ਅਗਲੇ ਸਾਲ ਨਵੇਂ ਕਪਤਾਨ ਦੇ ਨਾਲ ਟੂਰਨਾਮੈਂਟ ਖੇਡੇਗੀ ਟੀ-20 ਵਿਸ਼ਵ ਚੈਂਪੀਅਨ ਟੀਮ ਇੰਡੀਆ, BCCI ਨੇ ਕੀਤਾ ਟੀਮ ਦਾ ਐਲਾਨ

ਕੁਆਲਾਲੰਪੁਰ ‘ਚ ਅੰਡਰ 19 ਏਸ਼ੀਆ ਕੱਪ ਦਾ ਪਹਿਲਾ ਖਿਤਾਬ ਜਿੱਤ ਕੇ ਇਤਿਹਾਸ ਰਚਣ ਤੋਂ ਬਾਅਦ ਹੁਣ ਭਾਰਤੀ ਟੀਮ ਦਾ ਅਗਲਾ ਮਿਸ਼ਨ ਟੀ-20 ਵਿਸ਼ਵ ਕੱਪ ਹੋਵੇਗਾ। ਭਾਰਤ ਨੇ ਅਗਲੇ ਸਾਲ 18 ਜਨਵਰੀ ਤੋਂ 2 ਫਰਵਰੀ ਤੱਕ ਮਲੇਸ਼ੀਆ ਦੇ ਕੁਆਲਾਲੰਪੁਰ ਵਿੱਚ ਹੋਣ ਵਾਲੇ ਆਈਸੀਸੀ ਅੰਡਰ-19 ਮਹਿਲਾ ਟੀ-20 ਵਿਸ਼ਵ ਕੱਪ ਲਈ ਮੰਗਲਵਾਰ ਨੂੰ 15 ਮੈਂਬਰੀ ਟੀਮ ਦਾ ਐਲਾਨ ਕੀਤਾ।
ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਦੀ ਮਹਿਲਾ ਚੋਣ ਕਮੇਟੀ ਨੇ ਟੀਮ ਦਾ ਐਲਾਨ ਕੀਤਾ ਜਿਸ ਦੀ ਅਗਵਾਈ ਨਿੱਕੀ ਪ੍ਰਸਾਦ ਕਰਨਗੇ ਜਦਕਿ ਸਾਨਿਕਾ ਚਾਲਕੇ ਉਪ ਕਪਤਾਨ ਹੋਵੇਗੀ। ਟੀਮ ‘ਚ ਕਮਲਿਨੀ ਜੀ ਅਤੇ ਭਾਵਿਕਾ ਅਹੀਰੇ ਦੇ ਰੂਪ ‘ਚ ਦੋ ਵਿਕਟਕੀਪਰ ਹਨ, ਜਦਕਿ ਤਿੰਨ ਸਟੈਂਡਬਾਏ ਖਿਡਾਰਨਾਂ ਨੰਦਨਾ ਐੱਸ, ਈਰਾ ਜੇ ਅਤੇ ਅਨਾਦੀ ਟੀ ਨੂੰ ਵੀ ਟੀਮ ‘ਚ ਸ਼ਾਮਲ ਕੀਤਾ ਗਿਆ ਹੈ।
ਇਸ ਮੁਕਾਬਲੇ ਵਿੱਚ ਕੁੱਲ 16 ਟੀਮਾਂ ਭਾਗ ਲੈਣਗੀਆਂ ਜਿਨ੍ਹਾਂ ਨੂੰ ਚਾਰ ਗਰੁੱਪਾਂ ਵਿੱਚ ਵੰਡਿਆ ਗਿਆ ਹੈ। ਭਾਰਤ ਮੌਜੂਦਾ ਚੈਂਪੀਅਨ ਹੈ ਅਤੇ ਉਸ ਨੂੰ ਮੇਜ਼ਬਾਨ ਮਲੇਸ਼ੀਆ, ਵੈਸਟਇੰਡੀਜ਼ ਅਤੇ ਸ਼੍ਰੀਲੰਕਾ ਦੇ ਨਾਲ ਗਰੁੱਪ ਏ ਵਿੱਚ ਰੱਖਿਆ ਗਿਆ ਹੈ। ਭਾਰਤ 19 ਜਨਵਰੀ ਨੂੰ ਵੈਸਟਇੰਡੀਜ਼ ਖਿਲਾਫ ਆਪਣੀ ਮੁਹਿੰਮ ਦੀ ਸ਼ੁਰੂਆਤ ਕਰੇਗਾ। ਇਸ ਤੋਂ ਬਾਅਦ ਉਹ ਮਲੇਸ਼ੀਆ (21 ਜਨਵਰੀ) ਅਤੇ ਸ੍ਰੀਲੰਕਾ (23 ਜਨਵਰੀ) ਖਿਲਾਫ ਮੈਚ ਖੇਡੇਗਾ।
ਗਰੁੱਪ ਪੜਾਅ ਦੇ ਮੈਚ 19 ਤੋਂ 23 ਜਨਵਰੀ ਦਰਮਿਆਨ ਖੇਡੇ ਜਾਣਗੇ। ਹਰੇਕ ਗਰੁੱਪ ਦੀਆਂ ਚੋਟੀ ਦੀਆਂ ਤਿੰਨ ਟੀਮਾਂ 25 ਤੋਂ 29 ਜਨਵਰੀ ਦਰਮਿਆਨ ਹੋਣ ਵਾਲੇ ਸੁਪਰ ਸਿਕਸ ਵਿੱਚ ਥਾਂ ਬਣਾਉਣਗੀਆਂ। ਸੁਪਰ ਸਿਕਸ ‘ਚ ਛੇ ਟੀਮਾਂ ਦੇ ਦੋ ਗਰੁੱਪ ਹੋਣਗੇ। ਸੁਪਰ ਸਿਕਸ ਵਿੱਚ ਹਰੇਕ ਗਰੁੱਪ ਵਿੱਚੋਂ ਚੋਟੀ ਦੀਆਂ ਦੋ ਟੀਮਾਂ ਸੈਮੀਫਾਈਨਲ ਵਿੱਚ ਥਾਂ ਬਣਾਉਣਗੀਆਂ ਜੋ 31 ਜਨਵਰੀ ਨੂੰ ਖੇਡਿਆ ਜਾਵੇਗਾ। ਫਾਈਨਲ 2 ਫਰਵਰੀ ਨੂੰ ਹੋਵੇਗਾ।
ਆਸਟਰੇਲੀਆ, ਬੰਗਲਾਦੇਸ਼, ਇੰਗਲੈਂਡ, ਭਾਰਤ, ਆਇਰਲੈਂਡ, ਨਿਊਜ਼ੀਲੈਂਡ, ਪਾਕਿਸਤਾਨ, ਦੱਖਣੀ ਅਫਰੀਕਾ, ਸ਼੍ਰੀਲੰਕਾ ਅਤੇ ਵੈਸਟਇੰਡੀਜ਼ ਨੇ 2023 ਵਿਸ਼ਵ ਕੱਪ ਵਿੱਚ ਆਪਣੀ ਭਾਗੀਦਾਰੀ ਰਾਹੀਂ ਮੁਕਾਬਲੇ ਲਈ ਕੁਆਲੀਫਾਈ ਕੀਤਾ ਸੀ, ਜਦੋਂ ਕਿ ਮਲੇਸ਼ੀਆ ਨੂੰ ਮੇਜ਼ਬਾਨ ਵਜੋਂ ਸਿੱਧੀ ਐਂਟਰੀ ਮਿਲੀ ਸੀ। ਨੇਪਾਲ, ਨਾਈਜੀਰੀਆ, ਸਮੋਆ, ਸਕਾਟਲੈਂਡ ਅਤੇ ਅਮਰੀਕਾ ਨੇ ਖੇਤਰੀ ਟੂਰਨਾਮੈਂਟ ਜਿੱਤ ਕੇ ਮੁਕਾਬਲੇ ਵਿੱਚ ਆਪਣੀ ਥਾਂ ਪੱਕੀ ਕੀਤੀ।
ਭਾਰਤੀ ਟੀਮ: ਨਿੱਕੀ ਪ੍ਰਸਾਦ (ਕਪਤਾਨ), ਸਾਨਿਕਾ ਚਾਲਕੇ (ਉਪ-ਕਪਤਾਨ), ਜੀ ਤ੍ਰਿਸ਼ਾ, ਕਮਲਿਨੀ ਜੀ (ਵਿਕਟਕੀਪਰ), ਭਾਵਿਕਾ ਅਹੀਰੇ (ਵਿਕਟਕੀਪਰ), ਈਸ਼ਵਰੀ ਅਵਾਸਰੇ, ਮਿਥਿਲਾ ਵਿਨੋਦ, ਜੋਸ਼ਿਤਾ ਵੀਜੇ, ਸੋਨਮ ਯਾਦਵ, ਪਰੂਣਿਕਾ ਸਿਸੋਦੀਆ, ਕੇਸਰੀ ਦ੍ਰਿਤੀ, ਆਯੂਸ਼ੀ ਸ਼ੁਕਲਾ, ਆਨੰਦਿਤਾ ਕਿਸ਼ੋਰ, ਐਮ.ਡੀ.ਸ਼ਬਨਮ, ਵੈਸ਼ਨਵੀ ਐਸ.
ਸਟੈਂਡਬਾਏ ਖਿਡਾਰੀ: ਨੰਦਨਾ ਐਸ, ਈਰਾ ਜੇ, ਅਨਾਡੀ ਟੀ.