ਐਮਰਜੈਂਸੀ ਦਾ ਨਵਾਂ ਟ੍ਰੇਲਰ ਹੋਇਆ ਰਿਲੀਜ਼, ਇੰਦਰਾ ਗਾਂਧੀ ਨੂੰ ਦੱਸਿਆ ਸਭ ਤੋਂ ਵਿਵਾਦਿਤ ਨੇਤਾ – News18 ਪੰਜਾਬੀ

ਕੰਗਨਾ ਰਣੌਤ ਦੀ ਫਿਲਮ ‘ਐਮਰਜੈਂਸੀ’ ਦਾ ਟ੍ਰੇਲਰ ਆਖਿਰਕਾਰ ਰਿਲੀਜ਼ ਹੋ ਗਿਆ ਹੈ। ਟ੍ਰੇਲਰ ‘ਚ ਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਸਭ ਤੋਂ ਵਿਵਾਦਿਤ ਨੇਤਾ ਦੱਸਿਆ ਗਿਆ ਹੈ। ਕੰਗਨਾ ਨੇ ਕੁਝ ਸਮਾਂ ਪਹਿਲਾਂ ਫਿਲਮ ਦਾ ਨਵਾਂ ਟ੍ਰੇਲਰ ਸ਼ੇਅਰ ਕੀਤਾ ਸੀ। ਨਵਾਂ ਟ੍ਰੇਲਰ 1975 ‘ਚ ਐਮਰਜੈਂਸੀ ਦੌਰਾਨ ਹੋਈ ਹਿੰਸਾ ਅਤੇ ਸਿਆਸੀ ਉਥਲ-ਪੁਥਲ ਨੂੰ ਦਰਸਾਉਂਦਾ ਹੈ। ਨਾਲ ਹੀ, ਇੰਦਰਾ ਗਾਂਧੀ ਦਾ ਐਲਾਨ, “ਇੰਦਰਾ ਇਜ਼ ਇੰਡੀਆ” ਵੀ ਦਿਖਾਈ ਗਈ ਹੈ। ਟ੍ਰੇਲਰ ‘ਚ ਪੂਰਾ ਫੋਕਸ ਉਸ ਸਮੇਂ ਦੇ ਸਿਆਸੀ ਡਰਾਮੇ ‘ਤੇ ਹੈ।
‘ਐਮਰਜੈਂਸੀ’ ਦਾ ਨਵਾਂ ਟ੍ਰੇਲਰ ਜੈਪ੍ਰਕਾਸ਼ ਨਰਾਇਣ (ਅਨੁਪਮ ਖੇਰ) ਦੇ ਤਿੱਥੇ ਵਿਰੋਧ ਤੋਂ ਲੈ ਕੇ ਯੁਵਾ ਅਟਲ ਬਿਹਾਰੀ ਵਾਜਪਾਈ (ਸ਼੍ਰੇਅਸ ਤਲਪੜੇ) ਦੀ ਭਾਸ਼ਣ ਦੇਣ ਵਾਲੀ ਪ੍ਰਤਿਭਾ ਨੂੰ ਦਿਖਾਇਆ ਹੈ। ਇਨ੍ਹਾਂ ਤੋਂ ਇਲਾਵਾ ਫੀਲਡ ਮਾਰਸ਼ਲ ਸੈਮ ਮਾਨੇਕਸ਼ਾ (ਮਿਲਿੰਦ ਸੋਮਨ), ਪੁਪੁਲ ਜੈਕਰ (ਮਹਿਮਾ ਚੌਧਰੀ) ਅਤੇ ਜਗਜੀਵਨ ਰਾਮ (ਮਰਹੂਮ ਸਤੀਸ਼ ਕੌਸ਼ਿਕ) ਦੀ ਝਲਕ ਵੀ ਇਸ ਟ੍ਰੇਲਰ ਵਿੱਚ ਦਿਖਾਈ ਦੇ ਰਹੀ ਹੈ।
ਕੰਗਨਾ ਰਣੌਤ ਨੇ ਜਤਾਈ ਖੁਸ਼ੀ
‘ਐਮਰਜੈਂਸੀ’ ਦਾ ਟ੍ਰੇਲਰ ਰਿਲੀਜ਼ ਕਰਦੇ ਹੋਏ ਕੰਗਨਾ ਰਣੌਤ ਨੇ ਫਿਲਮ ਬਾਰੇ ਗੱਲ ਕਰਦੇ ਹੋਏ ਕਿਹਾ, ‘‘ਚੁਣੌਤੀਆਂ ਨਾਲ ਭਰੇ ਲੰਬੇ ਸਫਰ ਤੋਂ ਬਾਅਦ, ਮੈਨੂੰ ਖੁਸ਼ੀ ਹੈ ਕਿ ਸਾਡੀ ਫਿਲਮ ‘ਐਮਰਜੈਂਸੀ’ ਆਖਰਕਾਰ 17 ਜਨਵਰੀ ਨੂੰ ਵੱਡੇ ਪਰਦੇ ‘ਤੇ ਆਵੇਗੀ। ਇਹ ਕਹਾਣੀ ਸਿਰਫ ਇੱਕ ਵਿਵਾਦਗ੍ਰਸਤ ਨੇਤਾ ਬਾਰੇ ਨਹੀਂ ਹੈ ਇਹ ਉਨ੍ਹਾਂ ਵਿਸ਼ਿਆਂ ‘ਤੇ ਅਧਾਰਤ ਹੈ ਜੋ ਅੱਜ ਬਹੁਤ ਹੀ ਢੁਕਵੇਂ ਹਨ, ਇਸ ਯਾਤਰਾ ਨੂੰ ਮੁਸ਼ਕਲ ਅਤੇ ਮਹੱਤਵਪੂਰਨ ਬਣਾਉਂਦੇ ਹਨ।”
ਫਿਲਮ ਸੰਵਿਧਾਨ ਦੀ ਮਹਾਨਤਾ ਨੂੰ ਦਰਸਾਉਂਦੀ ਹੈ: ਕੰਗਨਾ ਰਣੌਤ
ਕੰਗਨਾ ਰਣੌਤ ਨੇ ਅੱਗੇ ਕਿਹਾ, “ਗਣਤੰਤਰ ਦਿਵਸ ਤੋਂ ਇੱਕ ਹਫਤਾ ਪਹਿਲਾਂ ਰਿਲੀਜ਼ ਹੋਣ ਵਾਲੀ ਇਹ ਫਿਲਮ ਸਾਡੇ ਸੰਵਿਧਾਨ ਦੀ ਮਹਾਨਤਾ ਨੂੰ ਦਰਸਾਉਂਦੀ ਹੈ।” ਤੁਹਾਨੂੰ ਦੱਸ ਦੇਈਏ ਕਿ ਫਿਲਮ ਦਾ ਵਿਰੋਧ ਹੋਣ ਤੋਂ ਬਾਅਦ ਜਰਨੈਲ ਸਿੰਘ ਭਿੰਡਰਾਂਵਾਲੇ ਅਤੇ ਖਾਲਿਸਤਾਨ ਨਾਲ ਜੁੜੇ ਸੀਨ ਹਟਾ ਦਿੱਤੇ ਗਏ ਹਨ। ਸੀਬੀਐਫਸੀ ਨੇ ਇਸ ਨੂੰ ਤਿੰਨ ਮਹੀਨਿਆਂ ਦੇ ਅੰਦਰ ਜਾਰੀ ਕਰਨ ਲਈ ਮਨਜ਼ੂਰੀ ਦੇ ਦਿੱਤੀ ਹੈ। ਪਹਿਲਾਂ ਇਹ ਫਿਲਮ 6 ਸਤੰਬਰ ਨੂੰ ਰਿਲੀਜ਼ ਹੋਣੀ ਸੀ। ਇਸ ਫਿਲਮ ‘ਚ ਕੰਗਨਾ ਇੰਦਰਾ ਗਾਂਧੀ ਦੀ ਭੂਮਿਕਾ ‘ਚ ਹੈ। ਇਸ ਫਿਲਮ ਨੂੰ ਕੰਗਨਾ ਨੇ ਖੁਦ ਡਾਇਰੈਕਟ ਕੀਤਾ ਹੈ।