Punjab
ਬਟਾਲਾ ‘ਚ ਪੁਲਿਸ ਨੇ ਕੀਤਾ ਐਨਕਾਊਂਟਰ, ਮੁਕਾਬਲੇ ‘ਚ 2 ਮੁਲਜ਼ਮ ਹੋਏ ਜ਼ਖਮੀ

ਬਟਾਲਾ ‘ਚ ਪੁਲਿਸ ਅਤੇ ਮੁਲਜ਼ਮ ਵਿਚਲੀ ਮੁਕਾਬਲਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਵੱਲੋ ਕੀਤੇ ਗਏ ਐਨਕਾਊਂਟਰ ‘ਚ 2 ਮੁਲਜ਼ਮ ਜ਼ਖਮੀ ਹੋ ਗਏ ਹਨ। ਜਿਨ੍ਹਾਂ ਨੂੰ ਹਸਪਤਾਲ ‘ਚ ਭਾਰਤੀ ਕਰਵਾਇਆ ਗਿਆ ਹੈ।
ਪਿਛਲੇ ਦਿਨੀ ਪੁਲਿਸ ਚੌਂਕੀ ਘਣੀਏ ਬਾਂਗਰ ਵਿੱਚ ਧਮਾਕਾ ਕਰਨ ਵਾਲੇ ਦੋ ਦੋਸ਼ੀਆਂ ਨੂੰ ਪੁਲਿਸ ਨੇ ਗ੍ਰਿਫਤਾਰ ਕਰਕੇ ਰਿਕਵਰੀ ਕਰਨ ਲਈ ਟ੍ਰੇਨ ਦੇ ਨਾਲ ਨਾਲ ਲੈ ਕੇ ਜਾ ਰਹੇ ਸੀ ਜਦੋਂ ਰਿਕਵਰੀ ਕਰਨ ਲਈ ਦੋਨਾਂ ਦੋਸ਼ੀਆਂ ਨੂੰ ਪੁਲਿਸ ਨੇ ਆਪਣੀ ਕਾਰ ਚੋਂ ਉਤਾਰਿਆ ਤਾਂ ਤੁਰੰਤ ਦੋਸ਼ੀਆਂ ਨੇ ਜਿੱਥੇ ਉਹਨਾਂ ਦਾ ਹਥਿਆਰ ਪਏ ਸਨ ਉੱਥੋਂ ਹਥਿਆਰ ਫੜ ਕੇ ਪੁਲਿਸ ਦੇ ਫਾਇਰਿੰਗ ਕੀਤੀ। ਜਵਾਬੀ ਫਾਇਰ ਦੇ ਵਿੱਚ ਦੋਨੋਂ ਹੀ ਜਿਹੜੇ ਦੋਸ਼ੀ ਸਨ ਉਹ ਜਖਮੀ ਹੋ ਗਏ। ਦੋਵਾਂ ਜ਼ਖਮੀਆਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।
ਇਸ਼ਤਿਹਾਰਬਾਜ਼ੀ
- First Published :