2025 ਵਿੱਚ ਸਿਰਫ 7 ਮਹੀਨੇ ਕੰਮ ਕਰਨਾ ਪਵੇਗਾ ਕੰਮ ! ਆ ਗਿਆ ਛੁੱਟੀਆਂ ਦਾ ਕੈਲੰਡਰ… – News18 ਪੰਜਾਬੀ

ਹਰਿਆਣਾ ਸਰਕਾਰ ਨੇ ਸਾਲ 2025 ਲਈ ਛੁੱਟੀਆਂ ਦਾ ਕੈਲੰਡਰ ਜਾਰੀ ਕਰ ਦਿੱਤਾ ਹੈ। ਇਸ ਕੈਲੰਡਰ ਵਿੱਚ ਕੁੱਲ 56 ਛੁੱਟੀਆਂ ਦਿੱਤੀਆਂ ਗਈਆਂ ਹਨ, ਜਿਸ ਵਿੱਚ 25 ਗਜ਼ਟਿਡ ਛੁੱਟੀਆਂ ਦੇ ਨਾਲ-ਨਾਲ 9 ਪਬਲਿਕ , 14 ਪਾਬੰਦੀਸ਼ੁਦਾ ਛੁੱਟੀਆਂ ਸ਼ਾਮਲ ਹਨ। ਇਨ੍ਹਾਂ ਸਾਰੀਆਂ ਛੁੱਟੀਆਂ ਦਾ ਸ਼ਡਿਊਲ ਵੀ ਜਾਰੀ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ 104 ਹੋਰ ਦਿਨਾਂ ਦੀ ਵੀ ਛੁੱਟੀ ਮਿਲੇਗੀ, ਜਿਸ ਵਿੱਚ 52 ਸ਼ਨੀਵਾਰ ਅਤੇ 52 ਐਤਵਾਰ ਸ਼ਾਮਲ ਹਨ।
ਕਿਸ-ਕਿਸ ਤਰੀਕ ਨੂੰ ਹੈ ਛੁੱਟੀ ?
ਹਰਿਆਣਾ ਸਰਕਾਰ ਦੇ ਕੈਲੰਡਰ ਅਨੁਸਾਰ 6 ਜਨਵਰੀ, 12 ਫਰਵਰੀ, 26 ਫਰਵਰੀ, 14 ਮਾਰਚ, 31 ਮਾਰਚ, 10 ਅਪ੍ਰੈਲ, 14 ਅਪ੍ਰੈਲ, 29 ਅਪ੍ਰੈਲ, 30 ਅਪ੍ਰੈਲ, 29 ਮਈ, 11 ਜੂਨ, 31 ਜੁਲਾਈ, 15 ਅਗਸਤ, 22 ਸਤੰਬਰ, 23 ਸਤੰਬਰ ਨੂੰ 2 ਅਕਤੂਬਰ, 7 ਅਕਤੂਬਰ, 20 ਅਕਤੂਬਰ, 22 ਅਕਤੂਬਰ, 5 ਨਵੰਬਰ ਅਤੇ 25 ਦਸੰਬਰ ਨੂੰ ਛੁੱਟੀਆਂ ਹੋਣਗੀਆਂ। ਇਸ ਤੋਂ ਇਲਾਵਾ ਚਾਰ ਸਰਕਾਰੀ ਅਜਿਹੀਆਂ ਛੁੱਟੀਆਂ ਹਨ ਜਿਸ ਦਿਨ ਐਤਵਾਰ ਪੈਂਦਾ ਹੈ। ਇਨ੍ਹਾਂ ਵਿੱਚ ਗਣਤੰਤਰ ਦਿਵਸ, ਬਸੰਤ ਪੰਚਮੀ, ਸ਼ਹੀਦੀ ਦਿਵਸ ਅਤੇ ਰਾਮ ਨੌਮੀ ਸ਼ਾਮਲ ਹਨ।