ਮਸ਼ਹੂਰ RJ ਸਿਮਰਨ ਦਾ ਦੇਹਾਂਤ, ਲੱਖਾਂ ਪ੍ਰਸ਼ੰਸਕਾਂ ਨੂੰ ਸਦਮਾ, ਫਲੈਟ ‘ਚ ਲਟਕਦੀ ਮਿਲੀ ਲਾਸ਼

ਗੁਰੂਗ੍ਰਾਮ- RJ ਸਿਰਮਨ ਦੀ ਗੁਰੂਗ੍ਰਾਮ ਵਿੱਚ ਮੌਤ ਹੋ ਗਈ। ਉਨ੍ਹਾਂ ਦੀ ਮੌਤ ਦੀ ਖ਼ਬਰ ਮਿਲਦਿਆਂ ਹੀ ਹਰ ਪਾਸੇ ਸੋਗ ਦਾ ਮਾਹੌਲ ਬਣ ਗਿਆ। ਸੂਚਨਾ ਮਿਲਣ ਤੋਂ ਬਾਅਦ ਗੁਰੂਗ੍ਰਾਮ ਪੁਲਸ ਜਾਂਚ ‘ਚ ਜੁੱਟ ਗਈ ਹੈ। ਇੰਸਟਾਗ੍ਰਾਮ ‘ਤੇ ਉਨ੍ਹਾਂ ਦੇ 6 ਲੱਖ ਤੋਂ ਜ਼ਿਆਦਾ ਫਾਲੋਅਰਜ਼ ਹਨ। ਪਹਿਲਾਂ ਉਹ ਇੱਕ ਮਸ਼ਹੂਰ ਰੇਡੀਓ ਜੌਕੀ ਸੀ, ਜਦੋਂ ਕਿ ਹੁਣ ਉਹ ਇੱਕ ਫ੍ਰੀਲਾਂਸਰ ਦੱਸੀ ਜਾਂਦੀ ਹੈ।
ਜਾਣਕਾਰੀ ਅਨੁਸਾਰ ਬੀਤੇ ਦਿਨ ਉਨ੍ਹਾਂ ਦੀ ਆਪਣੇ ਹੀ ਫਲੈਟ ਵਿੱਚ ਮੌਤ ਹੋ ਗਈ ਸੀ। ਸ਼ੁਰੂਆਤੀ ਜਾਂਚ ‘ਚ ਮਾਮਲਾ ਖੁਦਕੁਸ਼ੀ ਦਾ ਲੱਗ ਰਿਹਾ ਹੈ। ਉਨ੍ਹਾਂ ਦੀ ਲਾਸ਼ ਫਾਹੇ ਨਾਲ ਲਟਕਦੀ ਮਿਲੀ। ਉਨ੍ਹਾਂ ਦੀ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਗਈ ਹੈ। ਉਹ ਜੰਮੂ ਦੀ ਰਹਿਣ ਵਾਲੀ ਸੀ। ਉਹ ਇੱਥੇ ਆਪਣੇ ਇੱਕ ਦੋਸਤ ਨਾਲ ਰਹਿ ਰਹੀ ਸੀ, ਜਿਸ ਨੇ ਪੁਲਿਸ ਨੂੰ ਸੂਚਨਾ ਦਿੱਤੀ।
RJ ਸਿਮਰਨ ਗੁਰੂਗ੍ਰਾਮ ਵਿੱਚ ਰਹਿ ਰਹੀ ਸੀ
ਦੱਸ ਦੇਈਏ ਕਿ ਸੈਕਟਰ-47 ਸਥਿਤ ਉਨ੍ਹਾਂ ਦੇ ਫਲੈਟ ‘ਚੋਂ ਉਨ੍ਹਾਂ ਦੀ ਲਾਸ਼ ਮਿਲੀ ਹੈ। ਫਿਲਹਾਲ ਪੁਲਿਸ ਮੌਤ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ। RJ ਸਿਮਰਨ ਰੇਡੀਓ ਦੀ ਦੁਨੀਆ ਦਾ ਮਸ਼ਹੂਰ ਨਾਂ ਸੀ। ਲੋਕ ਉਨ੍ਹਾਂ ਦੀ ਆਵਾਜ਼ ਦੇ ਦੀਵਾਨੇ ਸਨ ਅਤੇ ਉਨ੍ਹਾਂ ਨੇ ਆਪਣੇ ਪ੍ਰਸ਼ੰਸਕਾਂ ਦੇ ਦਿਲਾਂ ‘ਚ ਖਾਸ ਜਗ੍ਹਾ ਬਣਾ ਲਈ ਸੀ। ਉਹ ਸੋਸ਼ਲ ਮੀਡੀਆ ‘ਤੇ ਵੀ ਕਾਫੀ ਐਕਟਿਵ ਰਹਿੰਦੀ ਸੀ।
**
ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਆਖਰੀ ਪੋਸਟ
**ਜਿਵੇਂ ਹੀ ਉਨ੍ਹਾਂ ਦੀ ਮੌਤ ਦੀ ਖਬਰ ਮਿਲੀ, ਇੰਸਟਾਗ੍ਰਾਮ ‘ਤੇ ਉਨ੍ਹਾਂ ਦੀ ਆਖਰੀ ਪੋਸਟ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਉਨ੍ਹਾਂ ਦੀ ਆਖਰੀ ਪੋਸਟ ਇੱਕ ਵੀਡੀਓ ਹੈ, ਜਿਸ ਵਿੱਚ ਉਹ ਪੰਜਾਬੀ ਵਿੱਚ ਆਪਣੇ ਵਿਚਾਰ ਸਾਂਝੇ ਕਰਦੀ ਨਜ਼ਰ ਆ ਰਹੀ ਹੈ। ਵੀਡੀਓ ਵਿੱਚ RJ ਸਿਮਰਨ ਕਹਿੰਦੀ ਹੈ, ‘ਤੂੰ ਚੰਗਾ ਲੱਗਦਾ ਹੈ ਪਰ ਮੈਂ ਕਹਿੰਦੀ ਨਹੀਂ, ਤੁਹਾਡੀਆਂ ਗੱਲਾਂ ‘ਤੇ ਬਹੁਤ ਹੱਸਦੀ ਹਾਂ, ਪਰ ਮੈਂ ਜਾਣ ਕੇ ਹੱਸਦੀ ਨਹੀਂ ਹਾਂ, ਮੇਰੇ ‘ਤੇ ਚਾਂਸ ਮਾਰਣ ਦੀ ਲੋੜ ਨਹੀਂ ਹੈ।’ ਸੋਸ਼ਲ ਮੀਡੀਆ ‘ਤੇ ਉਨ੍ਹਾਂ ਦੀ ਇਸ ਪੋਸਟ ਨੂੰ ਦੇਖ ਕੇ ਉਨ੍ਹਾਂ ਦੇ ਪ੍ਰਸ਼ੰਸਕ ਕਾਫੀ ਭਾਵੁਕ ਨਜ਼ਰ ਆ ਰਹੇ ਹਨ। ਪ੍ਰਸ਼ੰਸਕ ਉਨ੍ਹਾਂ ਦੇ ਵੀਡੀਓ ‘ਤੇ ਕੁਮੈਂਟ ਕਰਕੇ ਉਨ੍ਹਾਂ ਨੂੰ ਸ਼ਰਧਾਂਜਲੀ ਦੇ ਰਹੇ ਹਨ।