Entertainment

ਜਾਇਦ ਖਾਨ ਨੇ ਰਿਤਿਕ ਰੋਸ਼ਨ ਤੇ ਸੁਜ਼ੈਨ ਖਾਨ ਦੇ ਤਲਾਕ ਦਾ ਦੱਸਿਆ ਕਾਰਨ, ਕਈ ਸੱਚ ਆਏ ਸਾਹਮਣੇ

ਰਿਤਿਕ ਰੋਸ਼ਨ (Hrithik Roshan) ਬਾਲੀਵੁਡ ਦੇ ਮਸ਼ਹੂਰ ਅਦਾਕਾਰ ਹਨ। ਉਨ੍ਹਾਂ ਦਾ ਵਿਆਹ ਸੁਜ਼ੈਨ ਖਾਨ (Sussanne Khan) ਨਾਲ ਹੋਇਆ ਸੀ। ਪਰ ਵਿਆਹ ਤੋਂ 13 ਸਾਲ ਬਾਅਦ ਦੋਵਾਂ ਨੇ ਤਲਾਕ ਲੈ ਲਿਆ। ਉਨ੍ਹਾਂ ਦੇ ਤਲਾਕ ਨੇ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ ਸੀ। ਤਲਾਕ ਤੋਂ ਬਾਅਦ ਵੀ ਰਿਤਿਕ ਰੋਸ਼ਨ ਤੇ ਸੁਜ਼ੈਨਾ ਖਾਨ ਵਿਚ ਦੋਸਤੀ ਦਾ ਰਿਸ਼ਤਾ ਰਿਹਾ ਅਤੇ ਦੋਵਾਂ ਨੇ ਮਿਲ ਕੇ ਹੀ ਆਪਣੇ ਬੱਚਿਆਂ ਦੀ ਪਰਵਰਿਸ਼ ਕੀਤੀ।

ਇਸ਼ਤਿਹਾਰਬਾਜ਼ੀ

ਹਾਲ ਹੀ ਵਿਚ ਸੁਜ਼ੈਨਾ ਖਾਨ ਦੇ ਭਰਾ ਜਾਇਦ ਖਾਨ (Zayed Khan) ਦੇ ਉਨ੍ਹਾਂ ਦੋਵਾਂ ਦੀ ਤਲਾਕ ਬਾਰੇ ਇਕ ਇੰਟਰਵਿਊ ਵਿਚ ਗੱਲ ਕੀਤੀ ਹੈ। ਜਾਇਦ ਨੇ ਰਿਤਿਕ ਅਤੇ ਸੁਜ਼ੈਨ ਦੇ ਤਲਾਕ ਦੇ ਕਾਰਨਾਂ ਬਾਰੇ ਦੱਸਿਆ ਹੈ।

ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਜਾਹਿਦ ਖਾਨ (Zayed Khan) ਨੇ ਰਿਤਿਕ ਤੇ ਸੁਜ਼ੈਨ ਦੇ ਤਲਾਕ ਬਾਰੇ ਗੱਲ, ਸੁਭੋਜੀਤ ਘੋਸ਼ ਦੇ ਨਾਲ ਹੋਈ ਇੱਕ ਇੰਟਰਵਿਊ ਵਿਚ ਕੀਤੀ। ਜਾਇਦ ਖਾਨ ਨੇ ਖੁਲਾਸਾ ਕੀਤਾ ਕਿ ਕੀ ਰਿਤਿਕ ਰੋਸ਼ਨ ਅਤੇ ਸੁਜ਼ੈਨ ਖਾਨ ਦੇ ਤਲਾਕ ਤੋਂ ਬਾਅਦ ਹੋਈ ਟ੍ਰੋਲਿੰਗ ਨੇ ਪਰਿਵਾਰ ਨੂੰ ਪ੍ਰਭਾਵਿਤ ਕੀਤਾ ਹੈ। ਉਨ੍ਹਾਂ ਕਿਹਾ ਕਿ ਪਰਿਵਾਰਾਂ ਨੂੰ ਭਾਵਨਾਤਮਕ ਤੌਰ ‘ਤੇ ਇਕ ਦੂਜੇ ਦਾ ਸਮਰਥਨ ਕਰਨ ਦੀ ਲੋੜ ਹੈ। ਸਾਡਾ ਪਰਿਵਾਰ ਇੱਕ ਚੱਟਾਨ ਵਾਂਗ ਹੈ।

ਇਸ਼ਤਿਹਾਰਬਾਜ਼ੀ
ਭਾਰਤ ਵਿੱਚ ਜਾਣੋ ਸਭ ਤੋਂ ਵੱਧ ਕਿੱਥੇ ਵਰਤਿਆ ਜਾਂਦਾ ਹੈ ਕੰਡੋਮ?


ਭਾਰਤ ਵਿੱਚ ਜਾਣੋ ਸਭ ਤੋਂ ਵੱਧ ਕਿੱਥੇ ਵਰਤਿਆ ਜਾਂਦਾ ਹੈ ਕੰਡੋਮ?

ਕਿਉਂ ਹੋਇਆ ਸੀ ਤਲਾਕ?

ਜਾਇਦ ਖਾਨ ਨੇ ਰਿਤਿਕ ਤੇ ਸਜ਼ੈਨ ਖਾਨ ਦੇ ਤਲਾਕ ਲਈ ਮੁੰਬਈ ਸ਼ਹਿਰ ਨੂੰ ਜ਼ਿੰਮੇਵਾਰ ਠਹਿਰਾਇਆ। ਜਾਇਦ ਖਾਨ ਨੇ ਕਿਹਾ ਕਿ ਸ਼ਹਿਰ ਵਿਚ ਬਹੁਤ ਸਾਰੀਆਂ ਦਾ ਧਿਆਨ ਭਟਕਾਉਣ ਵਾਲੀਆਂ ਚੀਜ਼ਾਂ ਹਨ, ਜਿਸ ਕਾਰਨ ਕਈ ਵਿਆਹ ਦੇ ਸੰਬੰਧ ਬਣੇ ਰਹਿਣਾ ਮੁਸ਼ਕਿਲ ਹੈ। ਇਸ ਸ਼ਹਿਰ ਵਿਚ ਸਿਰਫ਼ ਵਿਆਹਾਂ ਲਈ ਹੀ ਨਹੀਂ ਸਗੋਂ ਪਰਿਵਾਰਾਂ ਦਾ ਗੁਜ਼ਾਰਾ ਚਲਾਉਣਾ ਵੀ ਔਖਾ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਗੱਲਾਂ ਨੂੰ ਸਮਝਦਾਰੀ ਨਾਲ ਦੇਖਣਾ ਚਾਹੀਦਾ ਹੈ ਅਤੇ ਅਜਿਹਾ ਕਿਸੇ ਨਾਲ ਵੀ ਹੋ ਸਕਦਾ ਹੈ। ਉਸਨੇ ਇਹ ਵੀ ਕਿਹਾ ਕਿ ਪਰਿਵਾਰ ਕਦੇ ਵੀ ਇੱਕ ਦੂਜੇ ਬਾਰੇ ਬੁਰਾ ਨਹੀਂ ਬੋਲਦੇ, ਭਾਵੇਂ ਕੋਈ ਵੀ ਹੋਵੇ।

ਇਸ਼ਤਿਹਾਰਬਾਜ਼ੀ

ਜਾਇਦ ਖਾਨ ਨੇ ਆਪਣੇ ਪਰਿਵਾਰ ਬਾਰੇ ਗੱਲ ਕਰਦੇ ਹੋਏ ਕਿਹਾ ਕਿ ਸਾਡਾ ਪਰਿਵਾਰ ਕਾਫੀ ਮਾਡਰਨ ਹੈ। ਜ਼ਿੰਮੇਵਾਰੀਆਂ ਇਸ ਸਭ ਤੋਂ ਉੱਪਰ ਹਨ। ਅਸੀਂ ਇੱਕ ਬਹੁਤ ਹੀ ਖੁੱਲ੍ਹੇ ਵਿਚਾਰਾਂ ਵਾਲਾ ਪਰਿਵਾਰ ਹਾਂ ਅਤੇ ਇੱਕ ਦੂਜੇ ਦਾ ਸਤਿਕਾਰ ਕਰਦੇ ਹਾਂ। ਅਸੀਂ ਇਹ ਭਾਵਨਾ ਆਪਣੇ ਬੱਚਿਆਂ ਵਿਚ ਵੀ ਪੈਦਾ ਕੀਤੀ ਹਾਂ।

ਜ਼ਿਕਰਯੋਗ ਹੈ ਕਿ ਜਾਇਦ ਖਾਨ ਦਾ ਰਿਤਿਕ ਰੋਸ਼ਨ ਨਾਲ ਬਹੁਤ ਵਧੀਆ ਰਿਸ਼ਤਾ ਹੈ। ਉਨ੍ਹਾਂ ਦੱਸਿਆ ਕਿ ਰਿਤਿਕ ਇਕ ਸ਼ਾਨਦਾਰ ਵਿਅਕਤੀ ਹੈ। ਉਹ ਉਸ ਨੂੰ ਆਪਣਾ ਭਰਾ ਆਖਦਾ ਹੈ। ਜਦੋਂ ਵੀ ਜ਼ਾਹਿਦ ਨੂੰ ਕੋਈ ਜ਼ਰੂਰੀ ਕੰਮ ਕਰਨਾ ਹੁੰਦਾ ਹੈ ਤਾਂ ਉਹ ਰਿਤਿਕ ਰੋਸ਼ਨ ਦੀ ਸਲਾਹ ਲੈਂਦਾ ਹੈ।

ਇਸ਼ਤਿਹਾਰਬਾਜ਼ੀ

Source link

Related Articles

Leave a Reply

Your email address will not be published. Required fields are marked *

Back to top button