ਇਹ ਹੈ ਬਾਲੀਵੁੱਡ ਇੰਡਸਟਰੀ ਦਾ ਸਭ ਤੋਂ ਮਹਿੰਗਾ ਐਕਟਰ, 10 ਮਿੰਟਾਂ ਦੀ ਫੀਸ ਹੈ 10 ਕਰੋੜ ਰੁਪਏ

ਬਾਲੀਵੁੱਡ ਵਿੱਚ ਅਜਿਹੇ ਕਈ ਸਿਤਾਰੇ ਹਨ ਜੋ ਇੱਕ ਫਿਲਮ ਲਈ 100 ਕਰੋੜ ਰੁਪਏ ਜਾਂ ਇਸ ਤੋਂ ਵੱਧ ਫੀਸ ਲੈਂਦੇ ਹਨ। ਕੁਝ ਸਿਤਾਰੇ ਅਜਿਹੇ ਵੀ ਹਨ ਜੋ ਕੁਝ ਮਿੰਟਾਂ ਦੇ ਸੀਨ ਲਈ ਕਰੋੜਾਂ ਰੁਪਏ ਇਕੱਠੇ ਕਰ ਲੈਂਦੇ ਹਨ। ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਸੁਪਰਸਟਾਰ ਬਾਰੇ ਦੱਸਣ ਜਾ ਰਹੇ ਹਾਂ, ਜੋ ਕੁਝ ਮਿੰਟਾਂ ਦੇ ਸੀਨ ਲਈ ਕਰੋੜਾਂ ਰੁਪਏ ਚਾਰਜ ਕਰਦਾ ਹੈ। ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਇਹ ਸਿਤਾਰੇ ਕੌਣ ਹਨ ਜੋ ਇੰਨੀ ਕਮਾਈ ਕਰਦੇ ਹਨ। ਦਰਅਸਲ ਅਸੀਂ ਜਿਸ ਸ਼ਖਸ ਦੀ ਗੱਲ ਕਰ ਰਹੇ ਹਾਂ ਉਹ ਕੋਈ ਹੋਰ ਨਹੀਂ ਸਗੋਂ ਸਲਮਾਨ ਖਾਨ (Salman Khan) ਹਨ।
ਬੀਤੇ ਦਿਨ 27 ਦਸੰਬਰ ਨੂੰ ਬਾਲੀਵੁੱਡ ਅਦਾਕਾਰ ਸਲਮਾਨ ਖਾਨ (Salman Khan) ਨੇ ਆਪਣਾ ਜਨਮਦਿਨ ਮਨਾਇਆ। ਹੁਣ ਜੇਕਰ ਸਲਮਾਨ ਖਾਨ (Salman Khan) ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਆਪਣੇ ਕਰੀਅਰ ‘ਚ ਇਕ ਤੋਂ ਵਧ ਕੇ ਇਕ ਫਿਲਮਾਂ ਦਿੱਤੀਆਂ ਹਨ ਅਤੇ ਖੂਬ ਕਮਾਈ ਕੀਤੀ ਹੈ। ਹਰ ਕੋਈ ਇਸ ਗੱਲ ਤੋਂ ਵੀ ਵਾਕਿਫ ਹੈ ਕਿ ਸਲਮਾਨ ਖਾਨ ਆਲੀਸ਼ਾਨ ਜ਼ਿੰਦਗੀ ਜਿਊਣਾ ਪਸੰਦ ਕਰਦੇ ਹਨ ਪਰ ਫਿਰ ਵੀ ਉਹ ਜ਼ਮੀਨ ਨਾਲ ਜੁੜੇ ਹੋਏ ਹਨ।
ਖਬਰਾਂ ਦੀ ਮੰਨੀਏ ਤਾਂ ਸਲਮਾਨ ਖਾਨ ਬਾਰੇ ਕਿਹਾ ਜਾਂਦਾ ਹੈ ਕਿ ਉਹ ਕੁਝ ਮਿੰਟਾਂ ਦਾ ਵਿਗਿਆਪਨ ਕਰਨ ਲਈ 10 ਕਰੋੜ ਰੁਪਏ ਫੀਸ ਲੈਂਦੇ ਹਨ। ਹੁਣ ਸਲਮਾਨ ਖਾਨ ਇੰਨੇ ਵੱਡੇ ਸੁਪਰਸਟਾਰ ਹਨ, ਤਾਂ ਜ਼ਾਹਿਰ ਹੈ ਕਿ ਉਨ੍ਹਾਂ ਦੀ ਫੀਸ ਵੀ ਇੰਨੀ ਵੱਡੀ ਹੋਵੇਗੀ, ਪਰ ਇਸ ਬਾਰੇ ਅਧਿਕਾਰਤ ਤੌਰ ‘ਤੇ ਕੋਈ ਜਾਣਕਾਰੀ ਨਹੀਂ ਹੈ। ਸਲਮਾਨ ਖਾਨ (Salman Khan) ਕੋਲ ਕਰੋੜਾਂ ਦੀ ਦੌਲਤ ਹੈ ਅਤੇ ਰਿਪੋਰਟਾਂ ਮੁਤਾਬਕ ਉਨ੍ਹਾਂ ਦੀ ਕੁੱਲ ਜਾਇਦਾਦ 2900 ਕਰੋੜ ਰੁਪਏ ਹੈ।
ਫਿਲਮਾਂ ਤੋਂ ਵੀ ਕਰਦੇ ਹਨ ਮੋਟੀ ਕਮਾਈ: ਸਿਰਫ ਫਿਲਮਾਂ ਰਾਹੀਂ ਹੀ ਨਹੀਂ ਬਲਕਿ ਸਲਮਾਨ ਖਾਨ (Salman Khan) ਕੋਲ ਕਮਾਈ ਦੇ ਹੋਰ ਵੀ ਕਈ ਸਰੋਤ ਹਨ। ਇੰਨਾ ਹੀ ਨਹੀਂ ਜੇਕਰ ਸਲਮਾਨ ਦੀਆਂ ਫਿਲਮਾਂ ਦੀ ਫੀਸ ਦੀ ਗੱਲ ਕਰੀਏ ਤਾਂ ਕਿਹਾ ਜਾਂਦਾ ਹੈ ਕਿ ਸਲਮਾਨ ਖਾਨ (Salman Khan) ਇੱਕ ਫਿਲਮ ਲਈ ਮੋਟੀ ਰਕਮ ਲੈਂਦੇ ਹਨ, ਜਿਸ ਵਿੱਚ ਉਨ੍ਹਾਂ ਦੀ ਫੀਸ 100 ਤੋਂ 120 ਕਰੋੜ ਰੁਪਏ ਤੱਕ ਹੁੰਦੀ ਹੈ। ਇੰਨਾ ਹੀ ਨਹੀਂ ਫਿਲਮ ਦੇ ਮੁਨਾਫੇ ‘ਚ 50 ਤੋਂ 70 ਫੀਸਦੀ ਹਿੱਸਾ ਅਦਾਕਾਰ ਦਾ ਵੀ ਹੁੰਦਾ ਹੈ।
ਤੁਹਾਨੂੰ ਦੱਸ ਦੇਈਏ ਕਿ ਸਲਮਾਨ ਖਾਨ ਦੀ ਭਾਰਤ ਵਿੱਚ ਹੀ ਨਹੀਂ ਬਲਕਿ ਭਾਰਤ ਤੋਂ ਬਾਹਰ ਵੀ ਜਾਇਦਾਦ ਹੈ। ਮੁੰਬਈ ਤੋਂ ਇਲਾਵਾ ਸਲਮਾਨ ਖਾਨ ਦਾ ਦੁਬਈ ‘ਚ ਵੀ ਬੰਗਲਾ ਹੈ। ਸਲਮਾਨ ਖਾਨ ਦਾ ਪਨਵੇਲ ‘ਚ 100 ਕਰੋੜ ਰੁਪਏ ਦਾ ਫਾਰਮ ਹਾਊਸ ਵੀ ਹੈ। ਉਥੇ ਹੀ ਜੇਕਰ ਭਾਈਜਾਨ ਦੀ ਕਾਰ ਕਲੈਕਸ਼ਨ ਦੀ ਗੱਲ ਕਰੀਏ ਤਾਂ ਸਲਮਾਨ ਕੋਲ ਇਕ ਤੋਂ ਵਧ ਕੇ ਇਕ ਲਗਜ਼ਰੀ ਕਾਰਾਂ ਹਨ। ਸਲਮਾਨ ਦੀ ਕਾਰ ਕਲੈਕਸ਼ਨ ਵਿੱਚ ਬੁਲੇਟਪਰੂਫ ਨਿਸਾਨ ਪੈਟਰੋਲ ਏਯੂਵੀ, ਲੈਕਸਸ ਐਲਐਕਸ, ਰੇਂਜ ਰੋਵਰ ਐਸਵੀ ਐਲਡਬਲਯੂਬੀ 3.0, ਬੀਐਮਡਬਲਯੂ ਐਕਸ6, ਟੋਇਟਾ ਲੈਂਡ ਕਰੂਜ਼ਰ ਐਲਸੀ200 ਐਸਯੂਵੀ ਸਮੇਤ ਕਈ ਵਾਹਨ ਸ਼ਾਮਲ ਹਨ।