ਸਮੁੰਦਰ ‘ਚ ਪ੍ਰੇਮਿਕਾ ਸਣੇ ਮਸਤੀ ਕਰ ਰਹੇ ਮਸ਼ਹੂਰ ਯੂਟਿਊਬਰ ਨਾਲ ਵੱਡਾ ਹਾਦਸਾ…

ਕਈ ਵਾਰੀ ਮੌਜ-ਮਸਤੀ ਘਾਤਕ ਸਾਬਤ ਹੁੰਦੀ ਹੈ। ‘BeerBiceps’ ਦੇ ਨਾਂ ਨਾਲ ਮਸ਼ਹੂਰ ਯੂਟਿਊਬਰ ਰਣਵੀਰ ਇਲਾਹਾਬਾਦੀਆ (ranveer allahbadia) ਸਮੁੰਦਰ ਵਿੱਚ ਡੁਬਦੇ-ਡੁਬਦੇ ਬਚਿਆ। ਉਸ ਦੀ ਪ੍ਰੇਮਿਕਾ ਵੀ ਉਸ ਦੇ ਨਾਲ ਸਮੁੰਦਰ ਵਿੱਚ ਸੀ, ਪਰ ਆਖਰੀ ਸਮੇਂ ‘ਤੇ ਇਕ ਆਈਪੀਐਸ ਅਧਿਕਾਰੀ ਨੇ ਉਨ੍ਹਾਂ ਦੀ ਜਾਨ ਬਚਾ ਲਈ। ਦਰਅਸਲ, ਯੂਟਿਊਬਰ ਰਣਵੀਰ ਇਲਾਹਾਬਾਦੀਆ ਨੇ ਦੱਸਿਆ ਕਿ ਉਹ ਗੋਆ ਦੇ ਬੀਚ ‘ਤੇ ਤੈਰਾਕੀ ਕਰਦੇ ਸਮੇਂ ਡੁੱਬਣ ਤੋਂ ਬਚ ਗਿਆ। ਉਸ ਨੂੰ ਇਕ ਆਈਪੀਐਸ ਅਧਿਕਾਰੀ ਨੇ ਬਚਾਇਆ।
ਯੂਟਿਊਬਰ ਰਣਵੀਰ ਇਲਾਹਾਬਾਦੀਆ ਨੇ ਬੁੱਧਵਾਰ ਨੂੰ ਇੱਕ ਇੰਸਟਾਗ੍ਰਾਮ ਪੋਸਟ ਵਿੱਚ ਆਪਣੇ ਨਾਲ ਬੀਤੀ ਸਾਂਝੀ ਕੀਤੀ। ਉਸ ਨੇ ਦੱਸਿਆ ਕਿ ਉਹ ਆਪਣੀ ਪ੍ਰੇਮਿਕਾ ਨਾਲ ਸਮੁੰਦਰ ਵਿੱਚ ਤੈਰਾਕੀ ਕਰ ਰਿਹਾ ਸੀ, ਜਦੋਂ ਉਹ ਪਾਣੀ ਵਿੱਚ ਰੁੜ੍ਹਨ ਲੱਗੇ। ਕ੍ਰਿਸਮਸ ਵਾਲੇ ਦਿਨ ਆਪਣੇ ਇੰਸਟਾਗ੍ਰਾਮ ਪੋਸਟ ‘ਚ ਰਣਵੀਰ ਨੇ ਕਿਹਾ, ‘ਹੁਣ ਅਸੀਂ ਦੋਵੇਂ ਬਿਲਕੁਲ ਠੀਕ ਹਾਂ। ਪਰ ਕੱਲ੍ਹ ਸ਼ਾਮ 6:00 ਵਜੇ ਦੇ ਕਰੀਬ, ਮੈਂ ਅਤੇ ਮੇਰੀ ਪ੍ਰੇਮਿਕਾ ਇੱਕ ਮੁਸ਼ਕਲ ਸਥਿਤੀ ਤੋਂ ਬਚ ਗਏ।
ਰਣਵੀਰ ਇਲਾਹਾਬਾਦੀਆ ਨੇ ਦੱਸਿਆ ਕਿ ਉਨ੍ਹਾਂ ਨੂੰ ਬਚਪਨ ਤੋਂ ਹੀ ਸਮੁੰਦਰ ‘ਚ ਤੈਰਾਕੀ ਕਰਨਾ ਪਸੰਦ ਹੈ। 24 ਦਸੰਬਰ ਨੂੰ ਉਹ ਗੋਆ ‘ਚ ਆਪਣੀ ਪ੍ਰੇਮਿਕਾ ਨਾਲ ਸਮੁੰਦਰ ‘ਚ ਤੈਰਾਕੀ ਕਰ ਰਿਹਾ ਸੀ, ਜਦੋਂ ਉਹ ਪਾਣੀ ਦੇ ਵਹਾਅ ਵਿਚ ਰੁੜ੍ਹ ਗਿਆ। ਯੂਟਿਊਬਰ ਨੇ ਦੱਸਿਆ ਕਿ ਦੋਵਾਂ ਨੇ ਪੰਜ ਤੋਂ ਦਸ ਮਿੰਟ ਤੱਕ ਸੰਘਰਸ਼ ਕੀਤਾ। ਖੁਸ਼ਕਿਸਮਤੀ ਨਾਲ, ਨੇੜੇ ਤੈਰ ਰਹੇ ਇੱਕ ਪਰਿਵਾਰ ਨੇ ਆਵਾਜ਼ ਸੁਣੀ ਅਤੇ ਉਨ੍ਹਾਂ ਨੂੰ ਬਚਾ ਲਿਆ।
ਯੂਟਿਊਬਰ ਨੇ ਦੱਸਿਆ ਕਿ ਇੱਕ ਸਮਾਂ ਅਜਿਹਾ ਆਇਆ ਜਦੋਂ ਬਹੁਤ ਸਾਰਾ ਪਾਣੀ ਮੇਰੇ ਅੰਦਰ ਚਲਾ ਗਿਆ ਅਤੇ ਮੈਂ ਹੋਸ਼ ਗੁਆ ਬੈਠਾ। ਉਦੋਂ ਮੈਂ ਮਦਦ ਲਈ ਚੀਕਿਆ।” ਉਸ ਨੇ ਕਿਹਾ, ‘ਆਈਪੀਐਸ ਅਧਿਕਾਰੀ ਅਤੇ ਉਸ ਦੀ ਆਈਆਰਐਸ ਪਤਨੀ ਅਤੇ ਉਸ ਦੇ ਪਰਿਵਾਰ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਨੂੰ ਦੋਵਾਂ ਨੂੰ ਬਚਾਇਆ।’