If you are also suffering from obesity then follow these diets for quick weight loss Health js – News18 ਪੰਜਾਬੀ

ਜਤਿੰਦਰ ਮੋਹਨ
ਪਠਾਨਕੋਟ: ਸ਼ਰੀਰ ਨੂੰ ਸਹੀ ਆਕਾਰ ਵਿਚ ਰਹਿਣ ਦੇ ਲਈ ਅਸੀਂ ਕਿਸੇ ਵੀ ਖੁਰਾਕ (Diet) ਦਾ ਅੰਨ੍ਹੇਵਾਹ ਪਾਲਣ ਕਰਨਾ ਸ਼ੁਰੂ ਕਰ ਦਿੰਦੇ ਹਾਂ। ਡਾਕਟਰ ਦੀ ਸਲਾਹ ਲਏ ਬਿਨਾਂ, ਉਹ ਆਪਣੇ ਭੋਜਨ ਦਾ ਸੇਵਨ ਘੱਟ ਕਰ ਦਿੰਦੇ ਹਨ ਜਾਂ ਖਾਣਾ ਛੱਡਣਾ ਸ਼ੁਰੂ ਕਰ ਦਿੰਦੇ ਹਨ। ਸੋਚਦੇ ਹਾਂ ਕਿ ਅਜਿਹਾ ਕਰਨ ਨਾਲ ਸਾਡਾ ਭਾਰ ਜਲਦੀ ਘਟ ਜਾਵੇਗਾ ਪਰ ਕਈ ਵਾਰ ਸਾਨੂੰ ਇਸ ਦਾ ਨਤੀਜਾ ਵੀ ਭੁਗਤਣਾ ਪੈਂਦਾ ਹੈ। ਖਾਣਾ ਛੱਡਣ ਨਾਲ ਤੁਹਾਡਾ ਸਰੀਰ ਅੰਦਰੋਂ ਕਮਜ਼ੋਰ ਹੋ ਜਾਂਦਾ ਹੈ ਅਤੇ ਬੀਮਾਰ ਹੋਣ ਦਾ ਖ਼ਤਰਾ ਵੱਧ ਜਾਂਦਾ ਹੈ।ਇਸ ਤੋਂ ਇਲਾਵਾ ਲੰਬੇ ਸਮੇਂ ਤੱਕ ਭੁੱਖੇ ਰਹਿਣ ਨਾਲ ਪਾਚਨ ਕਿਰਿਆ ਨੂੰ ਵੀ ਨੁਕਸਾਨ ਪਹੁੰਚਦਾ ਹੈ। ਇਸ ਲਈ, ਸਾਨੂੰ ਆਪਣਾ ਭਾਰ ਘਟਾਉਣ ਲਈ ਆਪਣੀ ਖੁਰਾਕ ਵਿੱਚ ਕੁਝ ਸੁਧਾਰ ਕਰਨ ਦੀ ਲੋੜ ਹੈ।
ਇਹ ਵੀ ਪੜ੍ਹੋ:
1000 ਕਿਸਾਨ ਹੀ ਜਾਣਗੇ ਮੰਗ-ਪੱਤਰ ਸੌਂਪਣ… ਚੰਡੀਗੜ੍ਹ ਪ੍ਰਸ਼ਾਸ਼ਨ ਅਤੇ ਕਿਸਾਨਾਂ ਵਿਚਾਲੇ ਬਣੀ ਸਹਿਮਤੀ
ਸੁੱਕੇ ਮੇਵਿਆਂ ਵਿੱਚ ਫਾਈਬਰ (Fiber) ਪਾਇਆ ਜਾਂਦਾ ਹੈ, ਜੋ ਪੇਟ ਨੂੰ ਲੰਬੇ ਸਮੇਂ ਤੱਕ ਭਰਿਆ ਰੱਖਦਾ ਹੈ। ਇਸ ਤੋਂ ਇਲਾਵਾ, ਇਹ ਪ੍ਰੋਟੀਨ ਦਾ ਵੀ ਵਧੀਆ ਸਰੋਤ ਹਨ, ਜੋ ਭੁੱਖ ਦੇ ਹਾਰਮੋਨਸ (hormones) ਨੂੰ ਨਿਯੰਤਰਿਤ ਕਰਦਾ ਹੈ। ਇਸ ਲਈ ਇਨ੍ਹਾਂ ਨੂੰ ਖਾਣ ਨਾਲ ਤੁਹਾਨੂੰ ਜਲਦੀ ਭੁੱਖ ਨਹੀਂ ਲੱਗਦੀ ਅਤੇ ਸਰੀਰ ਨੂੰ ਪੋਸ਼ਣ ਵੀ ਮਿਲਦਾ ਹੈ।
ਬਰੋਕਲੀ ਫਾਈਬਰ ਦਾ ਇੱਕ ਵਧੀਆ ਸਰੋਤ ਹੈ। ਇਸ ਤੋਂ ਇਲਾਵਾ ਇਸ ਵਿਚ ਕੈਲੋਰੀ ਵੀ ਘੱਟ ਹੁੰਦੀ ਹੈ। ਇਸ ਲਈ, ਬਰੋਕਲੀ ਭਾਰ ਘਟਾਉਣ ਵਿੱਚ ਬਹੁਤ ਮਦਦਗਾਰ ਹੋ ਸਕਦੀ ਹੈ। ਇਸ ਵਿੱਚ ਐਂਟੀ-ਆਕਸੀਡੈਂਟ (Anti-oxidant) ਅਤੇ ਕਈ ਵਿਟਾਮਿਨ (vitamins) ਅਤੇ ਖਣਿਜ ਵੀ ਪਾਏ ਜਾਂਦੇ ਹਨ, ਜੋ ਸਿਹਤਮੰਦ ਰਹਿਣ ਲਈ ਬਹੁਤ ਫਾਇਦੇਮੰਦ ਹੁੰਦੇ ਹਨ।
ਬੀਨਜ਼ ਵਿੱਚ ਫਾਈਬਰ ਦੀ ਮਾਤਰਾ ਵੀ ਜ਼ਿਆਦਾ ਹੁੰਦੀ ਹੈ ਅਤੇ ਇਨ੍ਹਾਂ ਨੂੰ ਖਾਣ ਨਾਲ ਪ੍ਰੋਟੀਨ ਦੀ ਵੀ ਚੰਗੀ ਮਾਤਰਾ ਮਿਲਦੀ ਹੈ। ਇੰਨਾ ਹੀ ਨਹੀਂ ਬੀਨਜ਼ ਹੌਲੀ-ਹੌਲੀ ਪਚ ਜਾਂਦੀ ਹੈ, ਜਿਸ ਕਾਰਨ ਪੇਟ ਲੰਬੇ ਸਮੇਂ ਤੱਕ ਭਰਿਆ ਰਹਿੰਦਾ ਹੈ ਅਤੇ ਖਾਣ ਦੀ ਲਾਲਸਾ ਨਹੀਂ ਰਹਿੰਦੀ। ਇਸ ਲਈ ਭਾਰ ਘਟਾਉਣ ਲਈ ਬੀਨਜ਼ ਨੂੰ ਡਾਈਟ ਵਿੱਚ ਸ਼ਾਮਲ ਕਰਨਾ ਫਾਇਦੇਮੰਦ ਹੁੰਦਾ ਹੈ।