Sports
ਬੁਮਰਾਹ ਨੂੰ ਕਿਉਂ ਛੱਡਣਾ ਪਿਆ ਮੈਦਾਨ… ਲਿਜਾਣਾ ਪਿਆ ਹਸਪਤਾਲ?

ਦੂਜੇ ਦਿਨ ਦੀ ਖੇਡ ਖਤਮ ਹੋਣ ਤੋਂ ਬਾਅਦ ਪ੍ਰਸਿਧ ਕ੍ਰਿਸ਼ਨਾ ਨੇ ਪ੍ਰੈੱਸ ਕਾਨਫਰੰਸ ‘ਚ ਕਿਹਾ ਕਿ ਉਸ (ਬੁਮਰਾਹ) ਦੀ ਪਿੱਠ ‘ਚ ਦਰਦ ਹੈ। ਮੈਡੀਕਲ ਟੀਮ ਉਸ ਦੀ ਹਾਲਤ ‘ਤੇ ਨਜ਼ਰ ਰੱਖ ਰਹੀ ਹੈ। ਉਸ ਦਾ ਸਕੈਨ ਕੀਤਾ ਗਿਆ ਹੈ। ਮੈਡੀਕਲ ਟੀਮ ਜਲਦੀ ਹੀ ਇਸ ਬਾਰੇ ਜਾਣਕਾਰੀ ਦੇਵੇਗੀ।’ ਦੂਜੇ ਦਿਨ ਦੀ ਖੇਡ ਖਤਮ ਹੋਣ ਤੱਕ ਟੀਮ ਇੰਡੀਆ ਦੀ ਲੀਡ 145 ਦੌੜਾਂ ਸੀ। ਦੂਜੀ ਪਾਰੀ ‘ਚ ਭਾਰਤ ਨੇ 6 ਵਿਕਟਾਂ ‘ਤੇ 141 ਦੌੜਾਂ ਬਣਾਈਆਂ। ਚਾਹ ਦੇ ਬ੍ਰੇਕ ਤੋਂ ਠੀਕ ਪਹਿਲਾਂ ਭਾਰਤੀ ਗੇਂਦਬਾਜ਼ਾਂ ਨੇ ਪਹਿਲੀ ਪਾਰੀ ‘ਚ ਆਸਟ੍ਰੇਲੀਆ ਨੂੰ 181 ਦੌੜਾਂ ‘ਤੇ ਸਮੇਟ ਕੇ 4 ਦੌੜਾਂ ਦੀ ਬੜ੍ਹਤ ਲੈ ਲਈ।