Punjab

Jalandhar : AAP ਆਗੂ ਦੇ ਕਤਲ ‘ਚ ਲੋੜੀਂਦਾ ਗੈਂਗਸਟਰ ਅੰਮ੍ਰਿਤਪਾਲ ਦਾ ਅਹਿਮ ਸਾਥੀ ਗ੍ਰਿਫ਼ਤਾਰ

AAP Leader Sunny Cheema Murder : ਜਲੰਧਰ ਦਿਹਾਤੀ ਪੁਲਿਸ ਨੇ ਇਕ ਵੱਡੀ ਸਫਲਤਾ ਹਾਸਲ ਕਰਦੇ ਹੋਏ  ਨੇਡਾ ਵਿੱਚ ਬੈਠੇ ਗੈਂਗਸਟਰ ਅੰਮ੍ਰਿਤਪਾਲ ਸਿੰਘ ਬਾਠ ਦੇ ਇੱਕ ਅਹਿਮ ਸਾਥੀ ਨੂੰ ਗ੍ਰਿਫ਼ਤਾਰ ਕੀਤਾ ਹੈ। ਜਿਸ ਨੇ ਇਸ ਸਾਲ ਜਨਵਰੀ ‘ਚ ‘ਆਪ’ ਨੇਤਾ ਸੰਨੀ ਚੀਮਾ ਦਾ ਕਤਲ ਕਰਵਾਇਆ ਸੀ। ਫੜੇ ਗਏ ਮੁਲਜ਼ਮ ਦੀ ਪਛਾਣ ਜਗਦੀਪ ਸਿੰਘ ਗਿੱਲ ਉਰਫ਼ ਜਗਦੀਪ ਠੋਲੂ ਵਾਸੀ ਤਰਨਤਾਰਨ ਵਜੋਂ ਹੋਈ ਹੈ। ਮੁਲਜ਼ਮ ਦੇ ਹੋਰ ਸਾਥੀ ਪਹਿਲਾਂ ਹੀ ਤਰਨਤਾਰਨ ‘ਚ ਗ੍ਰਿਫ਼ਤਾਰ ਕੀਤੇ ਜਾ ਚੁੱਕੇ ਹਨ।

ਇਸ਼ਤਿਹਾਰਬਾਜ਼ੀ

ਜਲੰਧਰ ਦਿਹਾਤੀ ਪੁਲਿਸ ਦੇ ਐਸ.ਐਸ.ਪੀ ਹਰਕਮਲਪ੍ਰੀਤ ਸਿੰਘ ਖੱਖ ਨੇ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੁਲਿਸ ਥਾਣਾ ਫਿਲੌਰ ਦੀ ਪੁਲਿਸ ਨੇ ਗੁਪਤ ਸੂਚਨਾ ਦੇ ਅਧਾਰ ‘ਤੇ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਹੈ। ਮੁਲਜ਼ਮ ਐਸਬੀਐਸ ਨਗਰ ਤੋਂ ਤਰਨਤਾਰਨ ਜਾਣ ਦੀ ਤਿਆਰੀ ਕਰ ਰਿਹਾ ਸੀ। ਜਦੋਂ ਫਿਲੌਰ ਥਾਣਾ ਇੰਚਾਰਜ ਸੁਖਦੇਵ ਸਿੰਘ ਨੂੰ ਸੂਚਨਾ ਮਿਲੀ ਤਾਂ ਉਨ੍ਹਾਂ ਤੁਰੰਤ ਜਾਲ ਵਿਛਾ ਕੇ ਮੁਲਜ਼ਮ ਨੂੰ ਕਾਬੂ ਕਰ ਲਿਆ।

ਇਸ਼ਤਿਹਾਰਬਾਜ਼ੀ

ਪੁਲਿਸ ਨੇ ਮੁਲਜ਼ਮਾਂ ਕੋਲੋਂ ਇੱਕ 32 ਬੋਰ ਦਾ ਪਿਸਤੌਲ ਅਤੇ ਕਰੀਬ ਪੰਜ ਕਾਰਤੂਸ ਬਰਾਮਦ ਕੀਤੇ ਹਨ। ਮੁਲਜ਼ਮਾਂ ਕੋਲੋਂ ਇੱਕ ਕਾਰ ਵੀ ਬਰਾਮਦ ਹੋਈ ਹੈ। ਮੁਲਜ਼ਮ ਨੂੰ ਫਿਲੌਰ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। 14 ਫਰਵਰੀ ਨੂੰ ਤਰਨਤਾਰਨ ਵਿੱਚ ਦਰਜ ਐਫਆਈਆਰ ਵਿੱਚ ਮੁਲਜ਼ਮ ਪਹਿਲਾਂ ਹੀ ਲੋੜੀਂਦਾ ਸੀ।

SSP ਖੱਖ ਨੇ ਕਿਹਾ- ਤਰਨਤਾਰਨ ਚੀਮਾ ਕਤਲ ਕਾਂਡ ਦਾ ਮੁਲਜ਼ਮ ਦੋ ਸ਼ੂਟਰਾਂ ਨੂੰ ਵਾਰਦਾਤ ਵਾਲੀ ਥਾਂ ‘ਤੇ ਲੈ ਗਿਆ ਸੀ। ਬਾਠ ਨੇ ਅਪਰਾਧ ਤੋਂ ਬਾਅਦ ਭੱਜਣ ਦੀ ਯੋਜਨਾ ਨੂੰ ਨਿੱਜੀ ਤੌਰ ‘ਤੇ ਨਿਰਦੇਸ਼ਿਤ ਕੀਤਾ ਸੀ। ਆਮ ਆਦਮੀ ਪਾਰਟੀ ਦੇ ਆਗੂ ਸੰਨੀ ਚੀਮਾ ਦਾ ਜਨਵਰੀ 2024 ਵਿੱਚ ਕਤਲ ਕਰ ਦਿੱਤਾ ਗਿਆ ਸੀ। ਕੈਨੇਡਾ ਰਹਿੰਦੇ ਅੰਮ੍ਰਿਤਪਾਲ ਬਾਠ ਦੀ ਪਛਾਣ ਮੁੱਖ ਸਾਜ਼ਿਸ਼ਕਰਤਾ ਵਜੋਂ ਹੋਈ ਹੈ। ਜਾਂਚ ਵਿੱਚ ਇੱਕ ਅੰਤਰਰਾਸ਼ਟਰੀ ਅਪਰਾਧਿਕ ਨੈੱਟਵਰਕ ਦੀ ਸ਼ਮੂਲੀਅਤ ਦਾ ਵੀ ਖੁਲਾਸਾ ਹੋਇਆ ਹੈ। ਇਸ ਐਂਗਲ ਦੀ ਜਾਂਚ ਕੀਤੀ ਜਾ ਰਹੀ ਹੈ।

ਇਸ਼ਤਿਹਾਰਬਾਜ਼ੀ

👉 ਨਿਊਜ਼18 **ਦੀ ਵੈੱਬ ਸਾਈਟ ‘ਤੇ ਦੇਸ਼-ਵਿਦੇਸ਼ ਦੀਆਂ ਤਾਜ਼ਾ ਖ਼ਬਰਾਂ ਦੇਖਣ ਲਈ ਤੁਸੀਂ ਇਸ ਲਿੰਕ https://punjab.news18.com/ ‘**ਤੇ ਕਲਿੱਕ ਕਰ ਸਕਦੇ ਹੋ।

👉 ਹਰ ਵੇਲੇ Update **ਰਹਿਣ ਲਈ ਸਾਨੂੰ Facebook ‘**ਤੇ Like ਕਰੋ।

👉 Live ਖ਼ਬਰਾਂ ਦੇਖਣ ਲਈ ਤੁਸੀਂ ਸਾਡੇ YouTube ਚੈਨਲ ਨੂੰ Subscribe ਕਰੋ।

👉 ਜ਼ਿਲ੍ਹਿਆਂ ਦੀਆਂ ਖ਼ਬਰਾਂ ਦੇਖਣ ਲਈ ਇਸ ਲਿੰਕ ‘ਤੇ https://shorturl.at/npzE4 ਕਲਿੱਕ ਕਰੋ।

ਇਸ਼ਤਿਹਾਰਬਾਜ਼ੀ

Source link

Related Articles

Leave a Reply

Your email address will not be published. Required fields are marked *

Back to top button