ਕੈਟਰੀਨਾ ਦੇ ਜਵਾਬ ਨੇ ਸਭ ਨੂੰ ਕੀਤਾ ਹੈਰਾਨ, ਕਿਹਾ- ਸ਼ਾਹਰੁਖ ਖੁਸ਼ਕਿਸਮਤ ਹਨ ਕਿ ਮੈਂ ਉਨ੍ਹਾਂ ਨੂੰ Kiss ਕੀਤੀ – News18 ਪੰਜਾਬੀ

ਦੇਸ਼ ਦੀਆਂ ਸਭ ਤੋਂ ਖ਼ੂਬਸੂਰਤ ਅਦਾਕਾਰਾਂ ਵਿੱਚ ਸ਼ੁਮਾਰ ਕੈਟਰੀਨਾ ਕੈਫ (Katrina Kaif) ਆਪਣੀ ਹਾਜ਼ਰ-ਜਵਾਬੀ ਲਈ ਜਾਣੀ ਜਾਂਦੀ ਹੈ। ਫ਼ਿਲਹਾਲ ਉਹ ਕਿਸੇ ਫ਼ਿਲਮ ਦਾ ਹਿੱਸਾ ਨਹੀਂ ਹੈ ਪਰ ਫ਼ਿਲਹਾਲ ਉਨ੍ਹਾਂ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ।
ਇਸ ਵੀਡੀਓ ਵਿੱਚ ਕੈਟਰੀਨਾ ਕੈਫ (Katrina Kaif) ਇੱਕ ਫ਼ਿਲਮ ਦੀ ਪ੍ਰਮੋਸ਼ਨ ਲਈ ਹੋ ਰਹੀ ਪ੍ਰੈੱਸ ਕਾਨਫ਼ਰੰਸ ‘ਚ ਸੀ ਅਤੇ ਉਸ ਤੋਂ ਪੱਤਰਕਾਰ ਨੇ ਅਜਿਹਾ ਸਵਾਲ ਪੁੱਛਿਆ ਕਿ ਉਹ ਹੈਰਾਨ ਰਹਿ ਗਈ। ਪਹਿਲਾਂ ਤਾਂ ਕੈਟਰੀਨਾ ਕੈਫ (Katrina Kaif) ਥੋੜ੍ਹੀ ਝਿਜਕ ਰਹੀ ਸੀ ਪਰ ਫਿਰ ਉਨ੍ਹਾਂ ਨੇ ਜੋ ਜਵਾਬ ਦਿੱਤਾ ਉਹ ਤੁਹਾਨੂੰ ਹੈਰਾਨ ਕਰ ਦੇਵੇਗਾ।
ਦਰਅਸਲ ਉਸ ਪ੍ਰੈੱਸ ਕਾਨਫ਼ਰੰਸ ਵਿੱਚ ਕੈਟਰੀਨਾ ਕੈਫ ਨੂੰ ਰਿਪੋਰਟਰ ਨੇ ਸ਼ਾਹਰੁਖ ਖ਼ਾਨ ਨਾਲ ਕਿਸਿੰਗ ਸੀਨ ਬਾਰੇ ਸਵਾਲ ਪੁੱਛਿਆ ਸੀ। ਹਰ ਕੋਈ ਜਾਣਦਾ ਹੈ ਕਿ ਫ਼ਿਲਮ ‘ਜਬ ਤਕ ਹੈ ਜਾਨ’ ‘ਚ ਕੈਟਰੀਨਾ ਕੈਫ (Katrina Kaif) ਅਤੇ ਸ਼ਾਹਰੁਖ ਖ਼ਾਨ ਦਾ ਕਿਸਿੰਗ ਸੀਨ ਸੀ। ਰਿਪੋਰਟਰ ਨੇ ਕੈਟਰੀਨਾ ਕੈਫ ਨੂੰ ਪੁੱਛਿਆ ਕਿ ਸ਼ਾਹਰੁਖ ਖ਼ਾਨ ਆਪਣੀਆਂ ਫ਼ਿਲਮਾਂ ਵਿੱਚ ਹੀਰੋਇਨ ਨੂੰ ਕਿਸ ਨਹੀਂ ਕਰਦੇ ਪਰ ਇਸ ਵਾਰ ਉਨ੍ਹਾਂ ਨੇ ਜਬ ਤਕ ਹੈ ਜਾਨ ਵਿੱਚ ਤੁਹਾਨੂੰ ਕਿਸ ਕੀਤੀ ਹੈ। ਤੁਹਾਨੂੰ ਸ਼ਾਹਰੁਖ ਖ਼ਾਨ ਨੂੰ ਕਿਸ ਕਰ ਕੇ ਕਿਵੇਂ ਦਾ ਲੱਗਿਆ?, ਤੁਸੀਂ ਖ਼ੁਸ਼ਕਿਸਮਤ ਹੋ ਕਿ ਸ਼ਾਹਰੁਖ ਖ਼ਾਨ ਨੇ ਤੁਹਾਨੂੰ ਕਿਸ ਕੀਤਾ।”
ਇਸ ‘ਤੇ ਕੈਟਰੀਨਾ ਕੈਫ (Katrina Kaif) ਨੇ ਸਭ ਤੋਂ ਪਹਿਲਾਂ ਝਿਜਕਦੇ ਹੋਏ ਕਿਹਾ, ‘ਰੁਕੋ ਜ਼ਰਾ, ਪਹਿਲਾਂ ਤਾਂ ਮੈਨੂੰ ਤੁਹਾਡੇ ਪੁੱਛੇ ਗਏ ਸਵਾਲ ਦੀ ਤਰੀਫ ਕਰਨੀ ਚਾਹੀਦੀ ਹੈ’ ਇਸ ਤੋਂ ਬਾਅਦ ਕੈਟਰੀਨਾ ਕੈਫ ਨੇ ਕਿਹਾ, ‘ਖ਼ੁਸ਼ਕਿਸਮਤ ਮੈਂ ਨਹੀਂ ਸਗੋਂ ਸ਼ਾਹਰੁਖ ਨੂੰ ਹੋਣਾ ਚਾਹੀਦਾ ਹੈ।’ ਕੈਟਰੀਨਾ ਕੈਫ ਦੀ ਹਾਜ਼ਰ-ਜਵਾਬੀ ਦਾ ਇਹ ਵੀਡੀਓ ਹੁਣ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।
ਕਈ ਲੋਕਾਂ ਨੇ ਕੀਤਾ ਕੁਮੈਂਟ
ਇਸ ਵੀਡੀਓ ‘ਤੇ ਲੋਕਾਂ ਵੱਲੋਂ ਕਈ ਕਮੈਂਟਸ ਆ ਰਹੇ ਹਨ। ਇੱਕ ਨੇ ਲਿਖਿਆ, “ਬੁਰਾ ਸਵਾਲ, “ਤੁਹਾਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ ਕਿ ਉਹ ਇੱਕ ਕੁੜੀ ਹੈ।” ਇੱਕ ਨੇ ਲਿਖਿਆ, ‘ਵਿੱਕੀ ਕੌਸ਼ਲ ਖ਼ੁਸ਼ਕਿਸਮਤ ਹੈ।’ ਕਈਆਂ ਨੇ ਕੁਮੈਂਟ ਸੈਕਸ਼ਨ ਵਿੱਚ ਸ਼ਾਹਰੁਖ ਖ਼ਾਨ ਦੀ ਤਾਰੀਫ ਵੀ ਕੀਤੀ।