ਅਮਰੀਕਾ ‘ਚ ਵੱਧ ਰਹੀ ਫ਼ੀਚਰ ਫ਼ੋਨ ਦੀ ਮੰਗ, Nokia ਦਾ ਫਲਿੱਪ ਫੋਨ ਬਣਿਆ ਪਹਿਲੀ ਪਸੰਦ

ਅੱਜ ਦੇ ਸਮੇਂ ਵਿੱਚ ਜਿੱਥੇ ਇੱਕ ਪਾਸੇ ਸਮਾਰਟਫ਼ੋਨ ਦਾ ਰੁਝਾਨ ਵੱਧ ਰਿਹਾ ਹੈ, ਉੱਥੇ ਹੀ ਦੂਜੇ ਪਾਸੇ ਕਈ ਲੋਕ ਫੀਚਰ ਫ਼ੋਨ ਦੀ ਵਰਤੋਂ ਕਰਨ ਨੂੰ ਤਰਜੀਹ ਦੇ ਰਹੇ ਹਨ। ਅੱਜ ਡਿਉਰੇਬਿਲਟੀ ਅਤੇ ਪ੍ਰਫਾਰਮੈਂਸ ਦੇ ਲਿਹਾਜ਼ ਨਾਲ ਫੀਚਰ ਫੋਨਾਂ ਨੂੰ ਜ਼ਿਆਦਾ ਤਰਜੀਹ ਦਿੱਤੀ ਜਾਂਦੀ ਹੈ। ਕੀਪੈਡ ਫੋਨ ਦੀ ਗੱਲ ਕਰੀਏ ਤਾਂ ਨੋਕੀਆ ਦਾ ਨਾਂ ਸਭ ਤੋਂ ਪਹਿਲਾਂ ਆਉਂਦਾ ਹੈ। ਨੋਕੀਆ ਦੇ ਨੋਕੀਆ 2780 ਫਲਿੱਪ ਫੀਚਰ ਫੋਨ ‘ਚ ਕਨੈਕਟੀਵਿਟੀ ਅਤੇ ਆਧੁਨਿਕ ਫੀਚਰਸ ਦਿੱਤੇ ਗਏ ਹਨ। ਆਓ, ਇਸ ਫੋਨ ਵਿੱਚ ਪਾਈਆਂ ਜਾਣ ਵਾਲੀਆਂ ਖਾਸ ਗੱਲਾਂ ਬਾਰੇ ਵਿਸਥਾਰ ਨਾਲ ਜਾਣਦੇ ਹਾਂ। ਨੋਕੀਆ ਦਾ ਇਹ ਫੀਚਰ ਫੋਨ ਸਟਾਈਲਿਸ਼ ਅਤੇ ਫੰਕਸ਼ਨਲ ਡਿਜ਼ਾਈਨ ਦੇ ਨਾਲ ਆਉਂਦਾ ਹੈ। ਇਸ ਦੀ ਵਰਤੋਂ ਕਰਨ ਵਿੱਚ ਕਿਸੇ ਨੂੰ ਕੋਈ ਮੁਸ਼ਕਲ ਨਹੀਂ ਆਵੇਹੀ। ਫੋਨ ਵਿੱਚ 2.7 ਇੰਚ ਦੀ QVGA ਡਿਸਪਲੇਅ ਹੈ, ਜਦੋਂ ਕਿ ਬਾਹਰੀ ਡਿਸਪਲੇ ਦਾ ਆਕਾਰ 1.77 ਇੰਚ ਹੈ। ਇਸ ਫੋਨ ਨੂੰ ਤਿੰਨ ਕਲਰ ਆਪਸ਼ਨ ਰੈੱਡ, ਬਲੂ ਅਤੇ ਬਲੈਕ ‘ਚ ਖਰੀਦਿਆ ਜਾ ਸਕਦਾ ਹੈ।
ਆਓ ਜਾਣਦੇ ਹਾਂ ਇਸ ਦੇ ਫੀਚਰਸ ਬਾਰੇ: ਫੀਚਰਸ ਦੀ ਗੱਲ ਕਰੀਏ ਤਾਂ ਇਸ ਫੋਨ ਵਿੱਚ ਕਨੈਕਟੀਵਿਟੀ ਲਈ 4G VoLTE ਸਪੋਰਟ, HD ਵੌਇਸ ਕਾਲ ਸਪੋਰਟ ਮਿਲਦਾ ਹੈ। ਇਸ ਵੇਲੇ ਅਮਰੀਕਾ ਵਿੱਚ AT&T, Verizon ਅਤੇ T-Mobile ਵਰਗੇ ਸਰਵਿਸ ਪ੍ਰੋਵਾਈਡਰ ਇਸ ਫੋਨ ਲਈ 4ਜੀ ਸੇਵਾਵਾਂ ਦੇ ਰਹੇ ਹਨ। ਇਸ ਤੋਂ ਇਲਾਵਾ ਫੋਨ ‘ਚ ਵਾਈ-ਫਾਈ, ਬਲੂਟੁੱਥ 4.2 ਅਤੇ USB ਟਾਈਪ ਸੀ ਪੋਰਟ ਵੀ ਮੌਜੂਦ ਹੈ। ਤੁਸੀਂ ਇਸ ਫੋਨ ‘ਚ ਯੂਟਿਊਬ ਅਤੇ ਗੂਗਲ ਮੈਪ ਵਰਗੀਆਂ ਐਪਸ ਨੂੰ ਆਸਾਨੀ ਨਾਲ ਇਸਤੇਮਾਲ ਕਰ ਸਕਦੇ ਹੋ। ਨੋਕੀਆ 2780 ਫਲਿੱਪ 4 ਜੀਬੀ ਰੈਮ ਅਤੇ 512 ਐਮਬੀ ਇੰਟਰਨਲ ਸਟੋਰੇਜ ਦੇ ਨਾਲ ਆਉਂਦਾ ਹੈ। ਇਸ ‘ਚ ਯੂਜ਼ਰ ਮਾਈਕ੍ਰੋਐੱਸਡੀ ਕਾਰਡ ਦੀ ਮਦਦ ਨਾਲ ਸਟੋਰੇਜ ਨੂੰ 32 ਜੀਬੀ ਤੱਕ ਵਧਾ ਸਕਦੇ ਹਨ। ਨਾਲ ਹੀ, ਫੋਨ ਵਿੱਚ ਫਲੈਸ਼ ਦੇ ਨਾਲ ਇੱਕ 5MP ਰੀਅਰ ਕੈਮਰਾ ਹੈ, ਜੋ ਬੇਸਿਕ ਫੋਟੋਗ੍ਰਾਫੀ ਅਤੇ ਵੀਡੀਓ ਰਿਕਾਰਡ ਕਰ ਸਕਦਾ ਹੈ।
ਬੈਟਰੀ ਪ੍ਰਫਾਰਮੈਂਸ: ਬੈਟਰੀ ਲਾਈਫ ਦੀ ਗੱਲ ਕਰੀਏ ਤਾਂ ਇਸ ਫੋਨ ‘ਚ 1450mAh ਦੀ ਰਿਮੂਵੇਬਲ ਬੈਟਰੀ ਹੈ। ਇਹ 18 ਦਿਨਾਂ ਤੱਕ ਦਾ ਸਟੈਂਡਬਾਏ ਟਾਈਮ ਅਤੇ ਲਗਭਗ 7 ਘੰਟੇ ਦਾ ਟਾਕ ਟਾਈਮ ਦਿੰਦਾ ਹੈ।
ਕੀਮਤ: ਨੋਕੀਆ 2780 ਫਲਿੱਪ ਦੀ ਕੀਮਤ ਅਮਰੀਕਾ ਵਿੱਚ $89.99 ਰੱਖੀ ਗਈ ਹੈ ਜੋ ਕਿ ਜ਼ਿਆਦਾਤਰ ਉਪਭੋਗਤਾਵਾਂ ਲਈ ਕਾਫ਼ੀ ਕਿਫਾਇਤੀ ਹੈ। ਰੋਜ਼ਾਨਾ ਵਰਤੋਂ ਲਈ ਇਹ ਬਹੁਤ ਵਧੀਆ ਫੋਨ ਹੈ। ਹਰ ਵਰਗ ਦੇ ਉਪਭੋਗਤਾ ਇਸਨੂੰ ਆਸਾਨੀ ਨਾਲ ਵਰਤ ਸਕਦੇ ਹਨ.