ਲਾਈਵ ਕੰਸਰਟ ਦੌਰਾਨ Vicky Kaushal ਨੇ ਕਰਨ ਔਜਲਾ ਬਾਰੇ ਕਹੀ ਅਜਿਹੀ ਗੱਲ, ਭਾਵੁਕ ਹੋ ਗਏ ਗਾਇਕ, ਦੇਖੋ Video

ਪੰਜਾਬੀ ਗਾਇਕ ਕਰਨ ਔਜਲਾ ਨੇ ਆਪਣੇ ਇੰਡੀਆ ਟੂਰ ‘ਇਟ ਵਾਜ਼ ਆਲ ਏ ਡ੍ਰੀਮ’ ਨੂੰ ਲੈ ਕੇ ਸੁਰਖੀਆਂ ਵਿੱਚ ਬਣੇ ਹੋਏ ਹਨ। ਉਨ੍ਹਾਂ ਨੇ ਮੁੰਬਈ ਵਿੱਚ ਧਮਾਕੇਦਾਰ ਪਰਫਾਰਮਸ ਦਿੱਤੀ। ਇਸ ਦੌਰਾਨ ਵਿੱਕੀ ਕੌਸ਼ਲ ਨੇ ਉਨ੍ਹਾਂ ਦੇ ਕੰਸਰਟ ਵਿੱਚ ਐਂਟਰੀ ਕੀਤੀ। ਜਿਸ ਦੀ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਈਰਲ ਹੋ ਰਹੀ ਹੈ। ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਕਰਨ ਔਜਲਾ ਇਸ ਦੌਰਾਨ ਕਾਫੀ ਭਾਵੁਕ ਨਜ਼ਰ ਆਏ।
ਲਾਈਵ ਸ਼ੋਅ ‘ਚ ਭਾਵੁਕ ਹੋਏ ਕਰਨ ਔਜਲਾ
ਕਰਨ ਔਜਲਾ ਪਰਫਾਰਮ ਕਰਦੇ ਸਮੇਂ ਭਾਵੁਕ ਹੋ ਗਏ। ਜਿਸ ਤੋਂ ਬਾਅਦ ਵਿੱਕੀ ਕੌਸ਼ਲ ਨੇ ਉਨ੍ਹਾਂ ਨੂੰ ਸੰਭਾਲਿਆ ਅਤੇ ਉਨ੍ਹਾਂ ਦਾ ਹੌਸਲਾ ਵਧਾਇਆ। ਇਸ ਦੌਰਾਨ ਅਦਾਕਾਰ ਨੇ ਕਰਨ ਔਜਲਾ ਨੂੰ ਜੱਫੀ ਪਾ ਕੇ ਕਿਹਾ- ਮੈਨੂੰ ਤੁਹਾਡੇ ‘ਤੇ ਮਾਣ ਹੈ, ਮੁੰਬਈ, ਪੰਜਾਬ ਅਤੇ ਇੱਥੋਂ ਤੱਕ ਕਿ ਪੂਰਾ ਭਾਰਤ ਤੁਹਾਨੂੰ ਬਹੁਤ ਪਿਆਰ ਕਰਦਾ ਹੈ। ਵਿੱਕੀ ਕੌਸ਼ਲ ਨੇ ਅੱਗੇ ਕਿਹਾ- ਭਾਵੇਂ ਕਰਨ ਮੇਰੇ ਤੋਂ ਛੋਟਾ ਹੈ, ਪਰ ਉਸ ਨੇ ਆਪਣੇ ਸਫਰ ‘ਚ ਮੇਰੇ ਨਾਲੋਂ ਜ਼ਿਆਦਾ ਜ਼ਿੰਦਗੀ ਦੇਖੀ ਹੈ। ਜਿਸ ਤਰ੍ਹਾਂ ਦਾ ਸਫ਼ਰ ਇਸ ਨੇ ਕੀਤਾ ਹੈ, ਉਹ ਇਸ ਤਰ੍ਹਾਂ ਲੋਕਾਂ ਵਿਚ ਚਮਕਣ ਦਾ ਹੱਕਦਾਰ ਹੈ।
Actor @vickykaushal09 joined Punjabi singer @KaranAujjla onstage for a performance on ‘Tauba Tauba.’. Vicky Kaushal’s heartfelt speech praising Aujla’s talent left the singer in tears. pic.twitter.com/Zs5SSxr9zs
— Akashdeep Thind (@thind_akashdeep) December 22, 2024
ਕਰਨ ਔਜਲਾ ਨੇ ਕੰਸਰਟ ਦੌਰਾਨ ਆਪਣੇ ਕਈ ਹਿੱਟ ਗੀਤ ਗਾਏ। ਵਿੱਕੀ ਕੌਸ਼ਲ ਨੇ ਕਰਨ ਔਜਲਾ ਨਾਲ ਮਿਲ ਕੇ ਤੌਬਾ-ਤੌਬਾ ਗੀਤ ਗਾਇਆ ਅਤੇ ਆਪਣਾ ਹੁੱਕ ਸਟੈਪ ਕੀਤਾ। ਦੋਵੇਂ ਕਲਾਕਾਰਾਂ ਦੀ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋ ਰਹੀ ਹੈ।
- First Published :