ਸੰਨਿਆਸ ਨੂੰ ਲੈ ਕੇ ਵਿਨੇਸ਼ ਫੋਗਾਟ ਦਾ ਬਿਆਨ…’ਕਿਸੇ ਵੀ ਖਿਡਾਰੀ ਲਈ ਖੇਡ ਛੱਡਣੀ ਔਖੀ’

ਵਿਨੇਸ਼ ਫੋਗਾਟ ਸੰਨਿਆਸ ਤੋਂ ਵਾਪਸੀ ਕਰ ਸਕਦੀ ਹੈ। ਸੰਨਿਆਸ ਨੂੰ ਲੈ ਕੇ ਵਿਨੇਸ਼ ਫੋਗਾਟ ਦਾ ਇੱਕ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਮੈਂ ਅਜੇ ਕੁਝ ਸਪੱਸ਼ਟ ਨਹੀਂ ਦੱਸ ਸਕਦੀ।
ਵਿਨੇਸ਼ ਫੋਗਾਟ ਦਾ ਕਹਿਣਾ ਹੈ ਕਿ ਕਿਸੇ ਵੀ ਖਿਡਾਰੀ ਲਈ ਖੇਡ ਛੱਡਣੀ ਔਖੀ ਹੁੰਦੀ ਹੈ। ਮੈਂ ਅਜੇ ਮਾਨਸਿਕ ਤੌਰ ‘ਤੇ ਠੀਕ ਨਹੀਂ ਹਾਂ। ਅਜੇ ਭਵਿੱਖ ਨੂੰ ਲੈ ਕੇ ਵਿਚਾਰ ਕਰਾਂਗੀ। ਵਿਨੇਸ਼ ਨੇ ਕਿਹਾ ਕਿ ਲੋਕਾਂ ਵੱਲੋਂ ਬਹੁਤ ਪਿਆਰ ਤੇ ਸਨਮਾਨ ਮਿਲ ਰਿਹਾ ਹੈ।
ਜ਼ਿਕਰਯੋਗ ਹੈ ਕਿ ਪੈਰਿਸ ਓਲੰਪਿਕ ਦੇ ਕੁਸ਼ਤੀ ਮੁਕਾਬਲੇ ਦੇ ਫਾਈਨਲ ਵਿੱਚ ਅਯੋਗ ਕਰਾਰ ਦਿੱਤੇ ਜਾਣ ਮਗਰੋਂ ਭਾਰਤੀ ਪਹਿਲਵਾਨ ਵਿਨੇਸ਼ ਫੋਗਾਟ ਨੇ ਸੰਨਿਆਸ ਦਾ ਐਲਾਨ ਕਰ ਦਿੱਤਾ ਸੀ। ਵਿਨੇਸ਼ ਫੋਗਾਟ ਨੇ ਦੇਸ਼ ਵਾਸੀਆਂ ਲਈ ਸੋਸ਼ਲ ਮੀਡੀਆ ‘ਤੇ ਇੱਕ ਭਾਵੁਕ ਪੋਸਟ ਸਾਂਝੀ ਕੀਤੀ ਸੀ।
ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਲਿਖਿਆ ਸੀ ਕਿ ਮੈਂ ਹਾਰ ਗਈ…ਮਾਫ ਕਰਨਾ… ਤੁਹਾਡਾ ਸੁਪਨਾ, ਮੇਰੀ ਹਿੰਮਤ ਸਭ ਟੁੱਟ ਚੁੱਕੇ, ਇਸ ਤੋਂ ਵੱਧ ਤਾਕਤ ਨਹੀਂ ਰਹੀ ਹੁਣ। ਅਲਵਿਦਾ ਕੁਸ਼ਤੀ 2001-2024, ਆਪ ਸਭ ਦੀ ਸਦਾ ਰਿਣੀ ਰਹਾਂਗੀ।
- First Published :