Reduced price of CMF Phone 1 with the most different look, know how much discount is available – News18 ਪੰਜਾਬੀ

ਅੱਜ ਦੇ ਦੌਰ ਵਿਚ ਸਮਾਰਟਫੋਨ ਸਾਡੀ ਪਹਿਲੀ ਲੋੜ ਬਣ ਗਿਆ ਹੈ। ਇੰਟਰਨੈੱਟ ਦੇ ਇਸ ਯੁੱਗ ਵਿਚ ਸਮਾਰਟਫੋਨ ਤੋਂ ਬਿਨਾਂ ਗੁਜ਼ਾਰਾ ਨਹੀਂ ਹੈ। ਮੋਬਾਇਲ ਕੰਪਨੀਆਂ ਆਏ ਦਿਨ ਸਮਾਰਟਫੋਨਾਂ ਦੇ ਫੀਚਰ ਅੱਪਡੇਟ ਕਰ ਰਹੀਆਂ ਹਨ। ਮਾਰਕਿਟ ਵਿਚ ਨਵੇਂ ਤੋਂ ਨਵੇਂ ਫੀਚਰਾਂ ਵਾਲੇ ਸਮਾਟਰ ਫੋਨ ਆ ਗਏ ਹਨ। CMF Phone 1 ਵਿਚ ਇਸ ਦਾ ਕਵਰ ਇੰਟਰਚੇਂਜ ਕਰਨ ਦੀ ਸੁਵਿਧਾ ਹੈ। ਹੁਣ ਇਸ ਫੋਨ ਉੱਤੇ 3 ਹਾਜ਼ਾਰ ਰੁਪਏ ਦੀ ਛੋਟ ਮਿਲ ਰਹੀ ਹੈ।
ਦਰਅਸਲ ਈ-ਕਾਮਰਸ ਵੈੱਬਸਾਈਟ ‘ਤੇ ਫੈਸਟੀਵਲ ਸੇਲਾਂ ਸ਼ੁਰੂ ਹੋ ਰਹੀਆਂ ਹਨ। ਜਿਸ ਕਰਕੇ ਵੱਖ-ਵੱਖ ਤਰ੍ਹਾਂ ਦੇ ਸਮਾਨ ਉੱਤੇ ਚੰਗਾ ਡਿਸਕਾਊਂਟ ਮਿਲ ਰਿਹਾ ਹੈ। ਇਸਦੇ ਨਾਲ ਹੋ ਸਮਾਰਟਫੋਨਾਂ ਉੱਤੇ ਵੀ ਚੰਗੇ ਆਫਰ ਮਿਲ ਰਹੇ ਹਨ। ਫਲਿੱਪਕਾਰਟ ਦੀ ਗੱਲ ਕਰੀਏ ਤਾਂ ਫੋਨ ਦੇ ਸਾਰੇ ਆਫਰਸ ਦਾ ਅਜੇ ਤੱਕ ਖੁਲਾਸਾ ਨਹੀਂ ਕੀਤਾ ਗਿਆ ਹੈ। ਪਰ ਕੁਝ ਸਮਾਰਟਫੋਨ ਮਾਡਲਾਂ ਦੇ ਆਫਰ ਬਾਰੇ ਜਾਣਕਾਰੀ ਮਿਲੀ ਹੈ।
CMF Phone 1 ਉੱਤੇ ਆਫਰ
ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਫੈਸਟੀਵਲ ਸੇਲ ਵਿਚ CMF Phone 1 ਸਿਰਫ 12,999 ਰੁਪਏ ਵਿਚ ਉਪਲਬਧ ਕਰਵਾਇਆ ਜਾਵੇਗਾ। ਇਸ ਫੋਨ ਨੂੰ ਭਾਰਤ ਵਿਚ 15,999 ਰੁਪਏ ਦੀ ਸ਼ੁਰੂਆਤੀ ਕੀਮਤ ਵਿਚ ਲਾਂਚ ਕੀਤਾ ਸੀ। ਇਸ ਦਾ ਮਤਲਬ ਹੈ ਕਿ ਇਸ ਸਮਾਰਟਫੋਨਤ ਉਤੇ ਤੁਸੀਂ 3,000 ਰੁਪਏ ਦੀ ਛੋਟ ਪ੍ਰਾਪਤ ਕਰ ਸਕਦੇ ਹੋ। ਇਸ ਸਮਾਰਟਫੋਨ ਨੂੰ ਪਹਿਲਾਂ ਹੀ ਬਜਟ ਸੈਗਮੈਂਟ ਵਿਚ ਪੇਸ਼ ਕੀਤਾ ਗਿਆ ਸੀ ਅਤੇ ਇੰਨੀ ਵੱਡੀ ਛੋਟ ਮਿਲਣ ਨਾਲ ਗਾਹਕ ਕਾਫੀ ਖੁਸ਼ ਹੋ ਸਕਦੇ ਹਨ।
CMF Phone 1 ਦੇ ਫੀਚਰ
CMF Phone 1 ਦੀ ਸਭ ਤੋਂ ਖਾਸ ਗੱਲ ਇਸ ਦਾ ਇੰਟਰਚੇਂਜ ਹੋਣ ਵਾਲਾ ਕਵਰ ਹੈ। CMF ਨੇ ਇੱਕ ਪੇਚ-ਇਸ਼ ਡਿਜ਼ਾਇਨ ਦੀ ਚੋਣ ਕੀਤੀ ਹੈ ਜਿਸਦਾ ਮਤਲਬ ਹੈ ਕਿ ਤੁਸੀਂ ਬੰਡਲ ਕੀਤੇ ਸਕ੍ਰੂਡ੍ਰਾਈਵਰ ਦੀ ਵਰਤੋਂ ਕਰ ਸਕਦੇ ਹੋ ਅਤੇ ਪੈਨਲ ਨੂੰ ਹਟਾ ਸਕਦੇ ਹੋ ਅਤੇ ਇਸਨੂੰ ਨਵੇਂ ਸਿਰਿਓ ਅੱਪਗਰੇਡ ਦੇ ਸਕਦੇ ਹੋ। ਇਸ ਸਮਾਰਟਫੋਨ ਦਾ ਕਵਰ ਚਾਰ ਰੰਗਾਂ ਸੰਤਰੀ, ਨੀਲਾ, ਹਰਾ ਅਤੇ ਕਾਲੇ ਰੰਗ ਦਾ ਹੈ। ਇਸਦੇ ਨਾਲ ਹੀ ਦੱਸ ਦੇਈਏ ਕਿ ਇਸ ਸਮਾਰਟਫੋਨ ਦਾ ਡਿਜ਼ਾਈਨ ਵੀ ਦੂਜੇ ਫੋਨਾਂ ਤੋਂ ਵੱਖਰਾ ਦਿਖਾਈ ਦਿੰਦਾ ਹੈ।
ਕੈਮਰੇ ਦੀ ਗੱਲ ਕਰੀਏ ਤਾਂ CMF Phone 1 ਸੋਨੀ ਸੈਂਸਰ ਦੇ ਨਾਲ 50 ਮੈਗਾਪਿਕਸਲ ਦੇ ਪ੍ਰਾਇਮਰੀ ਕੈਮਰੇ ਨਾਲ ਆਉਂਦਾ ਹੈ। ਇਸ ਵਿੱਚ 2x ਜ਼ੂਮ ਵਾਲਾ ਪੋਰਟਰੇਟ ਸੈਂਸਰ ਵੀ ਹੈ। ਇਸਦੇ ਨਾਲ ਹੀ ਇਸ ਸਮਾਰਟਫੋਨ ਦੇ ਫਰੰਟ ਵਿਚ 16 ਮੈਗਾਪਿਕਸਲ ਦਾ ਸੈਲਫੀ ਕੈਮਰਾ ਮੌਜੂਦ ਹੈ।
ਜ਼ਿਕਰਯੋਗ ਹੈ ਕਿ CMF Phone 1 ਵਿਚ 8GB ਤੱਕ ਦੀ ਰੈਮ ਹੈ, ਜਿਸਨੂੰ ਕਿ 16 GB ਤੱਕ ਵਧਾਇਆ ਜਾ ਸਕਦਾ ਹੈ। । ਇਹ octa-core MediaTek Dimensity 7300 5G ਪ੍ਰੋਸੈਸਰ ‘ਤੇ ਚੱਲਦਾ ਹੈ। ਪਾਵਰ ਦੇ ਲਈ, ਇਸ ਵਿੱਚ 5,000mAh ਦੀ ਬੈਟਰੀ ਦਿੱਤੀ ਗਈ ਹੈ, ਜੋ 33W ਫਾਸਟ ਚਾਰਜਿੰਗ ਅਤੇ 5W ਰਿਵਰਸ ਵਾਇਰਡ ਚਾਰਜਿੰਗ ਨੂੰ ਸਪੋਰਟ ਕਰਦੀ ਹੈ।