ਪੰਜਾਬ ਭਰ ‘ਚ ਅੱਜ ਰੇਲ ਸੇਵਾ ਰਹੇਗੀ ਠੱਪ, ਯਾਤਰੀ ਹੋਣਗੇ ਖੱਜਲ-ਖੁਆਰ

ਪੰਜਾਬ ਵਿਚ ਰੇਲਾਂ ਨੂੰ ਲੈਕੇ ਅਹਿਮ ਜਾਣਕਾਰੀ ਸਾਹਮਣੇ ਆ ਰਹੀ ਹੈ। ਕਿਸਾਨ ਜਥੇਬੰਦੀਆਂ ਅੱਜ ਫਿਰ ਰੇਲਾਂ ਰੋਕਣਗੀਆਂ। ਦੱਸ ਦਈਏ ਕਿ ਪੰਜਾਬ ਭਰ ‘ਚ 2 ਘੰਟੇ ਲਈ ਰੇਲ ਸੇਵਾ ਠੱਪ ਰਹਿਣ ਵਾਲੀ ਹੈ। ਦੁਪਹਿਰ 12:30 ਵਜੇ ਤੋਂ 2:30 ਵਜੇ ਤੱਕ ਕਿਸਾਨ ਰੇਲ ਲਾਈਨਾਂ ਰੋਕ ਕੇ ਪ੍ਰਦਰਸ਼ਨ ਕਰਨਗੇ। ਸੂਬੇ ਦੇ 22 ਜ਼ਿਲ੍ਹਿਆਂ ਦੀਆਂ 35 ਥਾਵਾਂ ‘ਤੇ ਕਿਸਾਨਾਂ ਵੱਲੋਂ ਰੇਲਾਂ ਰੋਕਿਆਂ ਜਾਣਗੀਆਂ।
ਰੇਲਾਂ ਰੋਕਣ ਨੂੰ ਲੈਕੇ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਦਾ ਕਹਿਣਾ ਹੈ ਕਿ ਪੰਜਾਬ ਭਰ ‘ਚ ਰੇਲਾਂ ਰੋਕੀਆਂ ਜਾਣਗੀਆਂ’, ਉਨ੍ਹਾਂ ਅੱਗੇ ਕਿਹਾ ਕਿ ਰੇਲਾਂ ਰੋਕ ਕੇ MSP ਤੇ ਲਖੀਮਪੁਰ ਖੀਰੀ ਦਾ ਇਨਸਾਫ਼ ਮੰਗਿਆ ਜਾਵੇਗਾ, ਫਸਲਾਂ ਦੀ ਖਰੀਦ ਸ਼ੁਰੂ ਨਾ ਹੋਣ ਤੋਂ ਵੀ ਕਿਸਾਨ ਨਿਰਾਸ਼ ਹਨ।
ਜ਼ਿਕਰੇਖਾਸ ਹੈ ਕਿ ਕਿਸਾਨਾਂ ਦੇ ਪ੍ਰਦਰਸ਼ਨ ਕਾਰਨ ਅੰਬਾਲਾ-ਅੰਮ੍ਰਿਤਸਰ,, ਅੰਬਾਲਾ-ਜੰਮੂ,, ਅੰਬਾਲਾ-ਚੰਡੀਗੜ੍ਹ,, ਅੰਬਾਲਾ-ਬਠਿੰਡਾ ਰੇਲ ਮਾਰਗ ‘ਤੇ ਮੁਸਾਫ਼ਰਾਂ ਨੂੰ ਭਾਰੀ ਪਰੇਸ਼ਾਨੀ ਆ ਸਕਦੀ ਹੈ। ਦੱਸ ਦਈਏ ਕਿ 2024 ‘ਚ ਇਹ ਤੀਜਾ ਮੌਕਾ ਹੈ ਜਦੋਂ ਕਿਸਾਨਾਂ ਵੱਲੋਂ ਰੇਲ ਟ੍ਰੈਕ ਜਾਮ ਕੀਤੇ ਜਾ ਰਹੇ ਹਨ। ਇਸ ਤੋਂ ਪਹਿਲਾਂ ਅੰਮ੍ਰਿਤਸਰ ਚ 15 ਫਰਵਰੀ ਨੂੰ 1 ਦਿਨ ਲਈ ਟ੍ਰੇਨਾਂ ਰੋਕੀਆਂ ਗਈਆਂ ਸਨ। ਉਸ ਤੋਂ ਬਾਅਦ 16 ਅਪ੍ਰੈਲ ਸ਼ੰਭੂ ਬਾਰਡਰ ਤੇ ਕਿਸਾਨਾਂ ਨੇ ਟ੍ਰੈਕ ਤੇ ਧਰਨਾ ਲਗਾ ਦਿੱਤਾ ਸੀ। ਜੋ ਕਿ 34 ਦਿਨ ਚੱਲਿਆ ਸੀ।
- First Published :