ਅਨੌਖੀ ਘਟਨਾ! ਨਵੇਂ ਕਿਰਾਏਦਾਰ ਨੇ ਟੀਵੀ ‘ਤੇ ਪਤਾ ਕੀਤੀ ਆਪਣੇ ਘਰ ਬਾਰੇ ਹੈਰਾਨ ਕਰਨ ਵਾਲੀ ਸੱਚਾਈ, ਪੜ੍ਹੋ ਕੀ ਸੀ ਮਾਮਲਾ

ਆਮ ਤੌਰ ‘ਤੇ, ਜੇਕਰ ਅਸੀਂ ਰਹਿਣ ਲਈ ਕਿਸੇ ਜਗ੍ਹਾ ‘ਤੇ ਸ਼ਿਫਟ ਹੁੰਦੇ ਹਾਂ, ਤਾਂ ਜਾਣਕਾਰੀ ਲਈ ਜਾਂਦੀ ਹੈ ਕਿ ਉੱਥੇ ਪਹਿਲਾਂ ਕੌਣ ਰਹਿੰਦਾ ਸੀ ਜਾਂ ਮਕਾਨ ਮਾਲਕ ਕਿਵੇਂ ਦਾ ਹੈ। ਹਾਲਾਂਕਿ, ਕੁਝ ਲੋਕ ਕਿਰਾਏ ਅਤੇ ਮਕਾਨ ਨੂੰ ਦੇਖ ਕੇ ਹੀ ਉੱਥੇ ਰਹਿਣ ਦਾ ਫੈਸਲਾ ਕਰਦੇ ਹਨ। ਅਜਿਹਾ ਹੀ ਇਕ ਵਿਅਕਤੀ ਨਾਲ ਹੋਇਆ, ਜਿਸ ਨੂੰ ਘਰ ਬਾਰੇ ਜਾਣਕਾਰੀ ਮਿਲਣ ਤੋਂ ਬਾਅਦ ਉਸਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ।
ਉਸ ਵਿਅਕਤੀ ਨੂੰ ਉਸ ਘਰ ਦੇ ਬਾਰੇ ਕੋਈ ਜਾਣਕਾਰੀ ਨਹੀਂ ਸੀ ਜਿਸ ਵਿੱਚ ਉਹ ਸ਼ਿਫਟ ਹੋਇਆ ਸੀ। ਜਦੋਂ ਉਸ ਨੂੰ ਟੀਵੀ ਸ਼ੋਅ ਤੋਂ ਇਸ ਬਾਰੇ ਪਤਾ ਲੱਗਾ ਤਾਂ ਉਸ ਨੂੰ ਬੈਠੇ ਨੂੰ ਤਰੇਲੀਆਂ ਆਉਣ ਲੱਗ ਪਈਆਂ। ਜਿਸ ਘਰ ਦੇ ਸੋਫ਼ੇ ਤੋਂ ਉਹ ਬੈਠਾ ਸੀ, ਦਰਅਸਲ ‘ਚ ਉਹ ਇੱਕ ਕ੍ਰਾਈਮ ਸੀਨ ਸੀ। ਲੜਕੇ ਨੂੰ ਇਸ ਬਾਰੇ ਬਿਲਕੁਲ ਵੀ ਪਤਾ ਨਹੀਂ ਸੀ।
ਕ੍ਰਾਈਮ ਸੀਨ ਸੀ ਉਹ ਘਰ, ਜਿੱਥੇ ਸ਼ਿਫਟ ਹੋਇਆ ਵਿਅਕਤੀ
ਚੀਨ (China) ਦੇ ਜਿਲਿਨ ਸੂਬੇ (Jilin Province) ਵਿੱਚ ਇੱਕ ਅਜੀਬ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ ਲੜਕਾ, ਜੋ ਹੁਣੇ-ਹੁਣੇ ਆਪਣੇ ਭਰਾ ਨਾਲ ਇੱਕ ਘਰ ਵਿੱਚ ਸ਼ਿਫਟ ਹੋਇਆ ਸੀ, ਨੂੰ ਇੱਕ ਟੀਵੀ ਕ੍ਰਾਈਮ ਸ਼ੋਅ ਰਾਹੀਂ ਘਰ ਦੇ ਇਤਿਹਾਸ ਬਾਰੇ ਪਤਾ ਲੱਗਾ।
ਸਾਊਥ ਚਾਈਨਾ ਮਾਰਨਿੰਗ ਪੋਸਟ (South China Morning Post) ਦੀ ਰਿਪੋਰਟ ਮੁਤਾਬਕ ਲੜਕੇ ਨੂੰ ਸ਼ੋਅ ‘ਚ ਆਉਣ ਵਾਲੀ ਕਹਾਣੀ ਤੋਂ ਪਤਾ ਲੱਗਾ ਕਿ ਇਸ ਘਰ ‘ਚ 10 ਸਾਲ ਪਹਿਲਾਂ ਕਤਲ ਹੋਇਆ ਸੀ। ਇੰਨਾ ਹੀ ਨਹੀਂ ਜਿਸ ਸੋਫ਼ੇ ‘ਤੇ ਉਹ ਲੇਟਿਆ ਹੋਇਆ ਸੀ, ਉੱਥੇ ਲਾਸ਼ ਪਈ ਸੀ। ਇਸ ਗੱਲ ਦਾ ਪਤਾ ਲੱਗਦਿਆਂ ਹੀ ਉਸ ਨੇ ਮਕਾਨ ਮਾਲਕ ਨੂੰ ਫੋਨ ਕੀਤਾ ਪਰ ਉਸ ਨੇ ਫੋਨ ਨਹੀਂ ਚੁੱਕਿਆ। ਅਖੀਰ ਉਹ ਆਪਣਾ ਸਾਮਾਨ ਇਕੱਠਾ ਕਰਕੇ ਉਥੋਂ ਚਲਾ ਗਿਆ।
ਲੜਕੇ ਨੂੰ ਡਰ ਨਾਲ ਛਿੜੀ ਕੰਬਣੀ
ਲੜਕੇ ਨੂੰ ਪਤਾ ਲੱਗਾ ਕਿ ਮਾਰਚ (March) 2014 ‘ਚ ਇਕ ਲੜਕੀ ਆਪਣੇ ਦੋਸਤਾਂ ਦੀ ਤਰਫੋਂ ਕਿਰਾਏ ਦਾ ਫਲੈਟ ਦਿਖਾਉਣ ਲਈ ਉਕਤ ਪ੍ਰਾਪਰਟੀ ‘ਤੇ ਆਈ ਸੀ। ਬਾਅਦ ਵਿਚ ਉਸ ਦੀ ਲਾਸ਼ ਉਸੇ ਫਲੈਟ ਦੇ ਅੰਦਰ ਲਾਲ ਸਿਰਹਾਣੇ ਵਿਚ ਲਪੇਟੀ ਹੋਈ ਮਿਲੀ। ਬਾਥਰੂਮ ਵਿੱਚੋਂ ਕਿਰਾਏ ਦੇ ਐਗਰੀਮੈਂਟ ਦੇ ਟੁਕੜੇ ਵੀ ਮਿਲੇ ਅਤੇ ਪੁਲਿਸ ਨੇ CCTV ਫੁਟੇਜ ਰਾਹੀਂ ਦੋਵਾਂ ਸ਼ੱਕੀਆਂ ਨੂੰ ਫੜ ਲਿਆ ਸੀ।
ਪ੍ਰੋਗਰਾਮ ਵਿੱਚ ਕ੍ਰਾਈਮ ਸੀਨ ਨੂੰ ਸਹੀ ਢੰਗ ਨਾਲ ਦਿਖਾਇਆ ਗਿਆ, ਜਿਸ ਤੋਂ ਬਾਅਦ ਹੀ ਲੜਕੇ ਨੂੰ ਪਤਾ ਲੱਗਾ ਕਿ ਇਹ ਉਸਦਾ ਘਰ ਹੈ। ਜਿਵੇਂ ਹੀ ਉਨ੍ਹਾਂ ਨੇ ਇੰਟਰਨੈੱਟ ‘ਤੇ ਇਹ ਲਿਖਿਆ, ਲੋਕਾਂ ਨੇ ਇਸ ‘ਤੇ ਕਮੈਂਟ ਕਰਨੇ ਸ਼ੁਰੂ ਕਰ ਦਿੱਤੇ। ਉਸ ਨੇ ਇਹ ਵੀ ਦੱਸਿਆ ਕਿ ਉਸ ਨੂੰ ਚੰਗੀ ਕੀਮਤ ‘ਤੇ ਪ੍ਰੋਪਰਟੀ ਮਿਲੀ ਸੀ। ਲੋਕ ਹੈਰਾਨ ਸਨ ਕਿ ਅੱਜ ਤੱਕ ਉਸ ਘਰ ਵਿੱਚ ਕੁਝ ਵੀ ਨਹੀਂ ਬਦਲਿਆ ਗਿਆ।