BBS ਗਰੁੱਪ ਵੱਲੋਂ ਕਰਵਾਈਆਂ ਖੇਡਾਂ, ਹਾਕੀ ਦੇ ਕਪਤਾਨ ਹਰਮਨਪ੍ਰੀਤ ਪਹੁੰਚੇ ਮੁੱਖ ਮਹਿਮਾਨ ਵਜੋਂ

ਮੋਗਾ/ ਦੀਪਕ ਸਿੰਗਲਾ
ਮੋਗਾ ਦੇ ਵਿੱਚ ਬੀਬੀਐਸ ਗਰੁੱਪ ਦੇ ਵੱਲੋਂ 17ਵੀਂ ਬੀਬੀਐਸ ਗੇਮ ਦਾ ਆਯੋਜਨ ਕੀਤਾ ਗਿਆ। ਅੱਜ ਦੇ ਇਸ ਗੇਮ ਸਮਾਗਮ ਦੇ ਵਿੱਚ ਓਲੰਪੀਅਨ ਅਤੇ ਹਾਕੀ ਟੀਮ ਦੇ ਕਪਤਾਨ ਹਰਮਨ ਪ੍ਰੀਤ ਸਿੰਘ ਵਿਸ਼ੇਸ਼ ਤੌਰ ਤੇ ਪਹੁੰਚੇ। ਉੱਥੇ ਹੀ ਸਕੂਲ ਦੇ ਵਿੱਚ ਪਹੁੰਚਣ ਤੇ ਉਨਾਂ ਦਾ ਜ਼ਬਰਦਸਤ ਸਵਾਗਤ ਕੀਤਾ ਗਿਆ ਤੇ ਉਹਨਾਂ ਨੇ ਮਸ਼ਾਲ ਜਲਾ ਕੇ 17ਵੀਂ ਬੀਬੀ ਐਸ ਗੇਮ ਦੀ ਸ਼ੁਰੂਆਤ ਕਰਵਾਈ।
ਇਸ ਗੇਮ ਫੈਸਟੀਵਲ ਦੇ ਵਿੱਚ 38 ਤਰ੍ਹਾਂ ਦੀ ਖੇਡਾਂ ਦਾ ਆਯੋਜਨ ਕੀਤਾ ਗਿਆ। ਉੱਥੇ ਹੀ ਇਹਨਾਂ ਖੇਡਾਂ ਦੇ ਵਿੱਚ ਕਰੀਬ 2000 ਬੱਚਿਆਂ ਨੇ ਹਿੱਸਾ ਲਿਆ। ਸਭ ਤੋਂ ਪਹਿਲਾਂ ਬੱਚਿਆਂ ਨੇ ਮਾਰਚ ਪਾਸਟ ਕੀਤਾ ਅਤੇ ਉਸਦਾ ਨਿਰੀਖਣ ਹਰਮਨਪ੍ਰੀਤ ਸਿੰਘ ਵੱਲੋਂ ਕੀਤਾ ਗਿਆ। ਇਸ ਮੌਕੇ ਤੇ ਸ਼ਹੀਦੀ ਦਿਵਸ ਨੂੰ ਦੇਖਦੇ ਹੋਏ ਛੋਟੇ ਛੋਟੇ ਬੱਚਿਆਂ ਦੇ ਵੱਲੋਂ ਗਤਕਾ ਖੇਡ ਕੇ ਗੇਮ ਦੀ ਸ਼ੁਰੂਆਤ ਕੀਤੀ ਗਈ।
ਪੰਜਾਬੀ ਕਲਚਰ ਦੇ ਉੱਤੇ ਲੜਕੀਆਂ ਨੇ ਗਿੱਦਾ ਅਤੇ ਬੋਲੀਆਂ ਵੀ ਪਾਈਆਂ ਉਥੇ ਹੀ ਹਰਮਨ ਪ੍ਰੀਤ ਸਿੰਘ ਨੇ 17ਵੀਂ ਬੀਬੀ ਐਸ ਗੇਮ ਦੇ ਵਿੱਚ ਤੀਰਅੰਦਾਜੀ ਦੇ ਵਿੱਚ ਵੀ ਹੱਥ ਅਜਮਾਇਆ। ਉਹਨਾਂ ਨੇ ਕਿਹਾ ਕਿ ਜਿੱਥੇ ਵੀ ਅਜਿਹੇ ਸਪੋਰਟਸ ਦੀ ਗੱਲ ਹੁੰਦੀ ਹੈ ਤਾਂ ਮਨ ਹੁੰਦਾ ਕਿ ਉਹ ਉਥੇ ਜਾਣ ਅਤੇ ਬੱਚਿਆਂ ਨੂੰ ਮੋਟੀਵੇਟ ਕਰਨ।
ਇਹ ਵੀ ਪੜ੍ਹੋ: ਪਿਤਾ ਦੀ ਮੌਤ ਤੋਂ ਬਾਅਦ ਛੱਡ ਦਿੱਤਾ ਸੀ ਗਾਉਣਾ, ਪਰ ਭਰਾ ਦੀ ਹੱਲਾਸ਼ੇਰੀ ਨੇ ਮੁੜ ਤੋਂ ਜਗਾਇਆ ਸ਼ੌਂਕ
ਉੱਥੇ ਉਹਨਾਂ ਦਾ ਕਹਿਣਾ ਸੀ ਕਿ ਸਪੋਰਟਸ ਦੇ ਲਈ ਸਰਕਾਰ ਦੇ ਵੱਲੋਂ ਪੂਰੇ ਤਰੀਕੇ ਦੇ ਨਾਲ ਸਪੋਰਟ ਕੀਤਾ ਜਾ ਰਿਹਾ ਤੇ ਆਸ ਕਰਦੇ ਹਨ ਕਿ ਪੰਜਾਬ ਦੇ ਵਿੱਚ ਅਜਿਹੇ ਸਕੂਲ ਹੋਣੇ ਚਾਹੀਦੇ ਹਨ। ਜਿੱਥੇ ਖੇਡਾਂ ਦੇ ਵੱਲ ਵਿਸ਼ੇਸ਼ ਤੌਰ ਤੇ ਧਿਆਨ ਦਿੱਤਾ ਜਾਵੇ।
-
ਨਿਊਜ਼18 ਦੀ ਵੈੱਬ ਸਾਈਟ ‘ਤੇ ਦੇਸ਼-ਵਿਦੇਸ਼ ਦੀਆਂ ਤਾਜ਼ਾ ਖ਼ਬਰਾਂ ਦੇਖਣ ਲਈ ਤੁਸੀਂ ਇਸ ਲਿੰਕ
https://punjab.news18.com/ ‘ਤੇ ਕਲਿੱਕ ਕਰ ਸਕਦੇ ਹੋ। -
ਹਰ ਵੇਲੇ Update ਰਹਿਣ ਲਈ ਸਾਨੂੰ
Facebook ‘ਤੇ Like ਕਰੋ। -
Live ਖ਼ਬਰਾਂ ਦੇਖਣ ਲਈ ਤੁਸੀਂ ਸਾਡੇ
YouTube ਚੈਨਲ ਨੂੰ Subscribe ਕਰੋ। -
ਜ਼ਿਲ੍ਹਿਆਂ ਦੀਆਂ ਖ਼ਬਰਾਂ ਦੇਖਣ ਲਈ ਇਸ ਲਿੰਕ ‘ਤੇ
https://shorturl.at/d9hHk ਕਲਿੱਕ ਕਰੋ।
- First Published :