National
Bijapur Blast: ਛੱਤੀਸਗੜ੍ਹ ਨਕਸਲੀ ਹਮਲੇ 'ਚ 9 ਜਵਾਨਾਂ ਦੇ ਸ਼ਹੀਦ ਹੋਣ ਦੀ ਪੁਸ਼ਟੀ…

ਪੁਲਿਸ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਦਾਂਤੇਵਾੜਾ, ਨਰਾਇਣਪੁਰ ਅਤੇ ਬੀਜਾਪੁਰ ਤੋਂ ਸੈਨਿਕਾਂ ਦੀ ਸਾਂਝੀ ਟੀਮ ਆਪਰੇਸ਼ਨ ਤੋਂ ਬਾਅਦ ਵਾਪਸ ਪਰਤ ਰਹੀ ਸੀ। ਇਸੇ ਦੌਰਾਨ ਬੀਜਾਪੁਰ ਜ਼ਿਲ੍ਹੇ ਦੇ ਕੁਤਰੂ ਥਾਣਾ ਖੇਤਰ ਦੇ ਪਿੰਡ ਅੰਬੇਲੀ ਨੇੜੇ ਦੁਪਹਿਰ ਕਰੀਬ 2:15 ਵਜੇ ਅਣਪਛਾਤੇ ਮਾਓਵਾਦੀਆਂ ਨੇ ਸੁਰੱਖਿਆ ਬਲ ਦੇ ਵਾਹਨ ਨੂੰ ਬੰਬ ਨਾਲ ਉਡਾ ਦਿੱਤਾ। ਜਿਸ ਵਿੱਚ ਦਾਂਤੇਵਾੜਾ ਡੀਆਰਜੀ ਦੇ 08 ਜਵਾਨ ਅਤੇ ਇੱਕ ਡਰਾਈਵਰ 9 ਦੇ ਸ਼ਹੀਦ ਹੋਣ ਦੀ ਸੂਚਨਾ ਹੈ।