ਮੈਦਾਨ ਉਤੇ ਆਸਟ੍ਰੇਲੀਆ ਦੇ ਖਿਡਾਰੀ ਨਾਲ ਭਿੜੇ VIRAT KOHLI! ਹੋਏ ਧੱਕਾ-ਮੁੱਕੀ… VIDEO ਵਾਇਰਲ

India vs Australia LIVE: ਆਸਟ੍ਰੇਲੀਆ ਦੇ 19 ਸਾਲਾ ਸੈਮ ਕੌਂਸਟੇਸ ਨੇ ਭਾਰਤੀ ਟੀਮ ਖਿਲਾਫ ਬਾਕਸਿੰਗ ਡੇ ਟੈਸਟ ‘ਚ ਆਪਣੇ ਡੈਬਿਊ ‘ਤੇ ਧਮਾਕੇਦਾਰ ਪ੍ਰਦਰਸ਼ਨ ਕੀਤਾ। ਮੈਚ ਤੋਂ ਪਹਿਲਾਂ ਜਿਸ ਖਿਡਾਰੀ ਦੀ ਚਰਚਾ ਹੋ ਰਹੀ ਸੀ, ਉਸ ਨੇ ਟੀਮ ਇੰਡੀਆ ਨੂੰ ਹੈਰਾਨ ਕਰ ਦਿੱਤਾ। ਸੈਮ ਕੌਂਸਟੇਸ ਨੇ ਤੇਜ਼ ਪਾਰੀ ਖੇਡਦੇ ਹੋਏ ਜਸਪ੍ਰੀਤ ਬੁਮਰਾਹ ਅਤੇ ਮੁਹੰਮਦ ਸਿਰਾਜ ਨੂੰ ਰੱਜ ਕੇ ਕੁੱਟਿਆ ਭਾਵ ਉਨ੍ਹਾਂ ਦੀਆਂ ਗੇਂਦਾਂ ਨੂੰ। ਪਹਿਲੇ ਸੈਸ਼ਨ ‘ਚ ਆ ਕੇ ਇਸ ਬੱਲੇਬਾਜ਼ ਨੇ ਨਾ ਸਿਰਫ ਦੌੜਾਂ ਬਣਾਈਆਂ ਸਗੋਂ ਭਾਰਤੀ ਖਿਡਾਰੀਆਂ ਨਾਲ ਪੰਗਾ ਵੀ ਲਿਆ। ਉਸ ਦੀ ਵਿਰਾਟ ਕੋਹਲੀ ਨਾਲ ਝੜਪ ਹੋ ਗਈ ਅਤੇ 19 ਸਾਲ ਦੇ ਓਪਨਰ ਦੀ ਕੋਹਲੀ ਨਾਲ ਧੱਕਾ ਧੁੱਕੀ ਵੀ ਹੋਈ।
ਆਸਟ੍ਰੇਲੀਆ ਦੇ ਨੌਜਵਾਨ ਸਲਾਮੀ ਬੱਲੇਬਾਜ਼ ਸੈਮ ਕੋਸਟੈਂਸ ਦੇ ਟੈਸਟ ਡੈਬਿਊ ਨੂੰ ਲੈ ਕੇ ਕਾਫੀ ਚਰਚਾ ਹੋਈ ਸੀ। ਜਿਸ ਤਰ੍ਹਾਂ ਉਸ ਨੇ ਆਪਣੇ ਪਹਿਲੇ ਮੈਚ ਦੀ ਪਹਿਲੀ ਪਾਰੀ ‘ਚ ਨਿਡਰ ਹੋ ਕੇ ਬੱਲੇਬਾਜ਼ੀ ਕੀਤੀ, ਉਸ ਨੇ ਕੌਮਾਂਤਰੀ ਕ੍ਰਿਕਟ ‘ਚ ਮਜ਼ਬੂਤ ਸ਼ੁਰੂਆਤ ਦਾ ਐਲਾਨ ਕੀਤਾ। ਬਾਕਸਿੰਗ ਡੇਅ ਟੈਸਟ ਦੇ ਪਹਿਲੇ ਦਿਨ ਦੇ ਪਹਿਲੇ ਸੈਸ਼ਨ ‘ਚ ਸੈਮ ਕਾਂਸਟੈਂਸ ਨੇ ਜਸਪ੍ਰੀਤ ਬੁਮਰਾਹ ਵਰਗੇ ਦਿੱਗਜ ‘ਤੇ ਸਕੂਪ ਸ਼ਾਟ ਲਗਾਏ ਅਤੇ ਭਾਰਤੀ ਸਟਾਰ ਵਿਰਾਟ ਕੋਹਲੀ ਨਾਲ ਵੀ ਪੰਗੇ ਲੈਣ ਤੋਂ ਪਿੱਛੇ ਨਹੀਂ ਹਟੇ।
Kohli and Konstas come together and make contact 👀#AUSvIND pic.twitter.com/adb09clEqd
— 7Cricket (@7Cricket) December 26, 2024
ਸੈਮ ਕੌਂਸਟੇਸ ਦੀ ਵਿਰਾਟ ਨਾਲ ਲੜਾਈ
ਸੈਮ ਕੌਂਸਟੇਸ ਨੇ ਨਾ ਸਿਰਫ ਆਪਣੇ ਡੈਬਿਊ ਟੈਸਟ ‘ਚ ਸ਼ਾਨਦਾਰ ਬੱਲੇਬਾਜ਼ੀ ਕੀਤੀ ਸਗੋਂ ਉਸ ਨੇ ਉਸ ਭਾਰਤੀ ਖਿਡਾਰੀ ਦਾ ਵੀ ਸਾਹਮਣਾ ਕੀਤਾ, ਜਿਸ ਨਾਲ ਪੰਗੇ ਲੈਣ ਤੋਂ ਪਹਿਲਾਂ ਖਿਡਾਰੀ ਸੌ ਵਾਰ ਸੋਚਦੇ ਹਨ। ਆਸਟ੍ਰੇਲੀਆ ਲਈ ਸ਼ੁਰੂਆਤ ਕਰਦੇ ਹੋਏ ਸੈਮ ਕੋਸਟੈਂਸ ਨੇ 65 ਗੇਂਦਾਂ ‘ਤੇ 60 ਦੌੜਾਂ ਦੀ ਤੇਜ਼ ਪਾਰੀ ਖੇਡੀ। ਇਸ ਵਿੱਚ ਜਸਪ੍ਰੀਤ ਬੁਮਰਾਹ ਨੂੰ ਇੱਕ ਜ਼ਬਰਦਸਤ ਛੱਕਾ ਅਤੇ ਇੱਕ ਕਲਾਤਮਕ ਸਕੂਪ ਸ਼ਾਟ ਸ਼ਾਮਲ ਸੀ। ਉਹ ਓਵਰ ਦੇ ਵਿਚਕਾਰ ਵਿਰਾਟ ਕੋਹਲੀ ਨਾਲ ਟਕਰਾ ਗਿਆ ਅਤੇ ਉਸ ਦੇ ਮੋਢੇ ‘ਤੇ ਲੱਗਾ। ਜਦੋਂ ਸੈਮ ਕੋਸਟੈਂਸ ਨੂੰ ਧੱਕਾ ਲੱਗਾ ਤਾਂ ਉਹ ਚੁੱਪ ਰਹਿਣ ਦੀ ਬਜਾਏ ਆਪਣੇ ਸੀਨੀਅਰ ਨਾਲ ਬਹਿਸ ਕਰਨ ਲੱਗਾ। ਉਸ ਨੇ ਉਨ੍ਹਾਂ ਵੱਲ ਦੇਖਿਆ ਅਤੇ ਮਾਮਲਾ ਵਧਦਾ ਦੇਖ ਉਸਮਾਨ ਖਵਾਜਾ ਨੇ ਆ ਕੇ ਦਖਲ ਦਿੱਤਾ।
- First Published :