Plane Crash- ਇਮਾਰਤ ਦੀ ਚਿਮਨੀ ਨਾਲ ਟਕਰਾ ਕੇ ਜਹਾਜ਼ ਕਰੈਸ਼, ਸਾਰੇ ਯਾਤਰੀਆਂ ਦੀ ਮੌਤ

Brazil Plane Crash- ਬ੍ਰਾਜ਼ੀਲ ਦੇ ਗ੍ਰਾਮਾਡੋ ਸ਼ਹਿਰ ‘ਚ ਜਹਾਜ਼ ਹਾਦਸੇ ‘ਚ 10 ਲੋਕਾਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ਹੈ। ਦੱਖਣੀ ਬ੍ਰਾਜ਼ੀਲ ਦੇ ਗ੍ਰਾਮਾਡੋ ਵਿਚ ਸ਼ਹਿਰ ਦੇ ਇਕ ਵਪਾਰਕ ਖੇਤਰ ਵਿਚ ਇਕ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਇਸ ਹਾਦਸੇ ‘ਚ ਘੱਟੋ-ਘੱਟ 17 ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਹਾਦਸੇ ਪਿੱਛੋਂ ਜਹਾਜ਼ ਨੂੰ ਅੱਗ ਲੱਗ ਗਈ। ਜਾਣਕਾਰੀ ਮੁਤਾਬਕ ਜਹਾਜ਼ ਸਭ ਤੋਂ ਪਹਿਲਾਂ ਇਕ ਇਮਾਰਤ ਦੀ ਚਿਮਨੀ ਨਾਲ ਟਕਰਾ ਗਿਆ। ਇਸ ਤੋਂ ਬਾਅਦ ਉਹ ਦੂਜੀ ਮੰਜ਼ਿਲ ‘ਤੇ ਜਾ ਡਿੱਗਿਆ ਅਤੇ ਫਿਰ ਫਰਨੀਚਰ ਦੀ ਦੁਕਾਨ ‘ਤੇ ਆ ਡਿੱਗਾ। ਮੰਨਿਆ ਜਾ ਰਿਹਾ ਹੈ ਕਿ ਹਾਦਸੇ ਦੌਰਾਨ ਕੁਝ ਲੋਕ ਜਹਾਜ਼ ਦੀ ਲਪੇਟ ‘ਚ ਆ ਗਏ, ਜਿਸ ਕਾਰਨ ਉਹ ਜ਼ਖਮੀ ਹੋ ਗਏ।
ਹਾਦਸੇ ਵਿੱਚ ਕੋਈ ਵੀ ਨਹੀਂ ਬਚਿਆ
ਰਾਜ ਸਿਵਲ ਪੁਲਿਸ ਦੇ ਅੰਦਰੂਨੀ ਪੁਲਿਸ ਵਿਭਾਗ ਦੇ ਡਾਇਰੈਕਟਰ ਕਲੇਬਰ ਡੋਸ ਸੈਂਟੋਸ ਲੀਮਾ ਨੇ ਏਐਫਪੀ ਨੂੰ ਦੱਸਿਆ, “ਸਿਵਲ ਡਿਫੈਂਸ ਨੇ ਨੌਂ ਮੌਤਾਂ ਦੀ ਪੁਸ਼ਟੀ ਕੀਤੀ ਹੈ, ਜਹਾਜ਼ ਵਿੱਚ ਕੋਈ ਵੀ ਬਚਿਆ ਨਹੀਂ ਹੈ।”
ਅਧਿਕਾਰੀਆਂ ਮੁਤਾਬਕ ਇਹ ਪਾਈਪਰ ਚੇਯੇਨ 400 ਟਰਬੋਪ੍ਰੌਪ ਏਅਰਕ੍ਰਾਫਟ ਸੀ। ਅਧਿਕਾਰੀਆਂ ਨੇ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਹੈ ਕਿ ਜਹਾਜ਼ ਵਿੱਚ ਕਿੰਨੇ ਯਾਤਰੀ ਸਵਾਰ ਸਨ ਅਤੇ ਕਿੰਨੇ ਚਾਲਕ ਦਲ ਦੇ ਮੈਂਬਰ ਸਨ। ਅਧਿਕਾਰੀਆਂ ਨੇ ਦੱਸਿਆ ਕਿ ਘੱਟੋ-ਘੱਟ 15 ਲੋਕਾਂ ਨੂੰ ਹਸਪਤਾਲ ਲਿਜਾਇਆ ਗਿਆ, ਜਿਨ੍ਹਾਂ ‘ਚੋਂ ਜ਼ਿਆਦਾਤਰ ਨੂੰ ਹਾਦਸੇ ਕਾਰਨ ਲੱਗੀ ਅੱਗ ਦੇ ਧੂੰਏਂ ਕਾਰਨ ਸਾਹ ਲੈਣ ‘ਚ ਦਿੱਕਤ ਆਈ।
ਜਹਾਜ਼ ਨੇ ਇਕ ਸੈਲਾਨੀ ਸ਼ਹਿਰ ਕੈਨੇਲਾ ਤੋਂ ਉਡਾਣ ਭਰੀ ਸੀ। ਗ੍ਰਾਮਾਡੋ ਬ੍ਰਾਜ਼ੀਲ ਦਾ ਪ੍ਰਸਿੱਧ ਸੈਲਾਨੀ ਸ਼ਹਿਰ ਹੈ, ਜਿੱਥੇ ਕ੍ਰਿਸਮਸ ਦੇ ਮੌਕੇ ‘ਤੇ ਵੱਡੀ ਗਿਣਤੀ ‘ਚ ਸੈਲਾਨੀ ਆਉਂਦੇ ਹਨ। ਹਾਲ ਹੀ ਵਿਚ ਹੜ੍ਹਾਂ ਕਾਰਨ ਗ੍ਰਾਮਾਡੋ ਨੂੰ ਵੀ ਕਾਫੀ ਨੁਕਸਾਨ ਹੋਇਆ ਸੀ। ਇਸ ਜਹਾਜ਼ ਵਿੱਚ ਸਵਾਰ ਸਾਰੇ ਲੋਕ ਇੱਕ ਹੀ ਪਰਿਵਾਰ ਦੇ ਮੈਂਬਰ ਸਨ। ਇਹ ਇਕ ਨਿੱਜੀ ਜਹਾਜ਼ ਸੀ, ਜਿਸ ਨੂੰ ਬ੍ਰਾਜ਼ੀਲ ਦੇ ਕਾਰੋਬਾਰੀ ਲੁਈਜ਼ ਕਲਾਉਡੀਓ ਗੈਲੇਜ਼ੀ ਉਡਾ ਰਹੇ ਸਨ। ਇਸ ਹਾਦਸੇ ਵਿੱਚ ਉਸ ਦੀ ਪਤਨੀ, ਤਿੰਨ ਧੀਆਂ ਅਤੇ ਉਸ ਦੇ ਪਰਿਵਾਰ ਦੇ ਹੋਰ ਮੈਂਬਰ ਮਾਰੇ ਗਏ। ਇਹ ਜਾਣਕਾਰੀ ਕੰਪਨੀ ਦੀ ਤਰਫੋਂ ਇਕ ਬਿਆਨ ਜਾਰੀ ਕਰਕੇ ਦਿੱਤੀ ਗਈ ਹੈ। ਸਥਾਨਕ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਘਟਨਾ ‘ਚ 17 ਲੋਕ ਜ਼ਖਮੀ ਹੋਏ ਹਨ।
- First Published :