ਸੁਨੀਲ ਗਰੋਵਰ ਦੀ ਕਮਾਈ ਤੋਂ ਦੁੱਗਣਾ ਟੈਕਸ ਅਦਾ ਕਰਦੇ ਹਨ Kapil Sharma, ਅੰਕੜੇ ਜਾਣ ਕੇ ਉੱਡ ਜਾਣਗੇ ਹੋਸ਼

ਕਪਿਲ ਸ਼ਰਮਾ (KAPIL SHARMA) ਆਪਣੇ ਸ਼ੋਅ, ਟਵੀਟ ਤੇ ਹੋਰ ਕਈ ਕਾਰਨਾਂ ਕਰਕੇ ਚਰਚਾ ਵਿੱਚ ਰਹਿੰਦੇ ਹਨ। ਦਿ ਗ੍ਰੇ ਇੰਡੀਅਨ ਸ਼ੋਅ ਦਾ ਦੂਜਾ ਸੀਜ਼ਨ ਜਲਦ ਹੀ OTT ਉੱਤੇ ਰਿਲੀਜ਼ ਹੋਣ ਜਾ ਰਿਹਾ ਹੈ। ਕਪਿਲ ਸ਼ਰਮਾ (KAPIL SHARMA) ਨੇ ਟੀਵੀ ਤੋਂ ਓ.ਟੀ.ਟੀ. ਦਾ ਰੁਖ ਕਰ ਲਿਆ ਹੈ। ਸ਼ੁਰੂ ਵਿਚ ਉਨ੍ਹਾਂ ਦਾ ਸ਼ੋਅ ਟੀਵੀ ‘ਤੇ ਪ੍ਰਸਾਰਿਤ ਹੁੰਦਾ ਸੀ ਪਰ ਫਿਰ ਉਹ ਨੈੱਟਫਲਿਕਸ ‘ਤੇ ਆਪਣਾ ਸ਼ੋਅ ਦਿ ਗ੍ਰੇਟ ਇੰਡੀਅਨ ਕਪਿਲ ਸ਼ੋਅ ਲੈ ਕੇ ਆਏ। ਇਸ ਸ਼ੋਅ ਦੇ 13 ਐਪੀਸੋਡ ਸਨ।
ਹੁਣ ਖਬਰਾਂ ਆ ਰਹੀਆਂ ਹਨ ਕਿ ਸ਼ੋਅ ਦਾ ਦੂਜਾ ਸੀਜ਼ਨ ਆਉਣ ਵਾਲਾ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਇਸ ਸ਼ੋਅ ਦੇ ਪਹਿਲੇ ਸੀਜ਼ਨ ਲਈ ਸੁਨੀਲ ਗਰੋਵਰ (Sunil Grover) ਨੇ ਕਿੰਨੀ ਪੇਮੈਂਟ ਲਈ ਸੀ।
ਕੋਇਮੋਈ ਡਾਟ ਕਾਮ ਦੀ ਰਿਪੋਰਟ ਮੁਤਾਬਕ ਸੁਨੀਲ ਗਰੋਵਰ (Sunil Grover) ਨੇ ਸ਼ੋਅ ਦੇ ਇੱਕ ਐਪੀਸੋਡ ਤੋਂ 25 ਲੱਖ ਰੁਪਏ ਕਮਾਏ ਹਨ। ਇਸ ਤਰ੍ਹਾਂ 13 ਐਪੀਸੋਡਜ਼ ਦੀ ਕੁੱਲ ਕਮਾਈ 3.25 ਕਰੋੜ ਰੁਪਏ ਰਹੀ। ਜਦੋਂ ਕਿ ਕਪਿਲ ਸ਼ਰਮਾ (KAPIL SHARMA) ਨੇ 2024 ਵਿੱਚ 26 ਕਰੋੜ ਰੁਪਏ ਦਾ ਟੈਕਸ ਅਦਾ ਕੀਤਾ ਹੈ। ਇਸ ਮੁਤਾਬਕ ਕਪਿਲ ਸ਼ਰਮਾ (KAPIL SHARMA) ਨੇ ਸੁਨੀਲ ਗਰੋਵਰ (Sunil Grover) ਦੇ ਸ਼ੋਅ ਦੀ ਕਮਾਈ ਦਾ 8 ਗੁਣਾ ਟੈਕਸ ਅਦਾ ਕੀਤਾ ਹੈ।
ਜ਼ਿਕਰਯੋਗ ਹੈ ਕਿ ਸੁਨੀਲ ਐਕਟਿੰਗ ਵੀ ਕਰਦੇ ਹਨ। ਉਹ ਵੈੱਬ ਸੀਰੀਜ਼ ਅਤੇ ਫਿਲਮਾਂ ‘ਚ ਕੰਮ ਕਰ ਚੁੱਕੇ ਹਨ। ਖਬਰਾਂ ਹਨ ਕਿ ਉਨ੍ਹਾਂ ਨੇ ਸ਼ਾਹਰੁਖ ਖਾਨ ਦੀ ਫਿਲਮ ਜਵਾਨ ਲਈ 75 ਲੱਖ ਰੁਪਏ ਚਾਰਜ ਕੀਤੇ ਸਨ। ਉਨ੍ਹਾਂ ਦੀ ਕੁੱਲ ਜਾਇਦਾਦ 21 ਕਰੋੜ ਰੁਪਏ ਹੈ ਅਤੇ ਇਹ ਹੁਣ ਕਪਿਲ ਦੇ ਸ਼ੋਅ ਦੇ ਦੂਜੇ ਸੀਜ਼ਨ ‘ਚ ਕੰਮ ਕਰਨ ਨਾਲ ਵਧ ਸਕਦੀ ਹੈ। ਹਾਲਾਂਕਿ, ਸੁਨੀਲ ਗਰੋਵਰ (Sunil Grover) ਦੀ ਕੁੱਲ ਜਾਇਦਾਦ ਉਸ ਟੈਕਸ ਦੀ ਰਕਮ ਤੋਂ ਘੱਟ ਹੈ ਜੋ ਕਪਿਲ ਇੱਕ ਸਾਲ ਵਿੱਚ ਅਦਾ ਕਰ ਰਹੇ ਹਨ।
ਝਗੜੇ ਕਾਰਨ ਵੱਖ ਹੋ ਗਏ ਸਨ ਕਪਿਲ ਸ਼ਰਮਾ ਤੇ ਸੁਨੀਲ ਗਰੋਵਰ (Sunil Grover): ਸੁਨੀਲ ਅਤੇ ਕਪਿਲ ਦੀ ਗੱਲ ਕਰੀਏ ਤਾਂ ਉਨ੍ਹਾਂ ਦੇ ਵਿੱਚ ਪਹਿਲਾਂ ਬਹੁਤ ਡੂੰਘੀ ਦੋਸਤੀ ਸੀ। ਪਰ ਮਾਰਚ 2017 ਵਿੱਚ ਦੋਵਾਂ ਵਿੱਚ ਲੜਾਈ ਹੋ ਗਈ ਅਤੇ ਫਿਰ ਉਨ੍ਹਾਂ ਨੇ ਸਾਲਾਂ ਤੱਕ ਨਾ ਤਾਂ ਇਕੱਠੇ ਕੰਮ ਕੀਤਾ ਅਤੇ ਨਾ ਹੀ ਗੱਲ ਕੀਤੀ। ਪਰ ਫਿਰ ਦੋਵੇਂ ਦਿ ਗ੍ਰੇਟ ਇੰਡੀਅਨ ਸ਼ੋਅ ‘ਚ ਇਕੱਠੇ ਨਜ਼ਰ ਆਏ। ਦੋਵਾਂ ਨੂੰ ਇਕੱਠੇ ਲਿਆਉਣ ‘ਚ ਸਲਮਾਨ ਖਾਨ ਨੇ ਅਹਿਮ ਭੂਮਿਕਾ ਨਿਭਾਈ ਹੈ। ਦੋਵਾਂ ਨੂੰ ਸਲਮਾਨ ਦੀ ਇਕ ਪਾਰਟੀ ‘ਚ ਇਕੱਠੇ ਦੇਖਿਆ ਗਿਆ ਸੀ। ਪ੍ਰਸ਼ੰਸਕਾਂ ਨੂੰ ਉਨ੍ਹਾਂ ਦੀ ਜੋੜੀ ਬਹੁਤ ਪਸੰਦ ਹੈ। ਸੁਨੀਲ ਨੇ ਇਸ ਤੋਂ ਪਹਿਲਾਂ ਕਪਿਲ ਦੇ ਸ਼ੋਅ ‘ਚ ਗੁੱਥੀ ਦਾ ਕਿਰਦਾਰ ਨਿਭਾਇਆ ਸੀ ਜੋ ਕਾਫੀ ਮਸ਼ਹੂਰ ਹੋਇਆ ਸੀ।
- First Published :