ਨਵੇਂ ਸਾਲ ‘ਤੇ ਇਸ ਬੈਂਕ ਨੇ ਬਦਲੀਆਂ FD ‘ਤੇ ਵਿਆਜ ਦਰਾਂ, ਪੜ੍ਹੋ ਇਸ ਵੇਲੇ ਕੀ ਚੱਲ ਰਿਹੈ ਰੇਟ…

ਨਵੇਂ ਸਾਲ ਦੀ ਸ਼ੁਰੂਆਤ ਦੇ ਨਾਲ ਬੈਂਕ ਆਫ ਬੜੌਦਾ (BOB) ਨੇ ਆਪਣੇ ਕਰੋੜਾਂ ਗਾਹਕਾਂ ਨੂੰ ਝਟਕਾ ਦਿੰਦੇ ਹੋਏ ਬਲਕ FD ‘ਤੇ ਵਿਆਜ ਦਰਾਂ ‘ਚ ਕਟੌਤੀ ਕੀਤੀ ਹੈ। ਇਹ ਬਦਲਾਅ 3 ਕਰੋੜ ਰੁਪਏ ਤੋਂ ਲੈ ਕੇ 10 ਕਰੋੜ ਰੁਪਏ ਦੀ ਬਲਕ ਐੱਫਡੀ ‘ਤੇ ਕੀਤਾ ਗਿਆ ਹੈ। ਨਵੀਆਂ ਵਿਆਜ ਦਰਾਂ 1 ਜਨਵਰੀ 2025 ਤੋਂ ਲਾਗੂ ਹੋ ਗਈਆਂ ਹਨ। ਬੈਂਕ 7 ਦਿਨਾਂ ਤੋਂ 10 ਸਾਲ ਤੱਕ ਦੇ ਕਾਰਜਕਾਲ ਲਈ ਬਲਕ ਐੱਫ.ਡੀ. ਦੀ ਪੇਸ਼ਕਸ਼ ਕਰਦਾ ਹੈ।
ਇਹ ਪਰਿਵਰਤਨ ਪਹਿਲਾਂ ਤੋਂ ਨਿਵੇਸ਼ ਕੀਤੀ FD ‘ਤੇ ਲਾਗੂ ਨਹੀਂ ਹੋਵੇਗਾ। ਗਾਹਕ ਬੈਂਕ ਦੀ ਵੈੱਬਸਾਈਟ ਜਾਂ ਬ੍ਰਾਂਚ ‘ਤੇ ਜਾ ਕੇ ਨਵੀਆਂ ਦਰਾਂ ਦੀ ਜਾਂਚ ਕਰ ਸਕਦੇ ਹਨ। ਆਓ ਦੇਖਦੇ ਹਾਂ ਕਿ ਬੈਂਕ ਆਫ ਬੜੌਦਾ (BOB) ਦੀ ਐਫਡੀ ਉੱਤੇ ਇਸ ਵੇਲੇ ਕੀ ਵਿਆਜ ਦਰਾਂ ਚੱਲ ਰਹੀਆਂ ਹਨ…
ਬੈਂਕ ਆਫ ਬੜੌਦਾ (BOB) ਦੀ FD ‘ਤੇ ਵਿਆਜ ਦਰਾਂ
7 ਦਿਨਾਂ ਤੋਂ 14 ਦਿਨ – ਆਮ ਲੋਕਾਂ ਲਈ: 5 ਫੀਸਦੀ; ਸੀਨੀਅਰ ਸਿਟੀਜ਼ਨ ਲਈ: 5 ਫੀਸਦੀ
15 ਦਿਨਾਂ ਤੋਂ 45 ਦਿਨ – ਆਮ ਲੋਕਾਂ ਲਈ: 5 ਫੀਸਦੀ; ਸੀਨੀਅਰ ਸਿਟੀਜ਼ਨ ਲਈ: 5 ਫੀਸਦੀ
46 ਦਿਨ ਤੋਂ 90 ਦਿਨ – ਆਮ ਲੋਕਾਂ ਲਈ: 5.75 ਫੀਸਦੀ; ਸੀਨੀਅਰ ਸਿਟੀਜ਼ਨ ਲਈ: 5.75 ਫੀਸਦੀ
91 ਦਿਨ ਤੋਂ 180 ਦਿਨ – ਆਮ ਲੋਕਾਂ ਲਈ: 5.75 ਫੀਸਦੀ; ਸੀਨੀਅਰ ਸਿਟੀਜ਼ਨ ਲਈ: 5.75 ਫੀਸਦੀ
181 ਦਿਨ ਤੋਂ 210 ਦਿਨ – ਆਮ ਲੋਕਾਂ ਲਈ: 6.50 ਫੀਸਦੀ; ਸੀਨੀਅਰ ਸਿਟੀਜ਼ਨ ਲਈ: 6.50 ਫੀਸਦੀ
211 ਦਿਨ ਤੋਂ 270 ਦਿਨ – ਆਮ ਲੋਕਾਂ ਲਈ: 6.75 ਫੀਸਦੀ; ਸੀਨੀਅਰ ਸਿਟੀਜ਼ਨ ਲਈ: 6.75 ਫੀਸਦੀ
271 ਦਿਨ ਅਤੇ ਵੱਧ ਅਤੇ 1 ਸਾਲ ਤੋਂ ਘੱਟ – ਆਮ ਲੋਕਾਂ ਲਈ: 6.75 ਫੀਸਦੀ; ਸੀਨੀਅਰ ਸਿਟੀਜ਼ਨ ਲਈ: 6.75 ਫੀਸਦੀ
1 ਸਾਲ – ਆਮ ਲੋਕਾਂ ਲਈ: 7.45 ਫੀਸਦੀ; ਸੀਨੀਅਰ ਸਿਟੀਜ਼ਨ ਲਈ: 7.45 ਫੀਸਦੀ
1 ਸਾਲ ਤੋਂ 400 ਦਿਨਾਂ ਤੋਂ ਵੱਧ – ਆਮ ਲੋਕਾਂ ਲਈ: 6.85 ਫੀਸਦੀ; ਸੀਨੀਅਰ ਸਿਟੀਜ਼ਨ ਲਈ: 6.85 ਫੀਸਦੀ
2 ਸਾਲ ਤੋਂ ਉੱਪਰ ਅਤੇ 3 ਸਾਲ ਤੱਕ – ਆਮ ਲੋਕਾਂ ਲਈ: 6.50 ਫੀਸਦੀ; ਸੀਨੀਅਰ ਸਿਟੀਜ਼ਨ ਲਈ: 6.50 ਫੀਸਦੀ
3 ਸਾਲ ਤੋਂ ਉੱਪਰ ਅਤੇ 5 ਸਾਲ ਤੱਕ – ਆਮ ਲੋਕਾਂ ਲਈ: 6.00 ਫੀਸਦੀ; ਸੀਨੀਅਰ ਸਿਟੀਜ਼ਨ ਲਈ: 6.00 ਫੀਸਦੀ
5 ਸਾਲ ਤੋਂ 10 ਸਾਲ ਤੋਂ ਵੱਧ – ਆਮ ਲੋਕਾਂ ਲਈ: 5 ਫੀਸਦੀ; ਸੀਨੀਅਰ ਸਿਟੀਜ਼ਨ ਲਈ: 5.00 ਰੁਪਏ ਪ੍ਰਤੀ