Entertainment

ਭਲਕੇ ਰੀਲੀਜ਼ ਹੋਵੇਗਾ ਜਸਬੀਰ ਜੱਸੀ ਦਾ ਧਾਰਮਿਕ ਗੀਤ ‘ਗੁਰੂ ਮਾਨਿਓ ਗ੍ਰੰਥ’, ਪਹਿਲੀ ਵਾਰ ਇਕੱਠੇ ਨਜ਼ਰ ਆਉਣਗੇ 5 ਗਾਇਕ

ਪੰਜਾਬੀ ਸੰਗੀਤ ਦੇ ਪ੍ਰਸਿੱਧ ਗਾਇਕ ਜਸਬੀਰ ਜੱਸੀ ਅਤੇ ਭਾਈ ਹਰਜਿੰਦਰ ਸਿੰਘ ਤੋਂ ਇਲਾਵਾ ਹਰਭਜਨ ਮਾਨ, ਕੁਲਵਿੰਦਰ ਬਿੱਲਾ, ਬੀਰ ਸਿੰਘ ਅਤੇ ਸ਼ਿਵਜੋਤ ਜਿਹੇ ਵੱਡੇ ਗਾਇਕ ਇੱਕ ਵਿਸ਼ੇਸ਼ ਧਾਰਮਿਕ ਗੀਤ ‘ਗੁਰੂ ਮਾਨਿਓ ਗ੍ਰੰਥ’ ‘ਚ ਪਹਿਲੀ ਵਾਰ ਇਕੱਠੇ ਨਜ਼ਰ ਆ ਰਹੇ ਹਨ। ਇਨ੍ਹਾਂ ਵੱਲੋਂ ਗਿਆ ਇਹ ਗਾਣਾ ਭਲਕੇ ਵੱਖੋ-ਵੱਖ ਪਲੇਟਫ਼ਾਰਮ ‘ਤੇ ਰੀਲੀਜ਼ ਹੋਣ ਜਾ ਰਿਹਾ ਹੈ।

ਇਸ਼ਤਿਹਾਰਬਾਜ਼ੀ

‘ਮਿਊਜ਼ਿਕ ਅੰਪਾਇਰ’ ਵੱਲੋਂ ਮਨ ਨੂੰ ਮੋਹ ਲੈਣ ਵਾਲੇ ਸੰਗੀਤ ਨਾਲ ਇਸ ਧਾਰਮਿਕ ਗੀਤ ਦੇ ਬੋਲਾਂ ਦੀ ਰਚਨਾ ਕਵਿੰਦਰ ਚਾਂਦ ਦੇ ਵੱਲੋਂ ਕੀਤੀ ਗਈ ਹੈ, ਜਦਕਿ ਕੰਪੋਜੀਸ਼ਨ ਦੀ ਸਿਰਜਨਾ ਜਸਬੀਰ ਜੱਸੀ ਦੇ ਵੱਲੋਂ ਕੀਤੀ ਗਈ ਹੈ, ਜਿੰਨ੍ਹਾਂ ਦੀ ਸੰਗੀਤਕ ਟੀਮ ਅਨੁਸਾਰ ਰੂਹਾਨੀਅਤ ਰੰਗਾਂ ਵਿੱਚ ਰੰਗਿਆ ਇਹ ਧਾਰਮਿਕ ਗੀਤ ਪੰਜਾਬੀ ਅਤੇ ਧਾਰਮਿਕ ਸੰਗੀਤ ਜਗਤ ਵਿੱਚ ਹਵਾ ਦੇ ਇੱਕ ਤਾਜ਼ਾ ਬੁੱਲੇ ਦਾ ਇਜ਼ਹਾਰ ਅਤੇ ਅਹਿਸਾਸ ਸੁਣਨ ਅਤੇ ਵੇਖਣ ਵਾਲਿਆਂ ਨੂੰ ਕਰਵਾਏਗਾ, ਜਿਸ ਨੂੰ ਇਸ ਦਾ ਹਿੱਸਾ ਬਣੇ ਸਾਰੇ ਗਾਇਕਾਂ ਵੱਲੋਂ ਸ਼ਿੱਦਤ ਨਾਲ ਗਾਇਆ ਗਿਆ ਹੈ।

ਇਸ਼ਤਿਹਾਰਬਾਜ਼ੀ

‘ਜੇਜੇ ਮਿਊਜ਼ਿਕ’ ਅਤੇ ‘ਮਨਪ੍ਰੀਤ ਸਿੰਘ’ ਵੱਲੋਂ ਪੇਸ਼ ਕੀਤੇ ਜਾ ਰਹੇ ਇਸ ਧਾਰਮਿਕ ਗੀਤ ਨੂੰ ਇਹ ਪਰਥ ਆਫ ਹਿਮਿਊਨਟੀ ਦੀ ਟੈਗ-ਲਾਈਨ ਅਧੀਨ ਸੰਗਤਾਂ ਸਨਮੁੱਖ ਕੀਤਾ ਜਾ ਰਿਹਾ ਹੈ। ਮਾਨਵਤਾ ਦੀ ਭਲਾਈ, ਗੁਰੂਆਂ ਪੀਰਾਂ ਦੀ ਕੁਰਬਾਨੀਆਂ ਅਤੇ ਸਿੱਖ ਇਤਿਹਾਸ ਦੀ ਤਰਜ਼ਮਾਨੀ ਕਰਦੇ ਇਸ ਧਾਰਮਿਕ ਗਾਣੇ ਨੂੰ ਆਵਾਜ਼ਾਂ ਭਾਈ ਹਰਜਿੰਦਰ ਸਿੰਘ ਤੋਂ ਇਲਾਵਾ ਹਰਭਜਨ ਮਾਨ, ਜਸਬੀਰ ਜੱਸੀ, ਕੁਲਵਿੰਦਰ ਬਿੱਲਾ, ਬੀਰ ਸਿੰਘ ਅਤੇ ਸ਼ਿਵਜੋਤ ਦੁਆਰਾ ਦਿੱਤੀਆਂ ਗਈਆਂ ਹਨ।

ਇਸ਼ਤਿਹਾਰਬਾਜ਼ੀ

ਪੰਜਾਬੀ ਅਤੇ ਧਾਰਮਿਕ ਸੰਗੀਤ ਦੇ ਗਲਿਆਰਿਆਂ ਵਿੱਚ ਚਰਚਾ ਅਤੇ ਸਲਾਹੁਤਾ ਦਾ ਕੇਂਦਰ ਬਿੰਦੂ ਬਣਿਆ ਇਹ ਗੀਤ ‘ਗੁਰੂ ਮਾਨਿਓ ਗ੍ਰੰਥ’ ਪਹਿਲਾਂ ਅਜਿਹਾ ਧਾਰਮਿਕ ਗੀਤ ਹੈ, ਜਿਸ ਨੂੰ ਗਾਉਣ ਲਈ ਪਹਿਲੀ ਵਾਰ ਪੰਜਾਬੀ ਗਾਇਕੀ ਨਾਲ ਜੁੜੇ ਬਹੁ-ਗਿਣਤੀ ਗਾਇਕ ਇੱਕ ਮੰਚ ਉਤੇ ਇਕੱਠਾ ਹੋਏ ਹਨ, ਜਿੰਨ੍ਹਾਂ ਦੀ ਪ੍ਰਭਾਵਪੂਰਨ ਸੁਮੇਲਤਾ ਨਾਲ ਸੱਜਿਆ ਇਹ ਗੀਤ ਸੰਗੀਤਕ ਖੇਤਰ ਨੂੰ ਨਵੇਂ ਅਯਾਮ ਦੇਣ ਵਿੱਚ ਵੀ ਅਹਿਮ ਭੂਮਿਕਾ ਨਿਭਾਉਂਦਾ ਨਜ਼ਰ ਆਵੇਗਾ।

ਇਸ਼ਤਿਹਾਰਬਾਜ਼ੀ

Source link

Related Articles

Leave a Reply

Your email address will not be published. Required fields are marked *

Back to top button