ਦੋਸਤਾਂ ਨਾਲ ਸ਼ਰਤ ਲਾ ਕੇ ਚੱਲਦੇ ਪਟਾਕਿਆਂ ਉਤੇ ਬੈਠ ਗਿਆ ਸ਼ਖਸ, ਵੇਖੋ ਕਿਵੇਂ ਗਈ ਜਾਨ…

ਕਰਨਾਟਕ ਦੇ ਬੈਂਗਲੁਰੂ ਵਿਚ ਇਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਦੀਵਾਲੀ ਮੌਕੇ ਕਥਿਤ ਤੌਰ ਉਤੇ ਦੋਸਤਾਂ ਦੇ ਕਹਿਣ ਉਤੇ ਪਟਾਕਿਆਂ ਦੇ ਡੱਬੇ ਉਤੇ ਬੈਠਣ ਕਾਰਨ 32 ਸਾਲਾ ਵਿਅਕਤੀ ਦੀ ਮੌਤ ਹੋ ਗਈ।
ਪੁਲਿਸ ਨੇ ਦੱਸਿਆ ਕਿ ਸ਼ਬਰੀਸ਼ ਸ਼ਰਾਬ ਦੇ ਨਸ਼ੇ ‘ਚ ਸੀ ਅਤੇ ਉਸ ਨੇ ਆਪਣੇ 6 ਦੋਸਤਾਂ ਦੀ ਚੁਣੌਤੀ ਸਵੀਕਾਰ ਕਰ ਲਈ। ਸ਼ਰਤ ਇਹ ਸੀ ਕਿ ਜੇਕਰ ਉਹ ਚਲਦੇ ਪਟਾਕਿਆਂ ਉਤੇ ਬੈਠਦਾ ਤਾਂ 31 ਅਕਤੂਬਰ ਨੂੰ ਇਹ ਸਾਰੇ ਛੇ ਲੋਕ ਮਿਲ ਕੇ ਉਸ ਨੂੰ ਕੋਨਨਕੁੰਟੇ ‘ਚ ‘ਆਟੋਰਿਕਸ਼ਾ’ ਖਰੀਦ ਕੇ ਦੇਣਗੇ।
पहले ख़बर पढ़िए फिर VIDEO देखिए..
उसकी बेबसी और मौत का मज़ाक.. बेंगलुरु के कोनानकुंटे में 32 साल के शबरीश को पटाखों से भरे डिब्बे के ऊपर बैठा दिया गया. उसके दोस्तों ने वादा किया था कि अगर वह पटाखों के डिब्बे पर बैठने की चुनौती जीत जाएगा तो वह उसे एक ऑटोरिक्शा खरीद कर देंगे.… pic.twitter.com/F460raHqJl
— NDTV India (@ndtvindia) November 4, 2024
ਪੁਲਿਸ ਨੇ ਦੱਸਿਆ ਕਿ ਇਹ ਸਾਰੀ ਘਟਨਾ ਕੈਮਰੇ ‘ਚ ਰਿਕਾਰਡ ਹੋ ਗਈ, ਜੋ ਹੁਣ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਵੀਡੀਓ ‘ਚ ਦੇਖਿਆ ਜਾ ਰਿਹਾ ਹੈ ਕਿ ਜ਼ਬਰਦਸਤ ਧਮਾਕਾ ਹੋਣ ਕਾਰਨ ਸ਼ਬਰੀਸ਼ ਜ਼ਮੀਨ ‘ਤੇ ਡਿੱਗ ਗਿਆ।
ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸ਼ਬਰੀਸ਼ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਸ਼ਨੀਵਾਰ ਨੂੰ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਿਸ ਦੇ ਡਿਪਟੀ ਕਮਿਸ਼ਨਰ (ਦੱਖਣੀ ਬੈਂਗਲੁਰੂ) ਲੋਕੇਸ਼ ਜਗਲਾਸਰ ਨੇ ਕਿਹਾ, ‘ਇਸ ਸਬੰਧ ਵਿਚ ਹੱਤਿਆ ਦਾ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਘਟਨਾ ਵਿਚ ਸ਼ਾਮਲ ਸਮੂਹ ਦੇ ਛੇ ਮੈਂਬਰਾਂ ਨੂੰ ਗ੍ਰਿਫਤਾਰ ਕਰਕੇ ਅਦਾਲਤ ਵਿਚ ਪੇਸ਼ ਕੀਤਾ ਗਿਆ ਹੈ।’
- First Published :