ਨਿਰਦੇਸ਼ਕ ਅਤੇ ਮਸ਼ਹੂਰ ਅਦਾਕਾਰਾ ਵਿੱਚ ਹੋਈ ਸੀ ਹੱਥੋਪਾਈ, Video ਹੋਈ ਵਾਇਰਲ

ਬਾਲੀਵੁੱਡ ਵਿੱਚ ਕਾਸਟਿੰਗ ਕਾਊਚ ਦਾ ਸਿਲਸਿਲਾ ਕਾਫੀ ਪੁਰਾਣਾ ਹੈ। ਕਈ ਅਜਿਹੇ ਮਾਮਲੇ ਸਮੇਂ ਸਮੇਂ ਉੱਤੇ ਸਾਹਮਣੇ ਆਉਂਦੇ ਰਹਿੰਦੇ ਹਨ। ਅਜਿਹਾ ਹੀ ਇੱਕ ਮਾਮਲਾ ਨਿਰਦੇਸ਼ਕ ਸਚਿੰਦਰ ਸ਼ਰਮਾ (Sachindra Sharma) ਦਾ ਹੈ। ਸਾਲ 2014 ਦਾ ਇੱਕ ਵੀਡੀਓ ਹੁਣ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਅਦਾਕਾਰਾ ਮਨੀਸ਼ਾ ਨਿਰਦੇਸ਼ਕ ਸਚਿੰਦਰ ਸ਼ਰਮਾ ਨੂੰ ਸਟੇਜ ਉੱਤੇ ਥੱਪੜ ਮਾਰਦੀ ਨਜ਼ਰ ਆ ਰਹੀ ਹੈ।
ਆਓ ਜਾਣਦੇ ਹਾਂ ਕਿ ਕੀ ਸੀ ਪੁਰਾ ਮਾਮਲਾ। ਮਸ਼ਹੂਰ ਬਾਲੀਵੁੱਡ ਨਿਰਦੇਸ਼ਕ ਸਚਿੰਦਰ ਸ਼ਰਮਾ ਦੀ ਫਿਲਮ ‘ਮੁੰਬਈ ਕੈਨ ਡਾਂਸ ਸਾਲਾ’ ਦੇ ਮਿਊਜ਼ਿਕ ਲਾਂਚ ਦੌਰਾਨ ਅਦਾਕਾਰਾ ਮਨੀਸ਼ਾ ਨੇ ਨਿਰਦੇਸ਼ਕ ‘ਤੇ ਕਾਸਟਿੰਗ ਕਾਊਚ ਦਾ ਦੋਸ਼ ਲਗਾਇਆ ਸੀ। ਮਨੀਸ਼ਾ ਨੇ ਫਿਲਮ ਨਿਰਦੇਸ਼ਕ ਖਿਲਾਫ ਸਾਂਤਾ ਕਰੂਜ਼ ਥਾਣੇ ‘ਚ ਕੁੱਟਮਾਰ ਅਤੇ ਛੇੜਛਾੜ ਦੀ ਸ਼ਿਕਾਇਤ ਵੀ ਦਰਜ ਕਰਵਾਈ ਸੀ।
ਇਸ਼ਤਿਹਾਰਬਾਜ਼ੀਬਾਅਦ ਵਿੱਚ ਇਸ ਮਾਮਲੇ ਦੀ ਪੁਲਿਸ ਵੱਲੋਂ ਜਾਂਚ ਵੀ ਕੀਤੀ ਗਈ ਸੀ। ਪਰ ਹੁਣ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਜਿਸਮ ਫਿਲਮ ਦੇ ਮਿਊਜ਼ਿਕ ਲਾਂਚ ‘ਤੇ ਬਾਲੀਵੁੱਡ ਅਭਿਨੇਤਰੀ ਮਨੀਸ਼ਾ ਨੇ ਫਿਲਮ ਨਿਰਦੇਸ਼ਕ ਸਚਿੰਦਰ ਸ਼ਰਮਾ ਨੂੰ ਥੱਪੜ ਮਾਰਿਆ ਸੀ ਅਤੇ ਉਨ੍ਹਾਂ ‘ਤੇ ਕਾਸਟਿੰਗ ਕਾਊਚ ਦਾ ਦੋਸ਼ ਲਗਾਇਆ ਸੀ। ਉਸ ਨੇ ਇਹ ਵੀ ਕਿਹਾ ਕਿ ਡਾਇਰੈਕਟ “ਮੇਰੇ ‘ਤੇ ਬੁਰੀ ਨਜ਼ਰ ਰੱਖਦਾ ਸੀ ਅਤੇ ਮੈਨੂੰ ਦੋ-ਤਿੰਨ ਵਾਰ ਕੰਪ੍ਰੋਮਾਈਜ਼ ਕਰਨ ਲਈ ਵੀ ਕਿਹਾ ਸੀ।”
ਇਸ਼ਤਿਹਾਰਬਾਜ਼ੀਮਨੀਸ਼ਾ ਨੇ ਇਹ ਵੀ ਕਿਹਾ ਕਿ “ਉਸ ਨੇ ਮੈਨੂੰ ਸਾਫ਼-ਸਾਫ਼ ਕਿਹਾ ਕਿ ਜੇਕਰ ਤੂੰ ਮੇਰੇ ਨਾਲ ਸਮਝੌਤਾ ਕੀਤਾ ਹੁੰਦਾ, ਜੇਕਰ ਤੂੰ ਮੇਰੇ ਨਾਲ ਸੌਂਦੀ ਤਾਂ ਅੱਜ ਤੂੰ ਰਾਖੀ ਸਾਵੰਤ (Rakhi Sawant) ਦੀ ਥਾਂ ‘ਤੇ ਹੁੰਦੀ। ਉਸ ਨੇ ਕਈ ਵਾਰ ਮੇਰਾ ਹੱਥ ਫੜਨ ਦੀ ਕੋਸ਼ਿਸ਼ ਵੀ ਕੀਤੀ ਅਤੇ ਮੈਨੂੰ ਮਾਰਿਆ। ” ਪਰ ਹੈਰਾਨੀ ਦੀ ਗੱਲ ਇਹ ਹੈ ਕਿ ਡਰਾਮਾ ਕੁਈਨ ਵਜੋਂ ਜਾਣੀ ਜਾਂਦੀ ਰਾਖੀ ਸਾਵੰਤ ਨੇ ਇਸ ਫ਼ਿਲਮ ਵਿੱਚ ਸਿਰਫ਼ ਇੱਕ ਆਈਟਮ ਨੰਬਰ ਕੀਤਾ ਸੀ। ਇਸ ‘ਤੇ ਰਾਖੀ ਸਾਵੰਤ ਨੇ ਕਿਹਾ ਸੀ ਕਿ ਜਦੋਂ ਮੈਂ ਸਟੇਜ ‘ਤੇ ਸੀ ਤਾਂ ਮਨੀਸ਼ਾ ਨੂੰ ਬਹੁਤ ਗੁੱਸਾ ਆਇਆ ਅਤੇ ਮੈਨੂੰ ਵੀ ਪਤਾ ਸੀ ਕਿ ਉਸ ਨਾਲ ਕੀ ਹੋਇਆ ਸੀ। ਉਸ ਨੇ ਮੈਨੂੰ ਕਾਸਟਿੰਗ ਕਾਊਚ ਬਾਰੇ ਪਹਿਲਾਂ ਹੀ ਸਭ ਕੁਝ ਦੱਸ ਦਿੱਤਾ ਸੀ।
ਇਸ਼ਤਿਹਾਰਬਾਜ਼ੀ
- First Published :