੋਹਲੀ ਨੂੰ ਪਿੱਛੇ ਛੱਡ ਕੇ ਦੂਜੇ ਸਥਾਨ ‘ਤੇ ਪਹੁੰਚ ਗਏ।
ਟੀ-20 ਅੰਤਰਰਾਸ਼ਟਰੀ ਵਿੱਚ ਸਭ ਤੋਂ ਵੱਧ ਦੌੜਾਂ
ਪਾਕਿਸਤਾਨ ਦੇ ਬਾਬਰ ਆਜ਼ਮ ਦੇ ਹੁਣ ਟੀ-20 ਇੰਟਰਨੈਸ਼ਨਲ ‘ਚ 4192 ਦੌੜਾਂ ਹਨ ਅਤੇ ਉਹ ਭਾਰਤੀ ਦਿੱਗਜ ਖਿਡਾਰੀ ਵਿਰਾਟ ਕੋਹਲੀ ਨੂੰ ਪਿੱਛੇ ਛੱਡਦੇ ਹੋਏ ਦੂਜੇ ਸਥਾਨ ‘ਤੇ ਪਹੁੰਚ ਗਿਆ ਹੈ। ਟੀ-20 ਇੰਟਰਨੈਸ਼ਨਲ ਨੂੰ ਅਲਵਿਦਾ ਕਹਿ ਚੁੱਕੇ ਵਿਰਾਟ ਕੋਹਲੀ ਨੇ 125 ਮੈਚਾਂ ‘ਚ 4188 ਦੌੜਾਂ ਬਣਾਈਆਂ ਸਨ। ਸਭ ਤੋਂ ਵੱਧ ਦੌੜਾਂ ਸਾਬਕਾ ਭਾਰਤੀ ਕਪਤਾਨ ਰੋਹਿਤ ਸ਼ਰਮਾ ਦੇ ਨਾਂ ਦਰਜ ਹਨ। ਇਸ ਦਿੱਗਜ ਖਿਡਾਰੀ ਨੇ 159 ਮੈਚ ਖੇਡ ਕੇ 4231 ਟੀ-20 ਅੰਤਰਰਾਸ਼ਟਰੀ ਦੌੜਾਂ ਬਣਾਈਆਂ ਹਨ। ਬਾਬਰ ਆਜ਼ਮ ਕੋਲ ਰੋਹਿਤ ਦਾ ਰਿਕਾਰਡ ਤੋੜਨ ਦਾ ਵੀ ਮੌਕਾ ਹੋਵੇਗਾ ਕਿਉਂਕਿ ਇਸ ਦਿੱਗਜ ਨੇ ਟੀ-20 ਨੂੰ ਵੀ ਅਲਵਿਦਾ ਕਹਿ ਦਿੱਤਾ ਹੈ।
- First Published :