ਤੂਫਾਨ ਕਾਰਨ ਹਰ ਪਾਸੇ ਤਬਾਹੀ, ਮਕਾਨਾਂ ਦੀਆਂ ਛੱਤਾਂ ਉੱਡੀਆਂ, ਸੁਰੱਖਿਅਤ ਥਾਵਾਂ ‘ਤੇ ਜਾਣ ਲਈ ਐਡਵਾਇਜਰੀ ਜਾਰੀ

Storm in America- ਉੱਤਰ-ਪੂਰਬ ਅਰਕਾਂਸਸ ਵਿਚ ਤੂਫ਼ਾਨ ਦੇ ਮੱਦੇਨਜ਼ਰ ਸੰਖੇਪ ਐਮਰਜੈਂਸੀ ਐਲਾਨੀ ਗਈ। ਕੌਮੀ ਮੌਸਮ ਸੇਵਾ ਨੇ ਸੋਸ਼ਲ ਮੀਡੀਆ ਪਲੈਟਫਾਰਮ ‘ਐਕਸ’ ਉੱਤੇ ਲੋਕਾਂ ਨੂੰ ਅਪੀਲ ਕੀਤੀ, ‘‘ਇਹ ਖ਼ਤਰਨਾਕ ਸਥਿਤੀ ਹੈ। ਕ੍ਰਿਪਾ ਕਰਕੇ ਘਰਾਂ ਵਿੱਚ ਰਹੋ।’’ ਬੁੱਧਵਾਰ ਸ਼ਾਮ ਨੂੰ ਅਰਕਾਂਸਸ, ਇਲੀਨੌਇ, ਮਿਸੂਰੀ ਅਤੇ ਮਿਸੀਸਿਪੀ ਦੇ ਕੁਝ ਹਿੱਸਿਆਂ ਵਿਚ ਤੂਫ਼ਾਨ ਅਤੇ ਵਾਵਰੋਲੇ ਬਾਰੇ 12 ਤੋਂ ਵੱਧ ਚਿਤਾਵਨੀਆਂ ਜਾਰੀ ਕੀਤੀਆਂ ਗਈਆਂ। ਮੌਸਮ ਵਿਗਿਆਨੀਆਂ ਨੇ ਇਸ ਵਾਸਤੇ ਅਸਥਿਰ ਵਾਤਾਵਰਨ ਤੇਜ਼ ਹਵਾਵਾਂ ਤੇ ਖਾੜੀ ਵੱਲੋਂ ਦੇਸ਼ ਦੇ ਮੱਧ ਭਾਗ ਵਿਚ ਆਉਣ ਵਾਲੀ ਨਮੀ ਤੇ ਦਿਨ ਦੇ ਸਮੇਂ ਦੀ ਗਰਮੀ ਨੂੰ ਜ਼ਿੰਮੇਵਾਰ ਦੱਸਿਆ ਹੈ।
ਕੇ.ਐਫ.ਵੀ.ਐਸ-ਟੀ.ਵੀ. ਨੇ ਦੱਸਿਆ ਕਿ ਦੱਖਣ-ਪੂਰਬੀ ਮਿਸੂਰੀ ਵਿੱਚ ਇਕ ਵਿਅਕਤੀ ਦੀ ਮੌਤ ਹੋ ਗਈ ਜਦਕਿ ਇੰਡੀਆਨਾਪੋਲਿਸ ਦੇ ਇਕ ਉਪ ਨਗਰ ਵਿਚ ਇਕ ਗੋਦਾਮ ਦਾ ਹਿੱਸਾ ਢਹਿ-ਢੇਰੀ ਹੋ ਗਿਆ, ਜਿਸ ਵਿੱਚ ਇੱਕ ਵਿਅਕਤੀ ਫਸ ਗਿਆ। ਆਗਾਮੀ ਦਿਨਾਂ ਵਿੱਚ ਦੱਖਣ ਅਤੇ ਮੱਧ-ਪੱਛਮੀ ਖੇਤਰ ਵਿੱਚ ਸੰਭਾਵੀ ਤੌਰ ’ਤੇ ਭਾਰੀ ਹੜ੍ਹਾਂ ਦਾ ਖ਼ਤਰਾ ਵੀ ਹੈ ਕਿਉਂਕਿ ਪੂਰਬ ਵੱਲ ਵਧ ਰਿਹਾ ਖ਼ਤਰਨਾਕ ਤੂਫ਼ਾਨ ਵੱਡਾ ਹੁੰਦਾ ਜਾ ਰਿਹਾ ਹੈ।
ਚਿਤਾਵਨੀ ਜਾਰੀ ਕਰਦਿਆਂ ਕਿਹਾ ਗਿਆ ਹੈ ਕਿ ਜਾਨਲੇਵਾ ਸਥਿਤੀ ਪੈਦਾ ਹੋਣ ਵਾਲੀ ਹੈ, ਤੁਰਤ ਸੁਰੱਖਿਅਤ ਥਾਵਾਂ ‘ਤੇ ਪਨਾਹ ਲਓ। ਲੱਖਾਂ ਲੋਕਾਂ ਦੀ ਜਾਨ ਨੂੰ ਖਤਰਾ ਵਧ ਗਿਆ ਹੈ। ਦੱਸ ਦਈਏ ਕਿ ਲਗਾਤਾਰ ਕਈ ਤੂਫਾਨਾਂ ਨੇ ਦੱਖਣੀ ਅਤੇ ਮੱਧ-ਪੱਛਮੀ ਹਿੱਸਿਆਂ ਵਿੱਚ ਤਬਾਹੀ ਮਚਾਈ। ਬਿਜਲੀ ਦੀਆਂ ਤਾਰਾਂ, ਦਰੱਖਤ ਅਤੇ ਘਰਾਂ ਦੀਆਂ ਛੱਤਾਂ ਉੱਡ ਗਈਆਂ। ਗੋਲਫ ਬਾਲ ਦੇ ਆਕਾਰ ਦੇ ਗੜੇ ਵੀ ਡਿੱਗੇ। NWS ਨੇ ਉੱਤਰ-ਪੂਰਬੀ ਅਰਕਾਂਸਸ ਵਿੱਚ ਤੂਫ਼ਾਨ ਦੀ ਐਮਰਜੈਂਸੀ ਘੋਸ਼ਿਤ ਕੀਤੀ ਅਤੇ ਮੈਮਫ਼ਿਸ ਦਫ਼ਤਰ ਨੇ ਸੋਸ਼ਲ ਮੀਡੀਆ ਪਲੇਟਫਾਰਮ X ‘ਤੇ ਚਿਤਾਵਨੀ ਦਿੱਤੀ, ‘ਇਹ ਇੱਕ ਜਾਨਲੇਵਾ ਸਥਿਤੀ ਹੈ।’ ਤੁਰੰਤ ਸੁਰੱਖਿਅਤ ਥਾਵਾਂ ‘ਤੇ ਪਨਾਹ ਲਓ।’ ਅਗਲੇ ਕੁਝ ਦਿਨਾਂ ਵਿੱਚ ਹੜ੍ਹਾਂ ਆਉਣ ਦੀ ਸੰਭਾਵਨਾ ਹੈ।
ਅਰਕਾਂਸਸ, ਇਲੀਨੌਇ, ਮਿਸੂਰੀ ਅਤੇ ਮਿਸੀਸਿਪੀ ਸਮੇਤ ਕਈ ਰਾਜਾਂ ਵਿੱਚ ਗੰਭੀਰ ਤੂਫ਼ਾਨ ਦੀਆਂ ਚਿਤਾਵਨੀਆਂ ਜਾਰੀ ਕੀਤੀਆਂ ਗਈਆਂ ਹਨ। ਮੌਸਮ ਵਿਗਿਆਨੀਆਂ ਨੇ ਕਿਹਾ ਕਿ ਦਿਨ ਦੇ ਤਾਪਮਾਨ, ਅਸਥਿਰ ਮਾਹੌਲ, ਤੇਜ਼ ਹਵਾਵਾਂ ਅਤੇ ਖਾੜੀ ਤੋਂ ਨਮੀ ਕਾਰਨ ਤੂਫਾਨ ਹੋਰ ਸ਼ਕਤੀਸ਼ਾਲੀ ਹੋ ਗਿਆ। NWS ਨੇ ਚਿਤਾਵਨੀ ਦਿੱਤੀ ਹੈ ਕਿ ਤੂਫਾਨ ਸ਼ਨੀਵਾਰ ਤੱਕ “ਜਾਨ ਨੂੰ ਖਤਰੇ ਵਾਲੇ ਹੜ੍ਹ” ਦਾ ਕਾਰਨ ਬਣ ਸਕਦਾ ਹੈ। ਅਗਲੇ ਚਾਰ ਦਿਨਾਂ ਵਿੱਚ 30 ਸੈਂਟੀਮੀਟਰ ਤੋਂ ਵੱਧ ਮੀਂਹ ਪੈਣ ਦੀ ਸੰਭਾਵਨਾ ਹੈ।
ਖਤਰਨਾਕ ਹੜ੍ਹ ਦਾ ਖਦਸ਼ਾ
NWS ਨੇ ਕਿਹਾ ਕਿ ਤੂਫਾਨ ਟੈਕਸਾਸ, ਹੇਠਲੀ ਮਿਸੀਸਿਪੀ ਵੈਲੀ ਅਤੇ ਓਹੀਓ ਵੈਲੀ ਵਿੱਚ ਭਾਰੀ ਬਾਰਿਸ਼ ਨਾਲ ਤਬਾਹੀ ਮਚਾ ਸਕਦੇ ਹਨ। ਮੌਸਮ ਵਿਗਿਆਨੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਉਸੇ ਖੇਤਰ ਵਿੱਚ ਵਾਰ-ਵਾਰ ਬਾਰਸ਼ ਹੋਣ ਨਾਲ ਖਤਰਨਾਕ ਹੜ੍ਹ ਆ ਸਕਦੇ ਹਨ। ਇਹ ਕਿਸੇ ਵੱਡੀ ਤਬਾਹੀ ਦਾ ਆਗਾਜ਼ ਹੋ ਸਕਦਾ ਹੈ। ਤੂਫਾਨ ਕਾਰਨ ਐਮਰਜੈਂਸੀ ਦੀ ਸਥਿਤੀ ਲਾਗੂ ਹੋ ਗਈ ਹੈ। ਹੈਰਿਸਬਰਗ ਵਿੱਚ ਵੀ ਤੂਫ਼ਾਨ ਦੀ ਸੂਚਨਾ ਮਿਲੀ ਹੈ। ਓਕਲਾਹੋਮਾ ਵਿੱਚ ਇੱਕ ਤੂਫ਼ਾਨ ਨੇ ਘਰਾਂ ਦੀਆਂ ਛੱਤਾਂ ਨੂੰ ਉਡਾ ਦਿੱਤਾ। ਬਰਫੀਲੇ ਤੂਫਾਨ ਤੋਂ ਬਾਅਦ ਮਿਸ਼ੀਗਨ ਵਿੱਚ 128,000 ਤੋਂ ਵੱਧ ਲੋਕ ਬਿਜਲੀ ਤੋਂ ਵਾਂਝੇ ਹਨ। ਮੌਸਮ ਵਿਗਿਆਨੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਤੂਫਾਨ 218 ਤੋਂ 266 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਟੈਨੇਸੀ, ਅਰਕਾਂਸਸ, ਮਿਸੂਰੀ, ਕੈਂਟਕੀ ਅਤੇ ਇਲੀਨੌਇ ਦੇ ਕੁਝ ਹਿੱਸਿਆਂ ਨੂੰ ਤਬਾਹ ਕਰ ਸਕਦਾ ਹੈ।