ਸਲਮਾਨ ਖਾਨ ਦੇ ਘਰ ਵਧੀ ਸੁਰੱਖਿਆ, ਬਾਲਕੋਨੀ ‘ਚ ਲੱਗੇ ਬੁਲੇਟਪਰੂਫ ਗਲਾਸ

ਬਾਲੀਵੁੱਡ ਅਭਿਨੇਤਾ ਸਲਮਾਨ ਖਾਨ ਦੇ ਮੁੰਬਈ ਸਥਿਤ ਗਲੈਕਸੀ ਅਪਾਰਟਮੈਂਟ ‘ਚ ਬੁਲੇਟ ਪਰੂਫ ਗਲਾਸ ਦੀ ਕੰਧ ਲਗਾਈ ਗਈ ਹੈ। ਪਿਛਲੇ ਸਾਲ 14 ਅਪ੍ਰੈਲ ਨੂੰ ਗੈਂਗਸਟਰ ਲਾਰੈਂਸ ਨੇ ਸਲਮਾਨ ਖਾਨ ਦੇ ਘਰ ‘ਤੇ ਗੋਲੀਬਾਰੀ ਕੀਤੀ ਸੀ। ਇਸ ਤੋਂ ਬਾਅਦ ਵੀ ਗੈਂਗਸਟਰ ਕਈ ਵਾਰ ਸਲਮਾਨ ਖਾਨ ਨੂੰ ਜਾਨੋਂ ਮਾਰਨ ਦੀ ਧਮਕੀ ਦੇ ਚੁੱਕੇ ਹਨ।
#WATCH | Mumbai, Maharashtra | Bulletproof glass installed in the balcony of actor Salman Khan’s residence – Galaxy Apartment pic.twitter.com/x6BAvPOGyW
— ANI (@ANI) January 7, 2025
ਸਲਮਾਨ ਖਾਨ ਦੇ ਮੁੰਬਈ ਸਥਿਤ ਘਰ ਗਲੈਕਸੀ ਅਪਾਰਟਮੈਂਟ ਵਿੱਚ ਕੰਮ ਕਰਦੇ ਦੇਖਿਆ ਜਾ ਸਕਦਾ ਹੈ। ਸਲਮਾਨ ਦੀ ਸੁਰੱਖਿਆ ਲਈ ਘਰ ਦੀ ਬਾਲਕੋਨੀ ‘ਚ ਬੁਲੇਟਪਰੂਫ ਸ਼ੀਸ਼ੇ ਲੱਗ ਰਹੇ ਹਨ। ਬਾਲਕੋਨੀ ਨੂੰ ਚਾਰੇ ਪਾਸੇ ਨੀਲੇ ਬੁਲੇਟਪਰੂਫ ਸ਼ੀਸ਼ੇ ਨਾਲ ਢੱਕਿਆ ਦੇਖਿਆ ਜਾ ਸਕਦਾ ਹੈ।
ਮੀਡੀਆ ਰਿਪੋਰਟਾਂ ਅਨੁਸਾਰ, ਉਹ ਰਸ਼ਮਿਕਾ ਮੰਦੰਨਾ ਨਾਲ ਆਪਣੀ ਆਉਣ ਵਾਲੀ ਫਿਲਮ ਸਿਕੰਦਰ ਦੀ ਫਾਈਨਲ ਸ਼ੂਟਿੰਗ ਸ਼ੁਰੂ ਕਰਨ ਲਈ ਪੂਰੀ ਤਰ੍ਹਾਂ ਤਿਆਰ ਹਨ। ਆਖਰੀ ਸ਼ਡਿਊਲ ਕਥਿਤ ਤੌਰ ‘ਤੇ 10 ਜਨਵਰੀ ਨੂੰ ਮੁੰਬਈ ਵਿੱਚ ਸ਼ੁਰੂ ਹੋਵੇਗਾ। ਸਿਕੰਦਰ 2025 ਈਦ ‘ਤੇ ਸਿਨੇਮਾਘਰਾਂ ‘ਚ ਰਿਲੀਜ਼ ਹੋਵੇਗੀ।
- First Published :