Sports
ਗੇਂਦਬਾਜ਼ ਲੈ ਰਿਹੈ ਬੇਇੱਜ਼ਤੀ ਦਾ ਬਦਲਾ, ਲਗਾਤਾਰ ਟਾਪ ਆਰਡਰ ਦਾ ਕਰ ਰਿਹਾ ਹੈ ਸ਼ਿਕਾਰ

IPL 2025: ਸ਼ਾਰਦੁਲ ਠਾਕੁਰ ਇਕ ਵਾਰ ਫਿਰ ਲਖਨਊ ਸੁਪਰ ਜਾਇੰਟਸ ਲਈ ਟਰੰਪ ਕਾਰਡ ਸਾਬਤ ਹੋਏ। ਹੈਦਰਾਬਾਦ ਦੇ ਮੈਦਾਨ ‘ਤੇ ਸ਼ਾਰਦੁਲ ਨੇ ਅਭਿਸ਼ੇਕ ਸ਼ਰਮਾ ਅਤੇ ਈਸ਼ਾਨ ਕਿਸ਼ਨ ਨੂੰ ਲਗਾਤਾਰ ਗੇਂਦਾਂ ‘ਤੇ ਆਊਟ ਕਰਕੇ ਹੈਦਰਾਬਾਦ ਦੀ ਸ਼ੁਰੂਆਤ ਖਰਾਬ ਕਰ ਦਿੱਤੀ। ਸ਼ਾਰਦੁਲ ਨੇ ਆਪਣੇ ਦੂਜੇ ਓਵਰ ਦੀ ਪਹਿਲੀ ਅਤੇ ਦੂਜੀ ਗੇਂਦ ‘ਤੇ ਦੋ ਵਿਕਟਾਂ ਲਈਆਂ ਅਤੇ ਨਿਤੀਸ਼ ਰੈੱਡੀ ਕਿਸੇ ਤਰ੍ਹਾਂ ਤੀਜੀ ਗੇਂਦ ‘ਤੇ ਆਪਣਾ ਵਿਕਟ ਬਚਾਉਣ ‘ਚ ਕਾਮਯਾਬ ਰਹੇ।