ਮੰਨਤ ਤੋਂ ਇਲਾਵਾ ਵਿਦੇਸ਼ਾਂ ‘ਚ ਵੀ ਹਨ ShahRukh Khan ਦੇ ਆਲੀਸ਼ਾਨ ਬੰਗਲੇ, ਕਰੋੜਾਂ ‘ਚ ਹੈ ਕੀਮਤ

ਪੂਰੀ ਦੁਨੀਆ ਵਿੱਚ ਜੇ ਕਿਸੇ ਇੱਕ ਸ਼ਖਸ ਨੇ ਪੂਰੇ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ ਤਾਂ ਉਹ ਸ਼ਾਹਰੁਖ ਖਾਨ (ShahRukh Khan) ਹਨ। ਤੁਸੀਂ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਚਲੇ ਜਾਓ, ਤੁਹਾਨੂੰ ਉੱਤੇ ਕੋਈ ਨਾ ਕੋਈ ਸ਼ਾਹਰੁਖ ਖਾਨ ਨੂੰ ਪਛਾਣਨ ਵਾਲਾ ਮਿਲ ਹੀ ਜਾਵੇਗਾ। ਬਾਲੀਵੁੱਡ ਦੇ ਕਿੰਗ ਖਾਨ ਸ਼ਾਹਰੁਖ ਖਾਨ ਲ ਪ੍ਰਸਿੱਧੀ ਦੇ ਨਾਲ-ਨਾਲ ਬੇਸ਼ੁਮਾਰ ਦੌਲਤ ਵੀ ਹੈ। ਜਦੋਂ ਉਨ੍ਹਾਂ ਦੀ ਦੌਲਤ ਦੀ ਗੱਲ ਆਉਂਦੀ ਹੈ ਤਾਂ ਲੋਕਾਂ ਦਾ ਧਿਆਨ ਸਭ ਤੋਂ ਪਹਿਲਾਂ ਉਸ ਦੇ ਆਲੀਸ਼ਾਨ ਬੰਗਲੇ ਮੰਨਤ ਵੱਲ ਜਾਂਦਾ ਹੈ।
ਪਰ ਕੀ ਤੁਸੀਂ ਜਾਣਦੇ ਹੋ ਕਿ ਸ਼ਾਹਰੁਖ ਖਾਨ ਨਾ ਸਿਰਫ ਮੰਨਤ ਦੇ ਮਾਲਕ ਹਨ ਸਗੋਂ ਵਿਦੇਸ਼ਾਂ ‘ਚ ਉਨ੍ਹਾਂ ਦੇ ਕਈ ਬੰਗਲੇ ਵੀ ਹਨ। ਹਰ ਬੰਗਲਾ ਆਲੀਸ਼ਾਨ ਹੈ ਅਤੇ ਇਨ੍ਹਾਂ ਦੀ ਕੀਮਤ ਕਰੋੜਾਂ ‘ਚ ਹੈ। ਸ਼ਾਹਰੁਖ ਖਾਨ 2 ਨਵੰਬਰ ਨੂੰ ਆਪਣਾ 59ਵਾਂ ਜਨਮਦਿਨ ਮਨਾਉਣ ਜਾ ਰਹੇ ਹਨ। ਅਜਿਹੇ ‘ਚ ਅਸੀਂ ਤੁਹਾਨੂੰ ਉਨ੍ਹਾਂ ਦੇ ਆਲੀਸ਼ਾਨ ਅਤੇ ਸ਼ਾਨਦਾਰ ਬੰਗਲਿਆਂ ਬਾਰੇ ਦੱਸ ਰਹੇ ਹਾਂ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਉਨ੍ਹਾਂ ਦੇ ਘਰ ਮੰਨਤ ਦੀ, ਜੋ ਹਮੇਸ਼ਾ ਹੀ ਸੁਰਖੀਆਂ ‘ਚ ਰਹਿੰਦਾ ਹੈ।
ਮੰਨਤ: ਮੁੰਬਈ ਦੇ ਬਾਂਦਰਾ ‘ਚ ਸਥਿਤ ਮੰਨਤ ਸ਼ਾਹਰੁਖ ਖਾਨ ਦੀਆਂ ਸਭ ਤੋਂ ਮਹਿੰਗੀਆਂ ਚੀਜ਼ਾਂ ‘ਚੋਂ ਇਕ ਹੈ। ਕਿੰਗ ਖਾਨ ਆਪਣੀ ਪਤਨੀ ਗੌਰੀ ਖਾਨ ਅਤੇ ਬੱਚਿਆਂ ਨਾਲ ਇੱਥੇ ਰਹਿੰਦੇ ਹਨ। ਮੀਡੀਆ ਰਿਪੋਰਟਾਂ ਮੁਤਾਬਕ 27,000 ਵਰਗ ਫੁੱਟ ‘ਚ ਫੈਲੇ ਇਸ ਆਲੀਸ਼ਾਨ ਬੰਗਲੇ ਦੀ ਕੀਮਤ ਅੱਜ 200 ਕਰੋੜ ਰੁਪਏ ਦੱਸੀ ਜਾਂਦੀ ਹੈ।
ਅਲੀਬਾਗ ਹੋਲੀਡੇ ਹੋਮ: ਬਾਲੀਵੁੱਡ ਦੇ ਬਾਦਸ਼ਾਹ ਦਾ ਅਲੀਬਾਗ ਹੋਲੀਡੇ ਹੋਮ ਵੀ ਕਾਫੀ ਆਲੀਸ਼ਾਨ ਹੈ। ਇਸ 19,960 ਵਰਗ ਮੀਟਰ ਦੇ ਸਮੁੰਦਰੀ ਬੰਗਲੇ ਵਿੱਚ ਹੈਲੀਪੈਡ ਵੀ ਹੈ। ਇਸ ਦੀ ਕੀਮਤ 15 ਕਰੋੜ ਰੁਪਏ ਦੱਸੀ ਜਾਂਦੀ ਹੈ।
ਸ਼ਾਹਰੁਖ ਖਾਨ ਦਾ ਲੰਡਨ ਵਿਲਾ: ਸ਼ਾਹਰੁਖ ਖਾਨ ਦਾ ਲੰਡਨ ‘ਚ ਆਲੀਸ਼ਾਨ ਘਰ ਹੈ। ਉਹ ਅਕਸਰ ਦੋਸਤਾਂ ਅਤੇ ਪਰਿਵਾਰ ਨਾਲ ਸਮਾਂ ਬਿਤਾਉਣ ਲਈ ਲੰਡਨ ਦੇ ਇਸ ਘਰ ‘ਤੇ ਜਾਂਦੇ ਹਨ। ਖਬਰਾਂ ਮੁਤਾਬਕ ਸ਼ਾਹਰੁਖ ਖਾਨ ਦਾ ਇਹ ਵਿਲਾ ਸੈਂਟਰਲ ਲੰਡਨ ਦੇ ਪੌਸ਼ ਇਲਾਕੇ ਪਾਰਕ ਲੇਨ ‘ਚ ਹੈ ਅਤੇ ਇਸ ਦੀ ਕੀਮਤ 183 ਕਰੋੜ ਰੁਪਏ ਹੈ।
ਦੁਬਈ ਵਿੱਚ ਪਾਮ ਜੁਮੇਰਾਹ ਵਿਲਾ: ਦੁਬਈ ‘ਚ ਸ਼ਾਹਰੁਖ ਖਾਨ ਦਾ ਪਾਮ ਜੁਮੇਰਾ ਵਿਲਾ ਵੀ ਕਿਸੇ ਪੈਲੇਸ ਤੋਂ ਘੱਟ ਨਹੀਂ ਹੈ। ਸ਼ਾਹਰੁਖ ਖਾਨ ਦਾ ਇਹ ਵਿਲਾ ਦੁਬਈ ਦੇ ਪਾਮ ਜੁਮੇਰਾਹ ‘ਚ ਉਨ੍ਹਾਂ ਦੇ ਨਿੱਜੀ ਟਾਪੂ ‘ਤੇ ਹੈ। 6 ਬੈੱਡਰੂਮ, ਦੋ ਰਿਮੋਟ ਕੰਟਰੋਲ ਗੈਰਾਜ ਅਤੇ ਇੱਕ ਪ੍ਰਾਈਵੇਟ ਪੂਲ ਵਾਲੇ ਇਸ ਵਿਲਾ ਦੀ ਕੀਮਤ 100 ਕਰੋੜ ਰੁਪਏ ਹੈ।