ਤਿਉਹਾਰਾਂ ਦੇ ਸੀਜ਼ਨ ‘ਚ ਰੇਲਵੇ ਦਾ ਵੱਡਾ ਫੈਸਲਾ, ਯਾਤਰੀਆਂ ਦੀ ਘਟੇਗੀ ਪ੍ਰੇਸ਼ਾਨੀ…

ਤਿਉਹਾਰਾਂ ਦੇ ਸੀਜ਼ਨ ਦੌਰਾਨ ਟਰੇਨਾਂ ‘ਚ ਸਫਰ ਕਰਨ ਵਾਲਿਆਂ ਦੀ ਗਿਣਤੀ ਕਈ ਗੁਣਾ ਵੱਧ ਜਾਂਦੀ ਹੈ। ਅਜਿਹੇ ‘ਚ ਸਭ ਤੋਂ ਮਾੜੀ ਹਾਲਤ ਰੇਲ ਵਿਚ ਬਣੀ ਟਾਇਲਟ ਦੀ ਹੁੰਦੀ ਹੈ। ਵੰਦੇ ਭਾਰਤ, ਰਾਜਧਾਨੀ ਸ਼ਤਾਬਦੀ ਵਰਗੀਆਂ ਟਰੇਨਾਂ ‘ਚ ਸਫਰ ਕਰਨ ਵਾਲੇ ਲੋਕਾਂ ਨੂੰ ਭਲੇ ਹੀ ਅਜਿਹੀਆਂ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ ਪਰ ਮੇਲ ਐਕਸਪ੍ਰੈੱਸ ਟਰੇਨਾਂ ‘ਚ ਟਾਇਲਟ ਇੰਨੇ ਗੰਦੇ ਹੋ ਜਾਂਦੇ ਹਨ ਕਿ ਉਨ੍ਹਾਂ ਦੀ ਵਰਤੋਂ ਕਰਨਾ ਮੁਸ਼ਕਿਲ ਹੋ ਜਾਂਦਾ ਹੈ।
ਇਸ ਨੂੰ ਧਿਆਨ ‘ਚ ਰੱਖਦੇ ਹੋਏ ਭਾਰਤੀ ਰੇਲਵੇ ਨੇ ਤਿਉਹਾਰੀ ਸੀਜ਼ਨ ‘ਚ ਵੱਡਾ ਫੈਸਲਾ ਲਿਆ ਹੈ। ਆਓ ਜਾਣਦੇ ਹਾਂ ਸਫਾਈ ਨੂੰ ਲੈ ਕੇ ਭਾਰਤੀ ਰੇਲਵੇ ਨੇ ਕੀ ਫੈਸਲਾ ਲਿਆ ਹੈ…
ਉੱਤਰ ਪੂਰਬੀ ਰੇਲਵੇ ਦੇ ਮੁੱਖ ਲੋਕ ਸੰਪਰਕ ਅਧਿਕਾਰੀ ਪੰਕਜ ਕੁਮਾਰ ਸਿੰਘ ਅਨੁਸਾਰ ਜ਼ੋਨ ਵੱਲੋਂ ਗੋਰਖਪੁਰ ਅਤੇ ਲਖਨਊ, ਵਾਰਾਣਸੀ ਅਤੇ ਇਜਤਨਗਰ ਡਿਵੀਜ਼ਨਾਂ ਵਿੱਚ ਸਵੱਛਤਾ ਪੰਦਰਵਾੜਾ-2024 ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਸਿਲਸਿਲੇ ਵਿੱਚ ਲਖਨਊ, ਵਾਰਾਣਸੀ ਅਤੇ ਇਜਤਨਗਰ ਡਿਵੀਜ਼ਨਾਂ ਦੇ ਵੱਖ-ਵੱਖ ਸਟੇਸ਼ਨਾਂ ‘ਤੇ ਟਰੇਨ ਦੇ ਪਖਾਨਿਆਂ ਦੀ ਸਫ਼ਾਈ ਕੀਤੀ ਜਾ ਰਹੀ ਹੈ। ਲੰਬੀ ਦੂਰੀ ਦੀਆਂ ਟਰੇਨਾਂ ਨੂੰ ਪਹਿਲ ਦਿੱਤੀ ਜਾ ਰਹੀ ਹੈ। ਇਸ ਤਰ੍ਹਾਂ ਯਾਤਰਾ ਦੌਰਾਨ ਸਮੇਂ-ਸਮੇਂ ‘ਤੇ ਪਖਾਨਿਆਂ ਦੀ ਸਫ਼ਾਈ ਕੀਤੀ ਜਾ ਰਹੀ ਹੈ।
ਸਟੇਸ਼ਨਾਂ ਵਿਚਕਾਰ ਹੋਵੇਗੀ ਸਫਾਈ
ਆਮ ਤੌਰ ‘ਤੇ ਵੰਦੇ ਭਾਰਤ, ਰਾਜਧਾਨੀ, ਸ਼ਤਾਬਦੀ ਵਰਗੀਆਂ ਪ੍ਰੀਮੀਅਮ ਟਰੇਨਾਂ ‘ਚ ਚੱਲਦੀਆਂ ਟਰੇਨਾਂ ‘ਚ ਸਫਾਈ ਹੁੰਦੀ ਹੈ ਪਰ ਮੇਲ-ਐਕਸਪ੍ਰੈੱਸ ‘ਚ ਅਜਿਹਾ ਕੋਈ ਪ੍ਰਬੰਧ ਨਹੀਂ ਹੁੰਦਾ ਹੈ। ਟਰੇਨ ਸ਼ੁਰੂ ਹੋਣ ਤੋਂ ਪਹਿਲਾਂ ਟਾਇਲਟ ਦੀ ਸਫਾਈ ਕੀਤੀ ਜਾਂਦੀ ਹੈ, ਜਿਸ ਤੋਂ ਬਾਅਦ ਸਫਰ ਦੌਰਾਨ ਟਾਇਲਟ ਗੰਦੇ ਹੋ ਜਾਂਦੇ ਹਨ। ਤਿਉਹਾਰਾਂ ਦੇ ਸੀਜ਼ਨ ਦੌਰਾਨ ਯਾਤਰੀਆਂ ਦੀ ਗਿਣਤੀ ਜ਼ਿਆਦਾ ਹੋਣ ਕਾਰਨ ਪਖਾਨੇ ਬਹੁਤ ਜਲਦੀ ਗੰਦੇ ਹੋ ਜਾਂਦੇ ਹਨ ਪਰ ਇਸ ਮੁਹਿੰਮ ਤਹਿਤ ਰੇਲਵੇ ਸਟੇਸ਼ਨਾਂ ‘ਤੇ ਟਰੇਨ ਰੁਕਣ ਤੋਂ ਬਾਅਦ ਪਖਾਨਿਆਂ ਦੀ ਸਫ਼ਾਈ ਕੀਤੀ ਜਾ ਰਹੀ ਹੈ। ਇਸ ਨਾਲ ਯਾਤਰੀਆਂ ਨੂੰ ਸਾਫ਼ ਪਖਾਨੇ ਮਿਲਣਗੇ।
ਆਓ ਜਾਣਦੇ ਹਾਂ ਕਿ ਕਿੱਥੇ ਕਿੱਥੇ ਮੁਹਿੰਮ ਚੱਲ ਰਹੀ ਹੈ:
ਇਸ ਮੁਹਿੰਮ ਦੇ ਤਹਿਤ ਉੱਤਰ-ਪੂਰਬੀ ਜ਼ੋਨ ‘ਚ ਐਸ਼ਬਾਗ, ਖਲੀਲਾਬਾਦ, ਬਸਤੀ, ਗੋਦਾ, ਲਖਨਊ ਜੰਕਸ਼ਨ, ਮਾਨਕਾਪੁਰ, ਸੀਵਾਨ, ਪ੍ਰਯਾਗਰਾਜ ਰਾਮਬਾਗ, ਛਪਰਾ, ਭਟਨੀ, ਗਾਜ਼ੀਪੁਰ ਸਿਟੀ, ਦੇਵਰੀਆ ਸਦਰ, ਮਊ, ਬਨਾਰਸ, ਵਾਰਾਣਸੀ ਸਿਟੀ, ਸਲੇਮਪੁਰ, ਆਜ਼ਮਗੜ੍ਹ, ਕਾਠਗੋਦਾਮ, ਰੁਦਰਪੁਰ ਸ਼ਹਿਰ ਦੇ ਨਾਲ-ਨਾਲ ਸਟੇਸ਼ਨਾਂ ‘ਤੇ ਟਰੇਨਾਂ ਦੇ ਟਾਇਲਟ ਦੀ ਸਫ਼ਾਈ ਕੀਤੀ ਗਈ ਹੈ। ਇਸੇ ਤਰ੍ਹਾਂ ਦੀ ਮੁਹਿੰਮ ਹੋਰ ਜ਼ੋਨਾਂ ਵਿੱਚ ਵੀ ਚਲਾਈ ਜਾ ਰਹੀ ਹੈ।