Samsung ਦੇ ਇਸ 5G ਫੌਨ ‘ਤੇ ਮਿਲ ਰਿਹਾ ਭਾਰੀ ਡਿਸਕਾਊਂਟ, Amazon ‘ਤੇ ਘਟੀ 6 ਹਜ਼ਾਰ ਕੀਮਤ

ਇੰਟਰਨੈੱਟ ਦੇ ਇਸ ਦੌਰ ਵਿਚ ਸਮਾਰਟਫ਼ੋਨ ਹਰ ਇਕ ਲਈ ਜ਼ਰੂਰੀ ਚੀਜ਼ ਬਣ ਗਿਆ ਹੈ। ਸਮਾਰਟਫ਼ੋਨ ਆਨਲਾਇਨ ਬੈਂਕਿੰਗ ਤੇ ਸ਼ੌਪਿੰਗ ਤੋਂ ਲੈ ਕੇ ਮੰਨੋਰੰਜ਼ਨ ਤੱਕ ਦਾ ਸਾਧਨ ਬਣ ਗਿਆ ਹੈ। ਅੱਜ ਦੇ ਤਕਨਾਲੌਜੀ ਦੇ ਯੁੱਗ ਵਿਚ ਸਮਾਰਟ ਫੌਨ ਤੋਂ ਬਿਨਾਂ ਗੁਜ਼ਰਾ ਨਹੀਂ। ਹੁਣ 4G ਨੈੱਟਵਰਕ ਤੋਂ ਬਾਅਦ 5G ਨੈੱਟਵਰਕ ਸ਼ੁਰੂ ਹੋ ਗਿਆ ਹੈ। ਮੋਬਾਇਲ ਕੰਪਨੀਆਂ ਵਿਚ 5G ਸਮਾਰਟ ਫੌਨ ਦਾ ਮੁਕਾਬਲਾ ਸ਼ੁਰੂ ਹੋ ਗਿਆ ਹੈ। ਵੱਖ ਵੱਖ ਕੰਪਨੀਆਂ ਦਮਦਾਰ ਫੀਚਰਾਂ ਅਤੇ ਘੱਟ ਬਜਟ ਵਾਲੇ 5G ਸਮਾਰਟ ਫੌਨ ਲਾਂਚ ਕਰ ਰਹੀਆਂ ਹਨ।
ਸੈਮਸੰਗ 5G ਬਜਟ ਫੌਨ
ਸੈਮਸੰਗ (Samsung) ਨੇ ਵੀ 5G ਬਜਟ ਫੌਨ ਲਾਂਚ ਕੀਤਾ ਹੈ। Samsung Galaxy M35 5G ਦਮਦਾਰ ਫੀਚਰਾਂ ਨਾਲ ਲੈਸ ਹੈ। ਜੇਕਰ ਤੁਸੀਂ 20 ਹਜ਼ਾਰ ਤੋਂ ਘੱਟ ਦੇ ਬਜਟ ਵਿਚ ਸਮਾਰਟਫ਼ੋਨਖਰੀਦਣਾ ਚਾਹੁੰਦੇ ਹੋ, ਤਾਂ ਸੈਮਸੰਗ ਦਾ ਇਹ 5G ਸਮਾਰਟਫ਼ੋਨਤੁਹਾਡੇ ਲਈ ਚੰਗਾ ਵਿਕਲਪ ਹੋ ਸਕਦਾ ਹੈ।
ਕਿੰਨੀ ਹੈ ਕੀਮਤ
Samsung Galaxy M35 5G ਦੀ ਕੀਮਤ 24,499 ਰੁਪਏ ਹੈ। ਪਰ ਹੁਣ ਇਸ ਸਮਾਰਟਫ਼ੋਨਉੱਤੇ ਆਫਰ ਚੱਲ ਰਿਹਾ ਹੈ। ਜੇਕਰ ਤੁਸੀਂ ਇਸ ਫੌਨ ਨੂੰ ਖਰੀਣਾ ਚਾਹੁੰਦੇ ਹੋ ਤਾਂ ਤੁਹਾਨੂੰ ਹੁਣ ਇਹ ਚੰਗੀ ਕੀਮਤ ਉੱਤੇ ਮਿਲ ਸਕਦਾ ਹੈ। Amazon ਉੱਤੇ Samsung Galaxy M35 5G ਸਿਰਫ 19,999 ਰੁਪਏ ਵਿਚ ਮਿਲ ਰਿਹਾ ਹੈ। ਇਸ ਤੋਂ ਇਲਾਵਾ ਤੁਸੀਂ ਕਿਸੇ ਵੀ ਬੈਂਕ ਦੇ ਕ੍ਰੈਡਿਟ ਕਾਰਡ ਦੀ ਵਰਤੋਂ ਕਰਕੇ 2 ਹਜ਼ਾਰ ਰੁਪਏ ਦਾ ਵਧੇਰੇ ਡਿਸਕਾਊਂਟ ਪ੍ਰਾਪਤ ਕਰ ਸਕਦੇ ਹੋ। ਇਸ ਤਰ੍ਹਾਂ ਇਹ ਸਮਾਰਟ ਫੌਨ ਤੁਹਾਨੂੰ ਸਿਰਫ 17,999 ਰੁਪਏ ਦੀ ਕੀਮਤ ਵਿਚ ਹੀ ਮਿਲ ਜਾਵੇਗਾ।
ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਇਸ ਕੀਮਤ ਵਿਚ ਤੁਹਾਨੂੰ Samsung Galaxy M35 5G ਦਾ 6GB + 128GB ਵੇਰੀਐਂਟ ਮਿਲੇਗਾ। ਇਸਦੇ ਇਲਾਵਾ ਇਹ ਫੋਨ ਡੇਬ੍ਰੇਕ ਬਲੂ, ਮੂਨਲਾਈਟ ਬਲੂ ਅਤੇ ਥੰਡਰ ਗ੍ਰੇ ਕਲਰ ਆਪਸ਼ਨ ‘ਚ ਉਪਲਬਧ ਹੈ।
Samsung Galaxy M35 5G ਫੀਚਰ
Samsung Galaxy M35 5G ਦੇ ਫੀਚਰਾਂ ਦਾ ਗੱਲ ਕਰੀਏ, ਤਾਂ ਇਹ ਸਮਾਰਟਫ਼ੋਨਤੁਹਾਨੂੰ 120Hz ਰਿਫਰੈਸ਼ ਰੇਟ ਅਤੇ 1080 x 2340 ਪਿਕਸਲ ਰੈਜ਼ੋਲਿਊਸ਼ਨ ਵਾਲਾ 6.6-ਇੰਚ ਸੁਪਰ AMOLED ਡਿਸਪਲੇ, ਵੇਪਰ ਕੂਲਿੰਗ ਚੈਂਬਰ ਵਾਲਾ Exynos 1380 ਪ੍ਰੋਸੈਸਰ, Android 14 ਓਪਰੇਟਿੰਗ ਸਿਸਟਮ, 4 ਸਾਲ ਤੱਕ ਦਾ ਐਂਡ੍ਰਾਇਡ 5 ਸਾਲ ਦੇ ਸੁਰੱਖਿਆ ਅਪਡੇਟਸ ਆਦਿ ਨਾਲ ਲੈਸ ਮਿਲੇਗਾ। ਇਸ ਵਿਚ 50MP ਪ੍ਰਾਇਮਰੀ ਕੈਮਰਾ, 8MP ਅਲਟਰਾ-ਵਾਈਡ ਐਂਗਲ ਕੈਮਰਾ, 2MP ਮੈਕਰੋ ਕੈਮਰਾ ਮੌਜੂਦ ਹੈ। ਇਸ ਫੌਨ ਦੀ ਬੈਟਰੀ ਵੀ ਦਮਦਾਰ ਹੈ। ਇਸ ਵਿਚ 6000mAh ਬੈਟਰੀ, 25W ਫਾਸਟ ਚਾਰਜਿੰਗ ਉਪਲੱਬਧ ਹੈ।