ਭਾਰਤ-ਪਾਕਿਸਤਾਨ ਜੋ ਨਹੀਂ ਕਰ ਸਕਿਆ, ਅਫਗਾਨਿਸਤਾਨ ਦੀ ਟੀਮ ਨੇ ਰਚਿਆ ਇਤਿਹਾਸ – News18 ਪੰਜਾਬੀ

ਨਵੀਂ ਦਿੱਲੀ- ਅਫਗਾਨਿਸਤਾਨ ਨੇ ਉਹ ਸਫਲਤਾ ਹਾਸਲ ਕੀਤੀ ਹੈ ਜੋ ਭਾਰਤ ਅਤੇ ਪਾਕਿਸਤਾਨ ਦੀਆਂ ਟੈਸਟ ਟੀਮਾਂ ਹਾਸਲ ਨਹੀਂ ਕਰ ਸਕੀਆਂ। ਇਸ ਟੀਮ ਨੇ ਆਪਣੇ ਪਹਿਲੇ ਹੀ ਵਿਦੇਸ਼ੀ ਦੌਰੇ ‘ਤੇ ਹਲਚਲ ਮਚਾ ਦਿੱਤੀ ਸੀ। ਅਫਗਾਨਿਸਤਾਨ ਨੇ ਬੁਲਾਵਾਯੋ ‘ਚ ਖੇਡੇ ਗਏ ਦੂਜੇ ਟੈਸਟ ਮੈਚ ‘ਚ ਜ਼ਿੰਬਾਬਵੇ ਨੂੰ ਹਰਾ ਕੇ ਟੈਸਟ ਸੀਰੀਜ਼ ਜਿੱਤ ਲਈ ਹੈ। ਮਹਿਮਾਨ ਟੀਮ ਨੇ ਜ਼ਿੰਬਾਬਵੇ ਨੂੰ ਦੂਜੀ ਪਾਰੀ ‘ਚ 205 ਦੌੜਾਂ ‘ਤੇ ਆਲ ਆਊਟ ਕਰਕੇ ਦੋ ਮੈਚਾਂ ਦੀ ਸੀਰੀਜ਼ 1-0 ਨਾਲ ਜਿੱਤ ਲਈ। ਪਹਿਲਾ ਟੈਸਟ ਮੈਚ ਡਰਾਅ ਰਿਹਾ ਸੀ। ਇਸ ਜਿੱਤ ਨਾਲ ਅਫਗਾਨਿਸਤਾਨ ਨੇ ਇਤਿਹਾਸ ਰਚ ਦਿੱਤਾ।
ਏਸ਼ੀਆ ਤੋਂ ਬਾਹਰ ਆਪਣੇ ਪਹਿਲੇ ਦੌਰੇ ‘ਚ ਜਿੱਤ ਦਰਜ ਕਰਕੇ ਅਫਗਾਨਿਸਤਾਨ ਦੀ ਟੀਮ ਨੇ ਰਿਕਾਰਡ ਬੁੱਕ ‘ਚ ਆਪਣਾ ਨਾਂ ਦਰਜ ਕਰ ਲਿਆ ਹੈ। ਅਫਗਾਨਿਸਤਾਨ ਏਸ਼ੀਆ ਤੋਂ ਬਾਹਰ ਆਪਣੀ ਪਹਿਲੀ ਟੈਸਟ ਸੀਰੀਜ਼ ਜਿੱਤਣ ਵਾਲੀ ਪਹਿਲੀ ਏਸ਼ੀਆਈ ਟੀਮ ਬਣ ਗਈ ਹੈ। ਏਸ਼ੀਆਈ ਟੀਮਾਂ ਆਮ ਤੌਰ ‘ਤੇ ਆਪਣੇ ਸ਼ੁਰੂਆਤੀ ਟੈਸਟ ਦੌਰਿਆਂ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਦੀਆਂ ਹਨ ਅਤੇ ਜਿੱਤ ਲਈ ਤਰਸਦੀਆਂ ਹਨ। ਅਫਗਾਨਿਸਤਾਨ ਦੀ ਟੀਮ ਨੇ ਇਨ੍ਹਾਂ ਸਾਰੀਆਂ ਗੱਲਾਂ ਨੂੰ ਗਲਤ ਸਾਬਤ ਕੀਤਾ ਹੈ। ਇਸ ਟੀਮ ਨੇ ਸਾਲ 2018 ਵਿੱਚ ਭਾਰਤ ਦੇ ਖਿਲਾਫ ਟੈਸਟ ਕ੍ਰਿਕਟ ਵਿੱਚ ਆਪਣੀ ਸ਼ੁਰੂਆਤ ਕੀਤੀ ਸੀ।
Afghanistan Register 1-0 Test Series Victory over Zimbabwe
Kabul – January 06, 2025: The Afghanistan National Cricket Team has put on an incredible all-round display in the 2nd test match to beat the hosts by 72 runs on the final day and secure a 1-0 series victory over… pic.twitter.com/rR3d5BYeOE
— Afghanistan Cricket Board (@ACBofficials) January 6, 2025
ਅਫਗਾਨਿਸਤਾਨ ਨੇ ਇਤਿਹਾਸ ਰਚਿਆ
ਅਫਗਾਨਿਸਤਾਨ ਦੀ ਟੀਮ ਭਾਰਤ, ਯੂਏਈ, ਸ਼੍ਰੀਲੰਕਾ, ਬੰਗਲਾਦੇਸ਼ ਅਤੇ ਸ਼੍ਰੀਲੰਕਾ ਵਿੱਚ ਟੈਸਟ ਸੀਰੀਜ਼ ਖੇਡ ਚੁੱਕੀ ਹੈ। ਇਹ ਪਹਿਲੀ ਵਾਰ ਸੀ ਜਦੋਂ ਇਸ ਟੀਮ ਨੂੰ ਏਸ਼ੀਆ ਤੋਂ ਬਾਹਰ ਸੀਰੀਜ਼ ਖੇਡਣ ਦਾ ਮੌਕਾ ਮਿਲਿਆ। ਸ਼੍ਰੀਲੰਕਾ ਅਤੇ ਪਾਕਿਸਤਾਨ ਨੂੰ ਏਸ਼ੀਆ ਤੋਂ ਬਾਹਰ ਆਪਣੀ ਪਹਿਲੀ ਸੀਰੀਜ਼ ਜਿੱਤਣ ਲਈ 9-9 ਦੀ ਸੀਰੀਜ਼ ਲੱਗੀ। 2018 ਵਿੱਚ ਆਪਣਾ ਟੈਸਟ ਡੈਬਿਊ ਕਰਨ ਵਾਲੇ ਅਫਗਾਨਿਸਤਾਨ ਨੇ ਆਪਣੀ ਪਹਿਲੀ ਹੀ ਲੜੀ ਵਿੱਚ ਇਹ ਉਪਲਬਧੀ ਹਾਸਲ ਕੀਤੀ।
👉 ਨਿਊਜ਼18 **ਦੀ ਵੈੱਬ ਸਾਈਟ ‘ਤੇ ਦੇਸ਼-ਵਿਦੇਸ਼ ਦੀਆਂ ਤਾਜ਼ਾ ਖ਼ਬਰਾਂ ਦੇਖਣ ਲਈ ਤੁਸੀਂ ਇਸ ਲਿੰਕ https://punjab.news18.com/ ‘**ਤੇ ਕਲਿੱਕ ਕਰ ਸਕਦੇ ਹੋ।
👉 ਹਰ ਵੇਲੇ Update **ਰਹਿਣ ਲਈ ਸਾਨੂੰ Facebook ‘**ਤੇ Like ਕਰੋ।
👉 Live ਖ਼ਬਰਾਂ ਦੇਖਣ ਲਈ ਤੁਸੀਂ ਸਾਡੇ YouTube ਚੈਨਲ ਨੂੰ Subscribe ਕਰੋ।
👉 ਜ਼ਿਲ੍ਹਿਆਂ ਦੀਆਂ ਖ਼ਬਰਾਂ ਦੇਖਣ ਲਈ ਇਸ ਲਿੰਕ ‘ਤੇ https://shorturl.at/npzE4 ਕਲਿੱਕ ਕਰੋ।