Sports
ਪੀਵੀ ਸਿੰਧੂ ਨੇ 45 ਮਿੰਟ 'ਚ ਮੈਚ ਜਿੱਤ ਕੇ ਕੁਆਰਟਰ ਫਾਈਨਲ 'ਚ ਬਣਾਈ ਜਗ੍ਹਾ

ਪੀਵੀ ਸਿੰਧੂ ਜਾਪਾਨ ਦੀ ਮਨਾਮੀ ਸੁਇਜ਼ੂ ਨੂੰ ਹਰਾ ਕੇ ਕੁਆਰਟਰ ਫਾਈਨਲ ਵਿੱਚ ਪਹੁੰਚੀ ਹੈ। ਕਿਰਨ ਜਾਰਜ ਨੇ ਪੁਰਸ਼ ਸਿੰਗਲਜ਼ ਵਿੱਚ ਜਿੱਤ ਦਰਜ ਕਰਕੇ ਕੁਆਰਟਰ ਫਾਈਨਲ ਵਿੱਚ ਥਾਂ ਬਣਾਈ। ਪੀਵੀ ਸਿੰਧੂ ਨੇ ਮਨਾਮੀ ਸੁਈਜੂ ਨੂੰ 45 ਮਿੰਟਾਂ ਵਿੱਚ ਹਰਾ ਕੇ ਇੰਡੀਅਨ ਓਪਨ 2025 ਦੇ ਸੁਪਰ 8 ਵਿੱਚ ਥਾਂ ਬਣਾ ਲਈ ਹੈ। 29 ਸਾਲਾ ਸਿੰਧੂ ਨੇ ਵੀਰਵਾਰ ਨੂੰ ਜਾਪਾਨੀ ਖਿਡਾਰਨ ‘ਤੇ 21-15, 21-13 ਨਾਲ ਜਿੱਤ ਦਰਜ ਕੀਤੀ। ਸਿੰਧੂ ਫਾਰਮ ਵਿਚ ਹੈ ਅਤੇ ਉਸ ਨੇ ਵਾਪਸੀ ਕਰਨ ਤੋਂ ਬਾਅਦ ਦੂਜੀ ਗੇਮ ਵਿਚ 11-2 ਨਾਲ 9 ਅੰਕਾਂ ਦੀ ਬੜ੍ਹਤ ਬਣਾ ਲਈ।