ਤਿਉਹਾਰੀ ਸੀਜ਼ਨ ‘ਤੇ ਬੈਂਕ ਗਾਹਕਾਂ ਨੂੰ ਵੱਡਾ ਤੋਹਫਾ, ਕ੍ਰੈਡਿਟ ਕਾਰਡਾਂ ‘ਤੇ ਨਹੀਂ ਲਈ ਜਾਵੇਗੀ ਸਾਲਾਨਾ ਫੀਸ

ਇਸ ਤਿਉਹਾਰੀ ਸੀਜ਼ਨ ਵਿਚ HDFC ਬੈਂਕ ਦੇ ਗਾਹਕਾਂ ਲਈ ਖੁਸ਼ਖਬਰੀ ਹੈ। ਦਰਅਸਲ, ਬੈਂਕ ਆਪਣੇ ਕੁਝ ਖਾਸ ਕ੍ਰੈਡਿਟ ਕਾਰਡ (Popular Credit Cards) ਬਿਨਾਂ ਕਿਸੇ ਸਾਲਾਨਾ ਫੀਸ (Annual Fees) ਜਾਂ ਹੋਰ ਖਰਚਿਆਂ ਦੇ ਰਿਹਾ ਹੈ। ਇਸ ਦਾ ਮਤਲਬ ਹੈ ਕਿ ਤੁਹਾਨੂੰ ਕਾਰਡ ਲਈ ਸਾਲਾਨਾ ਚਾਰਜ ਦਾ ਭੁਗਤਾਨ ਨਹੀਂ ਕਰਨਾ ਪਵੇਗਾ। Mint ਦੇ ਅਨੁਸਾਰ ਇਹ ਆਫਰ Swiggy HDFC ਬੈਂਕ ਕ੍ਰੈਡਿਟ ਕਾਰਡ, Tata Neu Plus HDFC ਬੈਂਕ ਕ੍ਰੈਡਿਟ ਕਾਰਡ ਅਤੇ Tata Neu Infinity HDFC ਬੈਂਕ ਕ੍ਰੈਡਿਟ ਕਾਰਡ ਲਈ 31 ਦਸੰਬਰ ਤੱਕ ਵੈਧ ਹੈ।
ਇਸ ਤੋਂ ਪਹਿਲਾਂ ਗਾਹਕਾਂ ਨੂੰ 31 ਅਕਤੂਬਰ ਤੱਕ ਸਾਲਾਨਾ ਫੀਸ ਤੋਂ ਬਿਨਾਂ Freedom Credit Card ਅਤੇ BizFirst Credit Card ਅਪਲਾਈ ਕਰਨ ਦਾ ਮੌਕਾ ਸੀ।
ਕ੍ਰੈਡਿਟ ਕਾਰਡ ਦੀ ਸਾਲਾਨਾ ਫੀਸ
ਟਾਟਾ ਨੀਓ ਪਲੱਸ ਐਚਡੀਐਫਸੀ ਬੈਂਕ ਕ੍ਰੈਡਿਟ ਕਾਰਡ (Tata Neu Plus HDFC Bank Credit Card) ਦੀ ਸਾਲਾਨਾ ਫੀਸ 499 ਰੁਪਏ ਹੈ, ਜਦੋਂ ਕਿ ਟਾਟਾ ਨੀਓ ਇਨਫਿਨਿਟੀ ਐਚਡੀਐਫਸੀ ਬੈਂਕ ਕ੍ਰੈਡਿਟ ਕਾਰਡ ਦੀ ਸਾਲਾਨਾ ਫੀਸ 1,499 ਰੁਪਏ ਹੈ। Swiggy HDFC ਬੈਂਕ ਕ੍ਰੈਡਿਟ ਕਾਰਡ ਦੀ ਸਾਲਾਨਾ ਫੀਸ 500 ਰੁਪਏ ਹੈ।
ਸਾਲਾਨਾ ਖਰਚੇ ਕੀ ਹਨ?
ਦੱਸ ਦਈਏ ਕਿ ਕ੍ਰੈਡਿਟ ਕਾਰਡ ਦੀ ਸਹੂਲਤ ਪ੍ਰਦਾਨ ਕਰਨ ਵਾਲੇ ਲਗਭਗ ਸਾਰੇ ਬੈਂਕਾਂ ਵਿੱਚ ਤੁਹਾਨੂੰ ਜੁਆਇਨਿੰਗ ਫੀਸ ਅਤੇ ਸਾਲਾਨਾ ਚਾਰਜ ਦਾ ਭੁਗਤਾਨ ਕਰਨਾ ਪੈਂਦਾ ਹੈ। ਸਾਲਾਨਾ ਫੀਸ ਸਭ ਤੋਂ ਆਮ ਕਾਰਡ ਖਰਚੇ ਹਨ ਜੋ ਹਰ ਸਾਲ ਤੁਹਾਡੇ ਕਾਰਡ ਉਤੇ ਲਾਗੂ ਹੁੰਦੇ ਹਨ। ਤੁਹਾਨੂੰ ਸਿਰਫ ਇੱਕ ਵਾਰ ਜੁਆਇਨਿੰਗ ਫੀਸ ਦਾ ਭੁਗਤਾਨ ਕਰਨਾ ਪੈਂਦਾ ਹੈ, ਜਦੋਂ ਕਿ ਸਾਲਾਨਾ ਚਾਰਜ ਹਰ ਸਾਲ ਅਦਾ ਕਰਨਾ ਪੈਂਦਾ ਹੈ। ਸਲਾਨਾ ਖਰਚੇ ਬੈਂਕਾਂ ਦੇ ਅਨੁਸਾਰ ਵੱਖ-ਵੱਖ ਹੁੰਦੇ ਹਨ। ਹਾਲਾਂਕਿ, ਕੁਝ ਬੈਂਕ ਇਹ ਚਾਰਜ ਨਹੀਂ ਲੈਂਦੇ ਹਨ। ਇਸ ਦੇ ਨਾਲ ਹੀ ਕੁਝ ਬੈਂਕਾਂ ਨੇ ਗਾਹਕਾਂ ਅੱਗੇ ਇਹ ਸ਼ਰਤ ਰੱਖੀ ਹੈ ਕਿ ਜੇਕਰ ਤੁਸੀਂ ਹਰ ਸਾਲ ਇੰਨੀ ਰਕਮ ਦੀ ਖਰੀਦਦਾਰੀ ਕਰਦੇ ਹੋ ਤਾਂ ਤੁਹਾਨੂੰ ਸਾਲਾਨਾ ਚਾਰਜ ‘ਚ ਛੋਟ ਦਿੱਤੀ ਜਾਵੇਗੀ।
- First Published :